ਤਾਈਪੇ-ਅਮਰੀਕੀ ਸੰਸਦ ਦੀ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਨੈਣਸੀ ਪੇਲੋਸੀ ਦੀ ਇਸ ਮਹੀਨੇ ਹੋਈ ਯਾਤਰਾ ਤੋਂ ਬਾਅਦ ਰਿਪਬਲਿਕਨ ਪਾਰਟੀ ਦੀ ਸੀਨੇਟਰ ਬਲੈਕਬਰਨ ਦੀ ਇਹ ਦੂਜੀ ਤਾਈਵਾਨ ਯਾਤਰਾ ਹੈ। ਤਾਈਵਾਨ ਦੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਬੀਜਿੰਗ ਵਲੋਂ ਤਾਈਵਾਨ ਦੇ ਕੋਲ ਵੱਡੇ ਪੱਧਰ ‘ਤੇ ਮਿਲਟਰੀ ਅਭਿਆਸ ਕਰਨ ਅਤੇ ਯੂਕ੍ਰੇਨ ‘ਤੇ ਮਾਸਕੋ ਦੇ ਹਮਲੇ ਰਾਹੀਂ ਚੀਨ ਅਤੇ ਰੂਸ ‘ਸੰਸਾਰਕ ਵਿਵਸਥਾ ਨੂੰ ਵਿਗਾੜਨਾ ਅਤੇ ਖਤਰੇ ‘ਚ ਪਾਉਣਾ ਚਾਹੁੰਦੇ ਹਨ।
ਪੇਲੋਸੀ ਦੀ ਇਸ ਯਾਤਰਾ ਨੂੰ ਲੈ ਕੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਚੀਨ ਨੇ ਤਾਈਵਾਨ ਦੀਪ ਦੇ ਕੋਲ ਮਿਲਟਰੀ ਅਭਿਆਸ ਕੀਤਾ ਜਿਸ ‘ਚ ਕਈ ਮਿਜ਼ਾਈਲਾਂ ਦਾਗੀਆਂ ਗਈਆਂ ਅਤੇ ਦਰਜ਼ਨਾਂ ਯੁੱਧਪੋਤ ਅਤੇ ਜੰਗੀ ਜਹਾਜ਼ਾਂ ਨੇ ਹਿੱਸਾ ਲਿਆ। ਚੀਨ ਤਾਈਵਾਨ ਨੂੰ ਆਪਣਾ ਖੇਤਰ ਮੰਨਦਾ ਹੈ ਅਤੇ ਲੋੜ ਪੈਣ ‘ਤੇ ਮਿਲਟਰੀ ਬਲ ਨਾਲ ਉਸ ‘ਤੇ ਕੰਟਰੋਲ ਕਰਨ ਦੀ ਇੱਛਾ ਰੱਖਦਾ ਹੈ। ਸਾਈ ਨੇ ਕਿਹਾ ਕਿ ਇਨ੍ਹਾਂ ਘਟਨਾਕ੍ਰਮਾਂ ਤੋਂ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਤਾਨਾਸ਼ਾਹੀ ਰਾਜ ਵਾਲੇ ਦੇਸ਼ ਵਿਸ਼ਵ ਵਿਵਸਥਾ ਲਈ ਖਤਰਾ ਬਣ ਗਏ ਹਨ। ਅਮਰੀਕਾ ਦੇ ਟੇਨੇਸੀ ਤੋਂ ਰਿਪਬਲਿਕਨ ਪਾਰਟੀ ਦੀ ਸੀਨੇਟਰ ਬਲੈਕਬਰਨ ਨੇ ਦੋਵਾਂ ਸਰਕਾਰਾਂ ਵਿਚਾਲੇ ਸਾਂਝੇ ਮੁੱਲਾਂ ਨੂੰ ਦੋਹਰਾਇਆ ਅਤੇ ਕਿਹਾ ਕਿ ਉਹ ਤਾਈਵਾਨ ਨੂੰ ਇਕ ਸੁਤੰਤਰ ਰਾਸ਼ਟਰ ਦੇ ਰੂਪ ‘ਚ ਸਮਰਥਨ ਕਰਨ ਲਈ ਕੰਮ ਕਰਨਾ ਜਾਰੀ ਰੱਖੇਗੀ।ਬੀਜਿੰਗ ਨੇ ਰੂਸ ਦੇ ਨਾਲ ਅਪਣਾ ਗਠਜੋੜ ਵੀ ਮਜ਼ਬੂਤ ਕੀਤਾ ਹੈ ਅਤੇ ਯੂਕ੍ਰੇਨ ‘ਤੇ ਉਸ ਦੇ ਹਮਲੇ ਦਾ ਮੌਨ ਸਮਰਥਨ ਵੀ ਕੀਤਾ ਹੈ।
Comment here