ਖਬਰਾਂਚਲੰਤ ਮਾਮਲੇਪ੍ਰਵਾਸੀ ਮਸਲੇ

ਵਿਸ਼ਲੇਸ਼ਣ : ਲੰਘੇ 3 ਸਾਲਾਂ ਦੌਰਾਨ 13 ਲੱਖ ਭਾਰਤੀਆਂ ਨੇ ਰੁਜ਼ਗਾਰ ਲਈ ਛੱਡਿਆ ਵਤਨ

ਜਲੰਧਰ-ਵਿਸ਼ਵ ਪ੍ਰਵਾਸੀਆਂ ’ਚ ਭਾਰਤੀਆਂ ਦੀ ਗਿਣਤੀ ਵਧਣ ਦੀ ਖਬਰ ਆਈ ਹੈ। ਸੰਯੁਕਤ ਰਾਸ਼ਟਰ ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਅਨੁਸਾਰ 2020 ’ਚ ਭਾਰਤੀ ਪ੍ਰਵਾਸੀਆਂ ਦੀ ਕੁੱਲ ਗਿਣਤੀ 1 ਕਰੋੜ 79 ਲੱਖ ਤੱਕ ਪਹੁੰਚ ਗਈ, ਜੋਕਿ 1990 ’ਚ 66 ਲੱਖ ਸੀ। ਮਾਈਗ੍ਰੇਸ਼ਨ ਨਾਲ ਸਬੰਧਤ ਮਾਮਲਿਆਂ ’ਤੇ ਸਰਕਾਰਾਂ ਨੂੰ ਸਲਾਹ ਦੇਣ ਵਾਲੀ ਸੰਯੁਕਤ ਰਾਸ਼ਟਰ ਦੀ ਏਜੰਸੀ ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਦੀ ਤਾਜ਼ਾ ਵਿਸ਼ਵ ਪ੍ਰਵਾਸ ਰਿਪੋਰਟ ’ਚ ਵੇਖਿਆ ਗਿਆ ਹੈ ਕਿ ਆਪਣੇ ਜਨਮ ਤੋਂ ਦੇਸ਼ ਦੇ ਬਾਹਰ ਰਹਿਣ ਵਾਲੇ ਲੋਕਾਂ ਦੀ ਗਿਣਤੀ 1990 ’ਚ 152.9 ਮਿਲੀਅਨ ਤੋਂ 2020 ’ਚ ਲਗਭਗ ਦੁੱਗਣੀ ਹੋ ਕੇ 280.5 ਮਿਲੀਅਨ ਹੋ ਗਈ ਹੈ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2020 ’ਚ ਆਪਣੇ ਦੇਸ਼ਾਂ ਤੋਂ ਬਾਹਰ ਰਹਿਣ ਵਾਲੇ ਲੋਕਾਂ ਦੀ ਕੁੱਲ ਭਾਰਤੀਆਂ ਦੀ ਗਿਣਤੀ 6.3 ਫ਼ੀਸਦੀ ਸੀ।
ਜੁਲਾਈ ਤੱਕ 13 ਲੱਖ ਵਿਦੇਸ਼ਾਂ ਲਈ ਹੋਏ ਰਵਾਨਾ
ਵਿਦੇਸ਼ ਮੰਤਰਾਲੇ ਵੱਲੋਂ ਲੋਕ ਸਭਾ ਦੇ ਜਵਾਬਾਂ ਦੇ ਵਿਸ਼ਲੇਸ਼ਣ ’ਚ ਪਾਇਆ ਗਿਆ ਕਿ ਰੁਜ਼ਗਾਰ ਵੀਜ਼ੇ ’ਤੇ ਦੇਸ਼ ਛੱਡਣ ਵਾਲੇ ਭਾਰਤੀਆਂ ਦੀ ਗਿਣਤੀ ਪਿਛਲੇ ਤਿੰਨ ਸਾਲਾਂ ’ਚ ਦੁੱਗਣੀ ਹੋ ਗਈ ਹੈ। 27 ਜੁਲਾਈ 2022 ਤੱਕ 13 ਲੱਖ 2 ਹਜ਼ਾਰ ਭਾਰਤੀ ਰੁਜ਼ਗਾਰ ਲਈ ਵਿਦੇਸ਼ ਗਏ ਸਨ। ਵਿਸ਼ਲੇਸ਼ਣ ’ਚ ਇਹ ਵੀ ਪਾਇਆ ਗਿਆ ਕਿ ਇਨ੍ਹਾਂ 13 ਲੱਖ ’ਚੋਂ 1,89,206 ਭਾਰਤੀ 2020 ’ਚ ਈ. ਸੀ. ਆਰ. ਦੇਸ਼ਾਂ ਲਈ ਰਵਾਨਾ ਹੋਏ ਸਨ, ਜਦਕਿ 2018 ’ਚ ਇਹ ਗਿਣਤੀ 94,145 ਸੀ। ਈ. ਸੀ. ਆਰ. ਪਾਸਪੋਰਟ 18 ਦੇਸ਼ਾਂ ’ਚ ਉਨ੍ਹਾਂ ਲੋਕਾਂ ਨੂੰ ਰੁਜ਼ਗਾਰ ਲਈ ਜਾਰੀ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ 10ਵੀਂ ਜਮਾਤ ਦੀ ਪੜ੍ਹਾਈ ਪੂਰੀ ਨਹੀਂ ਕੀਤੀ ਹੈ ਅਤੇ ਹੁਨਰਮੰਦ, ਅਰਧ-ਕੁਸ਼ਲ ਅਤੇ ਅਕੁਸ਼ਲ ਕਾਮੇ ਹਨ। ਈ. ਸੀ. ਆਰ. ਦੇਸ਼ਾਂ ’ਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.), ਬਹਿਰੀਨ, ਸਾਊਦੀ ਅਰਬ, ਮਲੇਸ਼ੀਆ, ਇਰਾਕ, ਜਾਰਡਨ, ਓਮਾਨ, ਕਤਰ ਅਤੇ ਕੁਵੈਤ ਸ਼ਾਮਲ ਹਨ।
ਵਿਦੇਸ਼ ਜਾਣ ਵਾਲੇ ਜ਼ਿਆਦਾ ਕਾਮੇ ਯੂਪੀ ਅਤੇ ਬਿਹਾਰ ਤੋਂ
ਹਾਲਾਂਕਿ, ਕੁਝ ਭਾਰਤੀ ਸੂਬਿਆਂ ’ਚ ਮਜ਼ਦੂਰਾਂ ਦੀ ਇਕ ਵੱਡੀ ਆਬਾਦੀ ਹੈ ਜੋ ਵਿਦੇਸ਼ਾਂ ’ਚ ਨਿੱਜੀ ਨੌਕਰੀਆਂ ਦੀ ਭਾਲ ’ਚ ਪ੍ਰਵਾਸ ਕਰਦੇ ਹਨ। ਜੂਨ 2022 ਤੱਕ ਭਾਰਤ ਛੱਡਣ ਵਾਲੇ 1, 89,000 ਪ੍ਰਵਾਸੀਆਂ ’ਚੋਂ ਅੱਧੇ ਤੋਂ ਵੱਧ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਸਨ। ਮਹਾਮਾਰੀ ਦੇ ਬਾਅਦ ਭਾਰਤ ਤੋਂ ਖਾੜੀ ਸਹਿਯੋਗ ਕੌਂਸਲ (ਜੀ. ਸੀ. ਸੀ.) ਦੇਸ਼ਾਂ ’ਚ ਪ੍ਰਵਾਸ ਦੇ ਰੁਝਾਨ ’ਚ ਵੀ ਵਾਧਾ ਹੋਇਆ ਹੈ। ਹਾਲਾਂਕਿ ਮਹਾਮਾਰੀ ਕਾਰਨ 2019 ਦੇ ਮੁਕਾਬਲੇ ’ਚ 2020 ’ਚ ਇਨ੍ਹਾਂ ਦੇਸ਼ਾਂ ’ਚ ਜਾਣ ਵਾਲੇ ਭਾਰਤੀਆਂ ਦੀ ਗਿਣਤੀ ’ਚ 74.3 ਫ਼ੀਸਦੀ ਦੀ ਕਮੀ ਆਈ ਹੈ ਪਰ ਉਦੋਂ ਤੋਂ ਇਹ ਗਿਣਤੀ ਦੁੱਗਣੀ ਹੋ ਗਈ ਹੈ। ਜੁਲਾਈ 2022 ਤੱਕ ਕੁੱਲ 185,948 ਭਾਰਤੀ ਜੀ. ਸੀ. ਸੀ. ਦੇਸ਼ਾਂ ’ਚ ਚੱਲੇ ਗਏ ਸਨ।

Comment here