ਭੁਵਨੇਸ਼ਵਨਰ-ਰਾਊਰਕੇਲਾ ਦੇ ਦੌਰੇ ’ਤੇ ਆਏ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਕੰਪਲੈਕਸ ’ਚ ‘ਵਿਸ਼ਵ ਕੱਪ ਵਿਲੇਜ’ ਦਾ ਉਦਘਾਟਨ ਕੀਤਾ। ਪਟਨਾਇਕ ਨੇ ਐੱਚ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਜਿੱਤਣ ’ਤੇ ਭਾਰਤੀ ਟੀਮ ਦੇ ਹਰ ਖਿਡਾਰੀ ਨੂੰ 1 ਕਰੋੜ ਰੁਪਏ ਦਾ ਪੁਰਸਕਾਰ ਦੇਣ ਦਾ ਐਲਾਨ ਕੀਤਾ। ਵਿਸ਼ਵ ਕੱਪ ਵਿਲੇਜ ਨੂੰ ਰਿਕਾਰਡ 9 ਮਹੀਨਿਆਂ ਦੇ ਅੰਦਰ ਤਿਆਰ ਕੀਤਾ ਗਿਆ ਹੈ। ਇਸ ’ਚ ਹਾਕੀ ਵਿਸ਼ਵ ਕੱਪ ਦੇ ਅਨੁਕੂਲ ਸਾਰੀਆਂ ਸਹੂਲਤਾਂ ਦੇ ਨਾਲ 225 ਕਮਰੇ ਹਨ।
ਵਿਸ਼ਵ ਕੱਪ ਵਿਲੇਜ ’ਚ ਆਗਾਮੀ ਹਾਕੀ ਵਿਸ਼ਵ ਕੱਪ ਦੀਆਂ ਟੀਮਾਂ ਅਤੇ ਅਧਿਕਾਰੀ ਰਹਿਣਗੇ। ਇਸ ਮੌਕੇ ਮੁੱਖ ਮੰਤਰੀ ਨੇ ਵਿਸ਼ਵ ਕੱਪ ਵਿਲੇਜ ’ਚ ਠਹਿਰੀ ਰਾਸ਼ਟਰੀ ਪੁਰਸ਼ ਹਾਕੀ ਟੀਮ ਨਾਲ ਗੱਲਬਾਤ ਕੀਤੀ। ਪਟਨਾਇਕ ਨੇ ਕਿਹਾ,‘‘ਜੇਕਰ ਸਾਡਾ ਦੇਸ਼ ਵਿਸ਼ਵ ਕੱਪ ਜਿੱਤਦਾ ਹੈ ਤਾਂ ਭਾਰਤੀ ਟੀਮ ਦੇ ਹਰੇਕ ਖਿਡਾਰੀ ਨੂੰ 1 ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਮੈਂ ਟੀਮ ਇੰਡੀਆ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਚੈਂਪੀਅਨ ਬਣ ਕੇ ਉਭਰੇ।’’
Comment here