ਖਬਰਾਂਮਨੋਰੰਜਨ

ਵਿੱਕੀ ਤੇ ਕੈਟਰੀਨਾ ਦਾ ਵਿਆਹ ਸ਼ਾਹੀ ਅੰਦਾਜ਼ ਹੋ ਨਿਬੜਿਆ

ਮੁੰਬਈ-ਪਿਛਲੇ ਕੁਝ ਸਮੇਂ ਤੋਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਅਤੇ ਐਕਟਰ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਖਬਰਾਂ ਸੁਰਖੀਆਂ ’ਚ ਸਨ, ਪਰ ਹੁਣ ਇਹ ਜੋੜਾ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਕੁਝ ਸਮਾਂ ਪਹਿਲਾਂ ਹੀ ਦੋਹਾਂ ਨੇ ਅਗਨੀ ਨੂੰ ਗਵਾਹ ਮੰਨ ਕੇ ਇਸ ਦੇ ਇਰਦ ਗਿਰਦ 7 ਫੇਰੇ ਲਏ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦਾ ਵਿਆਹ ਰਾਜਸਥਾਨ ਦੇ ਸਵਾਈ ਮਾਧੋਪੁਰ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿੱਚ ਬਹੁਤ ਹੀ ਸ਼ਾਹੀ ਅੰਦਾਜ਼ ਵਿੱਚ ਹੋਇਆ। ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਕੈਫ ਅਤੇ ਵਿੱਕੀ ਦੇ ਇਸ ਵਿਆਹ ਸਮਾਰੋਹ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ ਸੀ ਅਤੇ ਇਸ ਲਈ ਸੁਰੱਖਿਆ ਦੇ ਵੀ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਕੈਟਰੀਨਾ ਕੈਫ-ਵਿੱਕੀ ਕੌਸ਼ਲ ਦੇ ਵਿਆਹ ’ਚ ਆਉਣ ਵਾਲੇ ਮਹਿਮਾਨਾਂ ਲਈ ਵੀ ਸਰਪ੍ਰਾਈਜ਼ ਨੋਟਿਸ ਜਾਰੀ ਕੀਤਾ ਗਿਆ ਸੀ। ਇਹ ਨੋਟਿਸ ਅਜਿਹਾ ਕੋਈ ਨੋਟਿਸ ਨਹੀਂ ਸੀ, ਸਗੋਂ ਇਵੈਂਟ ਕੰਪਨੀ ਵੱਲੋਂ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਅਤੇ ਮੋਬਾਈਲ ਫ਼ੋਨ ਤੋਂ ਕਿਸੇ ਵੀ ਤਰ੍ਹਾਂ ਦੀ ਫ਼ੋਟੋਗ੍ਰਾਫ਼ੀ ਨੂੰ ਸੋਸ਼ਲ ਮੀਡੀਆ ਜਾਂ ਕਿਸੇ ਹੋਰ ਤਰੀਕੇ ਨਾਲ ਜਨਤਕ ਨਾ ਕਰਨ ਲਈ ਜਾਰੀ ਕੀਤਾ ਗਿਆ ਸੀ।
ਵਿੱਕੀ-ਕੈਟਰੀਨਾ ਨੇ 700 ਸਾਲ ਪੁਰਾਣੇ ਕਿਲੇ ’ਚ ਲਏ 7 ਫੇਰੇ
ਚੌਥ ਕਾ ਬਰਵਾੜਾ ਰਾਜਸਥਾਨ ਦੇ ਸਵਾਈ ਮਾਧੋਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 25 ਕਿਲੋਮੀਟਰ ਦੀ ਦੂਰੀ ’ਤੇ ਹੈ। ਇੱਥੇ ਪਹਾੜੀ ਉੱਤੇ ਸਿਕਸ ਸੈਂਸ ਹੋਟਲ ਹੈ। ਇਹ ਹੋਟਲ ਇੱਕ ਕਿਲੇ ਵਿੱਚ ਬਣਿਆ ਹੈ। ਇਸ ਹੋਟਲ ਵਿੱਚ ਅੱਜ (9 ਦਸੰਬਰ) ਕੈਟਰੀਨਾ ਅਤੇ ਵਿੱਕੀ ਨੇ ਸੱਤ ਫੇਰੇ ਲਏ ਅਤੇ ਇੱਕ ਦੂਜੇ ਦੇ ਹੋ ਗਏ। ਦੱਸ ਦਈਏ ਕਿ ਇਹ ਕਿਲਾ ਪਹਿਲਾਂ ਬਰਵਾੜਾ ਦੇ ਸਰਪੰਚ ਭਗਵਤੀ ਸਿੰਘ ਕੋਲ ਸੀ। ਉਸਨੇ ਇਹ ਕਿਲਾ ਓਸਮੌਸ ਕੰਪਨੀ ਨੂੰ ਵੇਚ ਦਿੱਤਾ। ਓਸਮੌਸ ਕੰਪਨੀ ਨੇ ਇਸ ਕਿਲੇ ਨੂੰ ਆਲੀਸ਼ਾਨ ਹੋਟਲ ਵਿੱਚ ਬਦਲ ਦਿੱਤਾ ਹੈ। ਇਸ ਤੋਂ ਬਾਅਦ ਇਹ ਹੋਟਲ ਸਿਕਸ ਸੈਂਸ ਗਰੁੱਪ ਨੂੰ ਲੀਜ਼ ’ਤੇ ਦਿੱਤਾ ਗਿਆ ਹੈ। ਇਹ ਕਿਲਾ ਲਗਭਗ 700 ਸਾਲ ਪੁਰਾਣਾ ਦੱਸਿਆ ਜਾਂਦਾ ਹੈ। ਇਸ ਹੋਟਲ ਨੂੰ 15 ਅਕਤੂਬਰ ਨੂੰ ਹੀ ਲਾਂਚ ਕੀਤਾ ਗਿਆ ਹੈ।
ਇਸ ਤਰ੍ਹਾਂ ਸ਼ੁਰੂ ਹੋਈ ਵਿੱਕੀ-ਕੈਟਰੀਨਾ ਦੀ ਲਵ ਸਟੋਰੀ
ਤੁਹਾਨੂੰ ਦੱਸ ਦੇਈਏ ਕਿ ਜਦੋਂ ਤੋਂ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਲੋਕ ਉਨ੍ਹਾਂ ਦੀ ਲਵ ਸਟੋਰੀ ਬਾਰੇ ਜਾਣਨ ਲਈ ਕਾਫੀ ਦਿਲਚਸਪੀ ਰੱਖਦੇ ਹਨ ਪਰ ਦੋਹਾਂ ਨੇ ਹਮੇਸ਼ਾ ਹੀ ਆਪਣੇ ਰਿਸ਼ਤੇ ਨੂੰ ਲੈ ਕੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ। 2019 ਵਿੱਚ ਇੱਕ ਅਵਾਰਡ ਸ਼ੋਅ ਦੌਰਾਨ, ਜਿਸ ਨੂੰ ਵਿੱਕੀ ਕੌਸ਼ਲ ਦੁਆਰਾ ਹੋਸਟ ਕੀਤਾ ਗਿਆ ਸੀ। ਉਨ੍ਹਾਂ ਨੇ ਨੈਸ਼ਨਲ ਟੈਲੀਵਿਜ਼ਨ ’ਤੇ ਕੈਟਰੀਨਾ ਨੂੰ ਪ੍ਰਪੋਜ਼ ਕਰਦੇ ਹੋਏ ਕਿਹਾ, ’ਤੁਸੀਂ ਉਸ ਵਰਗਾ ਲੜਕਾ ਲੱਭ ਕੇ ਵਿਆਹ ਕਿਉਂ ਨਹੀਂ ਕਰ ਲੈਂਦੇ।’ ਇਸ ਐਵਾਰਡ ਫੰਕਸ਼ਨ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ।

Comment here