ਨਵੀਂ ਦਿੱਲੀ-ਦਿੱਲੀ ਦੇ ਏਅਰਪੋਰਟ ਤੋਂ ਹਥਿਆਰਾਂ ਦੀ ਸਮੱਗਲਿੰਗ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਪਤੀ-ਪਤਨੀ ਨੂੰ 45 ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੇ ਨਾਂ ਜਗਜੀਤ ਸਿੰਘ ਤੇ ਜਸਵਿੰਦਰ ਕੌਰ ਹਨ। ਇੰਨੀ ਗਿਣਤੀ ‘ਚ ਪਿਸਤੌਲ ਮਿਲਣ ਤੋਂ ਬਾਅਦ ਉਨ੍ਹਾਂ ਦਾ ਬੈਲਿਸਟਿਕ ਟੈਸਟ ਚੱਲ ਰਿਹਾ ਹੈ।
ਜਾਂਚ ਕਰ ਰਹੀ ਐੱਨ.ਐੱਸ.ਜੀ. ਨੇ ਦੱਸਿਆ ਕਿ ਪਿਸਤੌਲ ਬਿਲਕੁਲ ਅਸਲੀ ਲੱਗਦੇ ਹਨ ਪਰ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਹ ਅਸਲੀ ਹਨ ਜਾਂ ਨਕਲੀ। ਇਹ ਜੋੜਾ 10 ਜੁਲਾਈ ਨੂੰ ਵੀਅਤਨਾਮ ਤੋਂ ਭਾਰਤ ਪਰਤਿਆ ਸੀ। ਏਅਰਪੋਰਟ ‘ਤੇ ਟੀਮ ਨੂੰ ਉਨ੍ਹਾਂ ਕੋਲੋਂ 2 ਟਰਾਲੀ ਬੈਗ ਸ਼ੱਕੀ ਮਿਲੇ। ਟੀਮ ਨੇ ਜਦੋਂ ਉਨ੍ਹਾਂ ਨੂੰ ਰੋਕ ਕੇ ਜਾਂਚ ਕੀਤੀ ਤਾਂ ਟਰਾਲੀ ਬੈਗ ‘ਚੋਂ 45 ਪਿਸਤੌਲ ਬਰਾਮਦ ਹੋਏ। ਇਨ੍ਹਾਂ ਪਿਸਤੌਲਾਂ ਦੀ ਕੀਮਤ ਕਰੀਬ ਸਾਢੇ 22 ਲੱਖ ਰੁਪਏ ਦੱਸੀ ਜਾ ਰਹੀ ਹੈ।
Comment here