ਲਹੌਰ- ਲੇਖਕ ਵਰਗ ਲਈ ਖੁਸ਼ਖਬਰ ਹੈ ਕਿ ਕਰੋਨਾ ਕਾਲ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਤੋਂ ਬਾਅਦ ਕੁਝ ਸਰਗਰਮੀਆਂ ਸ਼ੁਰੂ ਹੋਈਆਂ ਹਨ। 15 ਮਾਰਚ ਤੋਂ 18 ਮਾਰਚ ਤਕ ਲਾਹੌਰ ਵਿਖੇ ਵਿਸ਼ਵ ਪੰਜਾਬੀ ਕਾਨਫਰੰਸ ਹੋ ਰਹੀ ਹੈ। ਇਸ ਮੌਕੇ ਮੌਕੇ ਗੁਰਭਜਨ ਗਿੱਲ ਦਾ ਗਜ਼ਲ ਸੰਗ੍ਰਹਿ ਸੁਰਤਾਲ ਸ਼ਾਹਮੁਖੀ ’ਚ ਲੋਕ ਅਰਪਣ ਹੋਵੇਗਾ। ਪੁਸਤਕ ਨੂੰ ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਮਾਂ ਤੇ ਭਾਰਤ ਪਾਕਿਸਤਾਨ ਦੇ ਸਿਰਕੱਢ ਲੇਖਕ ਬਾਬਾ ਨਜ਼ਮੀ, ਅਫ਼ਜ਼ਲ ਸਾਹਿਰ, ਦਰਸ਼ਨ ਬੁੱਟਰ ਤੇ ਹੋਰ ਲੇਖਕ ਲੋਕ ਅਰਪਣ ਕਰਨਗੇ। ਪੁਸਤਕ ਸੁਰਤਾਲ ਦਾ ਸ਼ਾਹਮੁਖੀ ਲਿਪੀਅੰਤਰ ਪ੍ਰਸਿੱਧ ਕਵੀ ਤੇ ਚਿੱਤਰਕਾਰ ਮੁਹੰਮਦ ਆਸਿਫ਼ ਰਜ਼ਾ ਨੇ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਵਿਸ਼ਵ ਪੰਜਾਬੀ ਕਾਂਗਰਸ ਭਾਰਤੀ ਇਕਾਈ ਦੇ ਪ੍ਰਧਾਨ ਡਾ. ਦੀਪਕ ਮਨਮੋਹਨ ਸਿੰਘ ਅਤੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਲਗਪਗ 51 ਲੇਖਕਾਂ, ਬੁੱਧੀਜੀਵੀਆਂ, ਗਾਇਕਾਂ ਤੇ ਕਲਾਕਾਰਾਂ ’ਤੇ ਆਧਾਰਿਤ ਵਫ਼ਦ 14 ਮਾਰਚ ਨੂੰ ਸਵੇਰੇ 10.30 ਵਜੇ ਅਟਾਰੀ ਸਰਹੱਦ ਰਾਹੀਂ ਲਾਹੌਰ ਪੁੱਜੇਗਾ। ਵਫ਼ਦ ਵਿਚ ਇਸ ਸਾਲ ਦੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਖਾਲਿਦ ਹੁਸੈਨ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ, ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੁਰਾਇਆ, ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਕੁਲਬੀਰ ਗੋਜਰਾ, ਡਾ. ਖਾਲਿਦ ਅਸ਼ਰਫ, ਪਰਵੇਸ਼ ਕੌਰ, ਕਮਲ ਦੁਸਾਂਝ, ਪਰਮਜੀਤ ਸਿੰਘ, ਫ਼ਿਲਮ ਅਭਿਨੇਤਰੀ ਡਾ. ਸੁਨੀਤਾ ਧੀਰ, ਡਾ. ਨਿਰਮਲ ਸਿੰਘ ਬਾਸੀ, ਪੰਜਾਬ ਯੂਨੀਵਰਸਿਟੀ ਸੈਨੇਟਰ ਡਾ. ਤਰਲੋਕ ਬੰਧੂ, ਡਾ. ਸਵੈਰਾਜ ਸੰਧੂ, ਡਾ. ਸ਼ਿੰਦਰਪਾਲ ਸਿੰਘ, ਪੰਜਾਬੀ ਕਵੀ ਬੀਬਾ ਬਲਵੰਤ, ਡਾ. ਸਾਂਵਲ ਧਾਮੀ, ਗੁਰਤੇਜ ਕੋਹਾਰਵਾਲਾ, ਹਰਵਿੰਦਰ ਚੰਡੀਗਡ਼੍ਹ, ਅਜ਼ੀਮ ਸ਼ੇਖ਼ਰ, ਦਰਸ਼ਨ ਬੁਲੰਦਵੀ ਯੂਕੇ, ਤਰਲੋਕਬੀਰ, ਬਲਦੇਵ ਬਾਵਾ ਅਮਰੀਕਾ, ਅੰਜੂ ਪਰੋਬਿਸਟ ਜਰਮਨੀ, ਸਤੀਸ਼ ਗੁਲਾਟੀ ਅਤੇ ਡਾ. ਸੁਲਤਾਨਾ ਬੇਗਮ ਸ਼ਾਮਲ ਹਨ। ਇਸ ਮੌਕੇ ਕਾਨਫਰੰਸ ਦੇ ਮੁੱਖ ਪ੍ਰਬੰਧਕ ਤੇ ਵਿਸ਼ਵ ਪੰਜਾਬੀ ਕਾਂਗਰਸ ਦੇ ਚੇਅਰਮੈਨ ਫ਼ਖ਼ਰ ਜ਼ਮਾਂ ਤੇ ਭਾਰਤ ਪਾਕਿਸਤਾਨ ਦੇ ਸਿਰਕੱਢ ਲੇਖਕ ਬਾਬਾ ਨਜ਼ਮੀ, ਅਫ਼ਜ਼ਲ ਸਾਹਿਰ, ਦਰਸ਼ਨ ਬੁੱਟਰ ਤੇ ਹੋਰ ਲੇਖਕ ਗੁਰਭਜਨ ਗਿੱਲ ਦਾ ਗਜ਼ਲ ਸੰਗ੍ਰਹਿ ਸੁਰਤਾਲ ਸ਼ਾਹਮੁਖੀ ਵਿਚ ਲੋਕ ਅਰਪਣ ਕਰਨਗੇ। ਪੁਸਤਕ ਸੁਰਤਾਲ ਦਾ ਸ਼ਾਹਮੁਖੀ ਲਿਪੀਅੰਤਰ ਪ੍ਰਸਿੱਧ ਕਵੀ ਤੇ ਚਿਤਰਕਾਰ ਮੁਹੰਮਦ ਆਸਿਫ਼ ਰਜ਼ਾ ਨੇ ਕੀਤਾ ਹੈ।
ਵਿਸ਼ਵ ਪੰਜਾਬੀ ਕਾਨਫਰੰਸ 15 ਤੋਂ ਲਹੌਰ ਚ

Comment here