ਅਪਰਾਧਸਿਆਸਤਖਬਰਾਂਦੁਨੀਆ

ਵਿਸਫੋਟਕ ਨਾਲ ਭਰੇ ਵਾਹਨ ਲਿਜਾ ਰਹੇ ਆਈਐੱਸ ਦੇ ਆਤਮਘਾਤੀਆਂ ਤੇ ਅਮਰੀਕਾ ਦਾ ਹਮਲਾ

ਸਵੈ-ਰੱਖਿਆ ਲਈ ਪੁੱਟਿਆ ਇਹ ਕਦਮ- ਅਮਰੀਕਾ ਨੇ ਕਿਹਾ

ਕਾਬੁਲ ਚ ਫੇਰ ਹੋਇਆ ਧਮਾਕਾ

ਕਾਬੁਲ – ਕਾਬੁਲ ਹਵਾਈ ਅੱਡੇ ਤੇ ਹਮਲੇ ਵਿੱਚ ਕਈ ਅਮਰੀਕੀ ਫੌਜੀ ਵੀ ਮਾਰੇ ਗਏ ਸੀ, ਤਾਂ ਅਮਰੀਕਾ ਨੇ ਬਦਲਾ ਲੈਣ ਦੀ ਗੱਲ ਆਖੀ ਸੀ, ਇਸ ਮਗਰੋਂ ਆਈ ਐਸ ਕੇ ਦੇ ਟਿਕਾਣਿਆਂ ਤੇ ਅਮਰੀਕਾ ਹਮਲੇ ਕਰਨ ਲੱਗਿਆ ਹੈ। ਹੁਣ  ਅਮਰੀਕਾ ਨੇ ਅਫ਼ਗਾਨਿਸਤਾਨ ’ਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ’ਤੇ ਮੁੜ ਡਰੋਨ ਹਮਲਾ ਕੀਤਾ ਹੈ।  ਇਸ ਹਮਲੇ ਵਿਚ ਫ਼ਿਦਾਈਨ ਹਮਲਾਵਰਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ ਜੋ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਹਮਲਾ ਕਰਨ ਜਾ ਰਹੇ ਸਨ। ਹਵਾਈ ਅੱਡੇ ਕੋਲ ਇਕ ਰਿਹਾਇਸ਼ੀ ਇਲਾਕੇ ’ਚ ਰਾਕਟ ਨਾਲ ਵੀ ਹਮਲਾ ਕੀਤਾ ਗਿਆ ਹੈ। ਇਸ ਵਿਚ ਇਕ ਬੱਚੇ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋ ਦਿਨਾਂ ’ਚ ਆਈਐੱਸ ਅੱਤਵਾਦੀਆਂ ਵਿਰੁੱਧ ਅਮਰੀਕਾ ਦਾ ਇਹ ਦੂਜਾ ਹਮਲਾ ਹੈ। ਵੀਰਵਾਰ ਨੂੰ ਜਦੋਂ ਕਾਬੁਲ ਹਵਾਈ ਅੱਡੇ ’ਤੇ ਇਸਲਾਮਿਕ ਸਟੇਟ-ਖੁਰਾਸਾਨ (ਆਈਐੱਸ-ਕੇ) ਦੇ ਫ਼ਿਦਾਈਨ ਹਮਲੇ ਵਿਚ 13 ਅਮਰੀਕੀ ਫ਼ੌਜੀਆਂ ਸਮੇਤ 192 ਲੋਕ ਮਾਰੇ ਗਏ ਸਨ, ਉਦੋਂ ਅਮਰੀਕਾ ਨੇ ਇਸ ਦਾ ਬਦਲਾ ਲੈਣ ਦੀ ਚਿਤਾਵਨੀ ਦਿੱਤੀ ਸੀ। ਬਾਇਡਨ ਨੇ ਕਿਹਾ ਸੀ ਕਿ ਦੋਸ਼ੀਆਂ ਨੂੰ ਲੱਭ ਕੇ ਮਾਰਨਗੇ। ਉਸ ਦੇ ਅਗਲੇ ਦਿਨ ਯਾਨੀ ਸ਼ੁੱਕਰਵਾਰ ਦੀ ਰਾਤ ਨੂੰ ਹੀ ਅਮਰੀਕਾ ਨੇ ਪਾਕਿਸਤਾਨ ਦੀ ਸਰਹੱਦ ਨੇੜੇ ਨਾਂਗਰਹਾਰ ਸੂਬੇ ਵਿਚ ਡਰੋਨ ਹਮਲਾ ਕਰ ਕੇ ਕਾਬੁਲ ਹਮਲੇ ਦੀ ਸਾਜ਼ਿਸ਼ ਰਚਣ ਵਾਲੇ ਆਈਐੱਸ ਦੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਉਸ ਹਮਲੇ ਵਿਚ ਇਕ ਅੱਤਵਾਦੀ ਜ਼ਖ਼ਮੀ ਵੀ ਹੋਇਆ ਸੀ। ਇਸ ਦਰਮਿਆਨ ਕਾਬੁਲ ਦੇ ਪੁਲਿਸ ਮੁਖੀ ਰਾਸ਼ਿਦ ਨੇ ਦੱਸਿਆ ਕਿ ਸ਼ਹਿਰ ਦੇ ਖ਼ਵਾਜਾ ਬੁਗਰਾ ਇਲਾਕੇ ’ਚ ਇਕ ਰਾਕਟ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲੇ ਵਿਚ ਇਕ ਬੱਚੇ ਦੇ ਮਾਰੇ ਜਾਣ ਦੀ ਖ਼ਬਰ ਹੈ। ਇਹ ਇਲਾਕਾ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ਤੋਂ ਮੁਸ਼ਕਲ ਨਾਲ ਇਕ ਕਿਲੋਮੀਟਰ ਦੂਰ ਹੈ। ਹਮਲੇ ਤੋਂ ਬਾਅਦ ਇਸ ਰਿਹਾਇਸ਼ੀ ਇਲਾਕੇ ਤੋਂ ਧੂੰਆਂ ਨਿਕਲਦਾ ਦੇਖਿਆ ਗਿਆ। ਅਜੇ ਤਕ ਕਿਸੇ ਜਥੇਬੰਦੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

ਕਾਬੁਲ ਚ ਫੇਰ ਹੋਇਆ ਧਮਾਕਾ

ਕਾਬੁਲ ’ਚ ਇਕ ਵਾਰ ਫਿਰ ਧਮਾਕੇ ਦੀ ਖ਼ਬਰ ਹੈ। ਬੀਤੇ ਵੀਰਵਾਰ ਤੋਂ ਬਾਅਦ ਅਜਿਹਾ ਦੂਜੀ ਵਾਰ ਹੋਇਆ ਹੈ, ਜਦੋਂ ਕਾਬੁਲ ਏਅਰਪੋਰਟ ਦੇ ਬਾਹਰ ਤਮਾਮ ਅਲਰਟ ਦੇ ਬਾਵਜੂਦ ਧਮਾਕਾ ਹੋਇਆ ਹੈ। ਹਮਲੇ ’ਚ ਦੋ ਜਣਿਆਂ ਦੀ ਮੌਤ ਅਤੇ ਤਿੰਨ ਜਣਿਆਂ ਤੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਸਮਾਚਾਰ ਏਜੰਸੀ ਰਾਇਟਰ ਨੇ ਦੋ ਚਸ਼ਮਦੀਦਾਂ ਦੇ ਹਵਾਲੇ ਨਾਲ ਕਿਹਾ ਕਿ ਕਾਬੁਲ ’ਚ ਹੋਇਆ ਇਹ ਧਮਾਕਾ ਇਕ ਰਾਕੇਟ ਹਮਲਾ ਲੱਗ ਰਿਹਾ ਹੈ। ਚਸ਼ਮਦੀਦਾਂ ਦਾ ਇਹ ਵੀ ਕਹਿਣਾ ਏ ਕਿ ਇਹ ਧਮਾਕਾ ਕਾਬੁਲ ਏਅਰਪੋਰਟ ਦੇ ਨੇੜੇ ਹੋਇਆ ਹੈ।

ਸਵੈ ਰੱਖਿਆ ਲਈ ਕੀਤਾ ਹਮਲਾ- ਅਮਰੀਕਾ

ਕਾਬੁਲ ਚ ਆਈ ਐਸ ਕੇ ਦੇ ਵਿਸਫੋਟਕ ਵਾਲੇ ਵਾਹਨ ਤੇ ਹਮਲੇ ਬਾਰੇ ਅਮਰੀਕਾ ਨੇ ਕਿਹਾ ਹੈ ਕਿ ਉਸਨੇ ਸਵੈ-ਰੱਖਿਆ ਲਈ ਇਹ ਡਰੋਨ ਹਮਲਾ ਕੀਤਾ ਹੈ। ਯੂਐਸ ਸੈਂਟਰਲ ਕਮਾਂਡ ਦੇ ਬੁਲਾਰੇ ਕੈਪਟਨ ਬਿਲ ਅਰਬਨ ਨੇ ਕਿਹਾ, “ਕਾਬੁਲ ਵਿੱਚ ਵਿਸਫੋਟਕਾਂ ਨਾਲ ਭਰੇ ਵਾਹਨ ਉੱਤੇ ਹੋਏ ਹਮਲੇ ਤੋਂ ਬਾਅਦ ਨਾਗਰਿਕਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਤੋਂ ਅਸੀਂ ਜਾਣੂ ਹਾਂ। ਇਸ ਸਮੇਂ ਅਸੀਂ ਅਜੇ ਵੀ ਇਸ ਹਮਲੇ ਦੇ ਨਤੀਜਿਆਂ ਦਾ ਮੁਲਾਂਕਣ ਕਰ ਰਹੇ ਹਾਂ। ਅਸੀਂ ਸੰਭਾਵੀ ਹਮਲੇ ਦੇ ਖ਼ਤਰੇ ਤੋਂ ਵੀ ਪੂਰੀ ਤਰ੍ਹਾਂ ਸੁਚੇਤ ਹਾਂ। ਬਿਲ ਅਰਬਨ ਨੇ ਕਿਹਾ, “ਅਮਰੀਕੀ ਫ਼ੌਜ ਨੇ ਅੱਜ ਕਾਬੁਲ ਵਿੱਚ ਇਕ ਵਾਹਨ ‘ਤੇ ਸਵੈ-ਰੱਖਿਆ ਡਰੋਨ ਹਮਲਾ ਕੀਤਾ ਅਤੇ ਹਾਮਿਦ ਕਰਜਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਈਐਸ-ਕੇ ਦੇ ਆਉਣ ਵਾਲੇ ਖ਼ਤਰੇ ਨੂੰ ਖ਼ਤਮ ਕਰ ਦਿੱਤਾ।” ਉਨ੍ਹਾਂ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਅਸੀਂ ਟੀਚੇ ਨੂੰ ਸਫ਼ਲਤਾਪੂਰਵਕ ਢਾਹ ਦਿੱਤਾ ਹੈ। ਹਮਲੇ ਤੋਂ ਬਾਅਦ ਵਾਹਨ ਤੋਂ ਧਮਾਕੇ ਹੋਏ ਹਨ, ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਉੱਤੇ ਉਚਿਤ ਮਾਤਰਾ ਵਿਚ ਵਿਸਫੋਟ ਹੋਏ ਹਨ।

 31 ਅਗਸਤ ਤੋਂ ਬਾਅਦ ਅਫ਼ਗਾਨਿਸਤਾਨ ‘ਤੇ ਹਮਲਾ ਨਹੀਂ ਕਰ ਸਕਦਾ ਅਮਰੀਕਾ

ਇਸ ਦੌਰਾਨ ਖਬਰ ਆ ਰਹੀ ਹੈ ਕਿ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ 31 ਅਗਸਤ ਤੋਂ ਬਾਅਦ ਅਮਰੀਕਾ ਨੂੰ ਅਫ਼ਗਾਨਿਸਤਾਨ ‘ਤੇ ਹਮਲਾ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਤਾਲਿਬਾਨ ਦੀ ਅਗਵਾਈ ਹੇਠ ਬਣਨ ਵਾਲੀ ਸਰਕਾਰ ਅਜਿਹੇ ਕਿਸੇ ਵੀ ਹਮਲੇ ਨੂੰ ਰੋਕੇਗੀ। ਤਾਲਿਬਾਨ ਨੇ ਨੰਗਰਹਾਰ ਸੂਬੇ ਵਿੱਚ ਅਮਰੀਕੀ ਡਰੋਨ ਹਮਲੇ ਦੀ ਵੀ ਨਿੰਦਾ ਕੀਤੀ ਹੈ।

Comment here