ਸਿਆਸਤਖਬਰਾਂਖੇਡ ਖਿਡਾਰੀਦੁਨੀਆ

ਵਿੰਟਰ ਓਲੰਪਿਕ ਦੇ ਚਲਦੇ ਸ਼ੀ ਨੂੰ ਮਿਲੇ ਪੁਤਿਨ

ਬੀਜਿੰਗ:-  ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ੁੱਕਰਵਾਰ ਨੂੰ ਸੀਤਕਾਲੀਨ ਓਲੰਪਿਕ ਖੇਡਾਂ ਦੇ ਉਦਘਾਟਨ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਵਾਰਤਾਲਾਪ ਲਈ ਬੀਜਿੰਗ ਦਾ ਦੌਰਾ ਕੀਤਾ ਯੂਕਰੇਨ ‘ਤੇ ਰੂਸ ਦੇ ਮਿਲਟਰੀ ਹਮਲੇ ਦੇ  ਦੇ ਵਿਚਕਾਰ ਚੀਨ ਨੇ ਰੂਸ ਦਾ ਸਮਰਥਨ ਕੀਤਾ ਹੈ ਅਤੇ ਅਜਿਹੇ ਸਮੇਂ ਵਿਚ ਪੁਤਿਨ ਦਾ ਇਹ ਦੌਰਾ ਮਹੱਤਵ ਰਿਹਾ। ਅਮਰੀਕਾ ਅਤੇ ਬ੍ਰਿਟੇਨ ਨੇ ਚੀਨ ਦੇ ਖਰਾਬ ਮਨੁੱਖੀ ਅਧਿਕਾਰ ਰਿਕਾਰਡ ਕਾਰਨ ਇਹਨਾਂ ਖੇਡਾਂ ਦਾ ਡਿਪਲੋਮੈਟਿਕ ਬਾਈਕਾਟ ਕੀਤਾ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰ.ਆਈ.ਏ. ਨੇ  ਉਨ੍ਹਾਂ ਦੇ ਦੌਰੇ ਦੀ ਸੂਚਨਾ ਦਿੱਤੀ। ਇਸ ਗੱਲ ਬਾਤ ਵਿਚ ਦੋਹਾਂ ਦੇਸ਼ਾਂ ਦੀਆਂ ਵਿਦੇਸ਼ ਨੀਤੀਆਂ ਬਾਰੇ ਚਰਚਾ ਕੀਤੀ ਜਾਵੇਗੀ । ਚੀਨ ਦੀ ਸਮਾਚਾਰ ਏਜੰਸੀ ਸ਼ਿਨਹੂਆ ਵੱਲੋ ਛਾਪੇ ਪੁਤਿਨ ਦੇ ਲੇਖ ਵਿਚ ਕਿਹਾ ਗਿਆ ਹੈ ਕਿ ਰੂਸ ਅਤੇ ਚੀਨ ਗਲੋਬਲ ਮਾਮਲਿਆਂ ਅਤੇ ਅੰਤਰਰਾਸ਼ਟਰੀ ਮਾਮਲਿਆਂ ਨੂੰ ਜ਼ਿਆਦਾ ਨਿਆਂ ਸੰਗਤ ਅਤੇ ਸਮਾਵੇਸ਼ੀ ਬਣਾਉਣ ਵਿਚ ਮਹੱਤਵਪੂਰਨ ਸਥਿਰ ਭੂਮਿਕਾ ਨਿਭਾਉਣਗੇ। ਪੁਤਿਨ ਨੇ ਅਮਰੀਕਾ ਦੀ ਅਗਵਾਈ ਵਿਚ ਖੇਡਾਂ ਦੇ ਡਿਪਲੋਮੈਟਿਕ ਬਾਈਕਾਟ ਦੇ ਬਾਰੇ ਕਿਹਾ ਕਿ ਆਪਣੀਆਂ ਇੱਛਾਵਾਂ ਲਈ ਖੇਡਾਂ ਦੇ ਰਾਜਨੀਤੀਕਰਨ ਦੀ ਕੁਝ ਦੇਸ਼ਾਂ ਦੀਆਂ ਕੋਸ਼ਿਸ਼ਾਂ ਨੂੰ ਉਹ ਚੰਗਾ ਨਹੀਂ ਸਮਝਦੇ।

Comment here