ਖਬਰਾਂਖੇਡ ਖਿਡਾਰੀਦੁਨੀਆ

ਵਿਸ਼ਵ ਕੱਪ ਫਾਈਨਲ ਹੋਵੇਗਾ ਮੇਰਾ ਆਖ਼ਰੀ ਮੈਚ-ਲਿਓਨਲ ਮੇਸੀ

ਲੁਸੇਲ-ਅਰਜਨਟੀਨਾ ਨੇ ਇੱਥੇ ਲੁਸੈਲ ਸਟੇਡੀਅਮ ’ਚ ਸੈਮੀਫਾਈਨਲ ’ਚ ਕ੍ਰੋਏਸ਼ੀਆ ਨੂੰ ਹਰਾ ਕੇ ਛੇਵੀਂ ਵਾਰ ਫਾਈਨਲ ’ਚ ਜਗ੍ਹਾ ਪੱਕੀ ਕੀਤੀ ਹੈ, ਜਿੱਥੇ ਉਸ ਦਾ ਸਾਹਮਣਾ ਫਰਾਂਸ ਨਾਲ ਹੋਵੇਗਾ। ਮੈਚ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਲਿਓਨਲ ਮੇਸੀ ਨੇ ਕਿਹਾ, ‘‘ਮੈਂ ਇਹ ਉਪਲੱਬਧੀ ਹਾਸਲ ਕਰਕੇ ਬਹੁਤ ਖੁਸ਼ ਹਾਂ। ਫਾਈਨਲ ਖੇਡ ਕੇ ਵਿਸ਼ਵ ਕੱਪ ’ਚ ਆਪਣਾ ਸਫ਼ਰ ਖ਼ਤਮ ਕਰਨਾ ਬਹੁਤ ਖ਼ਾਸ ਹੈ। ਅਗਲਾ (ਵਿਸ਼ਵ ਕੱਪ) ਕਈ ਸਾਲਾਂ ਬਾਅਦ ਹੋਵੇਗਾ ਅਤੇ ਮੈਨੂੰ ਨਹੀਂ ਲੱਗਦਾ ਕਿ ਮੈਂ ਉਦੋਂ ਖੇਡ ਸਕਾਂਗਾ। ਮੇਰੇ ਵਿਸ਼ਵ ਕੱਪ ਦੇ ਸਫ਼ਰ ਨੂੰ ਖ਼ਤਮ ਕਰਨ ਦਾ ਇਹ ਸਭ ਤੋਂ ਵਧੀਆ ਤਰੀਕਾ ਹੈ।’’
ਅਰਜਨਟੀਨਾ ਦੇ 35 ਸਾਲਾ ਕਪਤਾਨ ਆਪਣਾ ਪੰਜਵਾਂ ਵਿਸ਼ਵ ਕੱਪ ਖੇਡ ਰਹੇ ਹਨ, ਜਦੋਂ ਕਿ ਡਿਏਗੋ ਮਾਰਾਡੋਨਾ ਅਤੇ ਜੇਵੀਅਰ ਮੈਸਕਰਾਨੋ ਨੇ ਸਿਰਫ਼ 4 ਵਾਰ ਚੋਟੀ ਦੇ ਪੜਾਅ ’ਤੇ ਅਰਜਨਟੀਨਾ ਦੀ ਨੁਮਾਇੰਦਗੀ ਕੀਤੀ ਹੈ। ਮੇਸੀ ਕ੍ਰੋਏਸ਼ੀਆ ਵਿਰੁੱਧ 34ਵੇਂ ਮਿੰਟ ਵਿੱਚ ਗੋਲ ਕਰਕੇ ਅਰਜਨਟੀਨਾ ਲਈ ਸਭ ਤੋਂ ਵੱਧ ਗੋਲ (11) ਕਰਨ ਵਾਲੇ ਖਿਡਾਰੀ ਵੀ ਬਣ ਗਏ। ਮੇਸੀ ਨੇ ਕਿਹਾ, ‘ਇਹ ਸਾਰੇ (ਰਿਕਾਰਡ) ਚੰਗੇ ਹਨ ਪਰ ਮਹੱਤਵਪੂਰਨ ਗੱਲ ਇਹ ਹੈ ਕਿ ਅਸੀਂ ਸਮੂਹ ਦਾ ਉਦੇਸ਼ ਹਾਸਲ ਕਰ ਸਕੇ, ਜੋ ਕਿ ਸਭ ਤੋਂ ਖ਼ੂਬਸੂਰਤ ਚੀਜ਼ ਹੈ। ਅਸੀਂ ਸਖ਼ਤ ਮਿਹਨਤ ਕਰਨ ਤੋਂ ਬਾਅਦ ਜਿੱਤ ਤੋਂ ਸਿਰਫ਼ ਇੱਕ ਕਦਮ ਦੂਰ ਹਾਂ ਅਤੇ ਅਸੀਂ ਇਸ ਵਾਰ ਅਜਿਹਾ ਕਰਨ ਲਈ ਆਪਣਾ ਸਭ ਕੁਝ ਲਗਾ ਦੇਵਾਂਗੇ।’ ਦੋ ਵਾਰ ਦੀ ਵਿਸ਼ਵ ਚੈਂਪੀਅਨ ਅਰਜਨਟੀਨਾ ਨੇ ਆਪਣਾ ਪਿਛਲਾ ਫਾਈਨਲ 2014 ਵਿੱਚ ਖੇਡਿਆ ਸੀ।

Comment here