ਖਬਰਾਂਖੇਡ ਖਿਡਾਰੀਚਲੰਤ ਮਾਮਲੇ

ਵਿਸ਼ਵ ਕੱਪ 2023 : 15 ਮੈਂਬਰੀ ਭਾਰਤੀ ਟੀਮ ਦਾ ਐਲਾਨ

ਨਵੀਂ ਦਿੱਲੀ-ਭਾਰਤ ਵਿੱਚ 5 ਅਕਤੂਬਰ ਤੋਂ ਇੱਕ ਰੋਜ਼ਾ ਵਿਸ਼ਵ ਕੱਪ ਖੇਡਿਆ ਜਾਣਾ ਹੈ। ਬੀਸੀਸੀਆਈ ਨੇ ਟੂਰਨਾਮੈਂਟ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ‘ਚ ਟੀਮ ਖਿਤਾਬ ਜਿੱਤਣ ਲਈ ਉਤਰੇਗੀ। 2011 ਤੋਂ ਬਾਅਦ ਟੀਮ ਵਿਸ਼ਵ ਕੱਪ ਟਰਾਫੀ ਦੀ ਉਡੀਕ ਕਰ ਰਹੀ ਹੈ। 15 ਮੈਂਬਰੀ ਟੀਮ ਦੀ ਗੱਲ ਕਰੀਏ ਤਾਂ 6 ਖਿਡਾਰੀ ਅਜਿਹੇ ਹਨ ਜੋ ਪਹਿਲੀ ਵਾਰ ਵਨਡੇ ਵਿਸ਼ਵ ਕੱਪ ਖੇਡਦੇ ਨਜ਼ਰ ਆਉਣਗੇ। ਇਸ ਵਿੱਚ ਸ਼ੁਭਮਨ ਗਿੱਲ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਮੁਹੰਮਦ ਸਿਰਾਜ, ਸ਼ਾਰਦੁਲ ਠਾਕੁਰ ਅਤੇ ਸ਼੍ਰੇਅਸ ਅਈਅਰ ਸ਼ਾਮਲ ਹਨ। ਅਕਸ਼ਰ ਪਟੇਲ ਪਹਿਲੀ ਵਾਰ ਵਿਸ਼ਵ ਕੱਪ ਮੈਚ ਖੇਡ ਸਕਦੇ ਹਨ। 4 ਖਿਡਾਰੀ 3 ਜਾਂ ਇਸ ਤੋਂ ਵੱਧ ਵਾਰ ਵਿਸ਼ਵ ਕੱਪ ਖੇਡਦੇ ਹੋਏ ਨਜ਼ਰ ਆਉਣਗੇ।
ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੂੰ ਵਿਸ਼ਵ ਕੱਪ ਵਿੱਚ ਗੇਂਦਬਾਜ਼ਾਂ ਵਜੋਂ ਟੀਮ ਵਿੱਚ ਥਾਂ ਮਿਲੀ ਹੈ। ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ ਅਤੇ ਸ਼ਾਰਦੁਲ ਠਾਕੁਰ ਨੂੰ ਆਲਰਾਊਂਡਰ ਚੁਣਿਆ ਗਿਆ ਹੈ। ਰੋਹਿਤ ਸ਼ਰਮਾ ਤੋਂ ਇਲਾਵਾ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐੱਲ ਰਾਹੁਲ ਅਤੇ ਈਸ਼ਾਨ ਕਿਸ਼ਨ ‘ਤੇ ਹੋਵੇਗੀ।
ਵਿਸ਼ਵ ਕੱਪ ਲਈ ਟੀਮ ਇੰਡੀਆ
ਰੋਹਿਤ ਸ਼ਰਮਾ (ਕਪਤਾਨ), ਹਾਰਦਿਕ ਪੰਡਯਾ (ਉਪ ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ (ਵਿਕਟਕੀਪਰ), ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਅਕਸ਼ਰ ਪਟੇਲ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸ਼ਮੀ ਅਤੇ ਮੁਹੰਮਦ ਸਿਰਾਜ।
ਟੀਮ ਇੰਡੀਆ ਦਾ ਸ਼ਡਿਊਲ
8 ਅਕਤੂਬਰ vs ਆਸਟ੍ਰੇਲੀਆ, ਚੇਨਈ, 11 ਅਕਤੂਬਰ vs ਅਫਗਾਨਿਸਤਾਨ, ਦਿੱਲੀ, 14 ਅਕਤੂਬਰ vs ਪਾਕਿਸਤਾਨ, ਅਹਿਮਦਾਬਾਦ, 19 ਅਕਤੂਬਰ vs ਬੰਗਲਾਦੇਸ਼, ਪੁਣੇ, 22 ਅਕਤੂਬਰ vs ਨਿਊਜ਼ੀਲੈਂਡ, ਧਰਮਸ਼ਾਲਾ, 29 ਅਕਤੂਬਰ vs ਇੰਗਲੈਂਡ, ਲਖਨਊ, 2 ਨਵੰਬਰ vs ਸ਼੍ਰੀਲੰਕਾ, ਮੁੰਬਈ, 5 ਨਵੰਬਰ vs ਦੱਖਣੀ ਅਫਰੀਕਾ, ਕੋਲਕਾਤਾ, 12 ਨਵੰਬਰ vs ਨੀਦਰਲੈਂਡ, ਬੈਂਗਲੁਰੂ।

Comment here