ਨਵੀਂ ਦਿੱਲੀ- ਭਾਰਤ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ ਵਿਸ਼ਵ ਪੱਧਰ ਤੇ ਆਪਣੀ ਸ਼ਖਸੀਅਤ ਨੂੰ ਦੁਨੀਆ ਦੇ ਸ਼ਕਤੀਸ਼ਾਲੀ ਮੁਲਕਾਂ ਦੇ ਨੇਤਾਵਾਂ ਤੋਂ ਅੱਗੇ ਲਿਆ ਖੜਾਇਆ ਹੈ। ਅਮਰੀਕਾ ਦੀ ਡਾਟਾ ਇੰਟੈਲੀਜੈਂਸ ਫਰਮ ਮਾਰਨਿੰਗ ਕੰਸਲਟ ਦੇ ਇੱਕ ਸਰਵੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੁਨੀਆਂ ਦਾ ਸਭ ਤੋਂ ਪਸੰਦੀਦਾ ਨੇਤਾ ਚੁਣਿਆ ਗਿਆ ਹੈ। ਅਪਰੂਵਲ ਰੇਟਿੰਗ ਦੇ ਮਾਮਲੇ ਵਿੱਚ ਗਲੋਬਲ ਲੀਡਰਾਂ ਦੀ ਸੂਚੀ ਵਿੱਚ ਪੀਐਮ ਮੋਦੀ ਪਹਿਲੇ ਸਥਾਨ ਉਤੇ ਹਨ। ਮੋਦੀ ਨੇ ਇਸ ਮਾਮਲੇ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਰਿਪੋਰਟ ਦੇ ਅਨੁਸਾਰ, ਪੀਐਮ ਮੋਦੀ ਦੀ ਅਪਰੂਵਲ ਰੇਟਿੰਗ 70 ਪ੍ਰਤੀਸ਼ਤ ਹੈ ਅਤੇ ਇਹ ਰੇਟਿੰਗ ਵਿਸ਼ਵ ਦੇ ਚੋਟੀ ਦੇ 13 ਨੇਤਾਵਾਂ ਵਿੱਚ ਸਭ ਤੋਂ ਉੱਚੀ ਹੈ।ਮਾਰਨਿੰਗ ਕੰਸਲਟ ਦੇ ਇੱਕ ਸਰਵੇ ਦੇ ਅਨੁਸਾਰ, ਪੀਐਮ ਮੋਦੀ ਹੋਰ ਗਲੋਬਲ ਨੇਤਾਵਾਂ ਦੇ ਮੁਕਾਬਲੇ ਬਿਹਤਰ ਕੰਮ ਕਰ ਰਹੇ ਹਨ। ਪੀਐਮ ਮੋਦੀ ਤੋਂ ਇਲਾਵਾ, ਸਿਰਫ ਦੋ ਵਿਸ਼ਵ ਨੇਤਾਵਾਂ ਨੂੰ 60 ਤੋਂ ਵੱਧ ਦੀ ਰੇਟਿੰਗ ਮਿਲੀ ਹੈ , ਇਸ ਬਾਰੇ ਟਵੀਟ ਵਿੱਚ ਹੋਰ ਨੇਤਾਵਾਂ ਦੀ ਰੇਟਿੰਗ ਬਾਰੇ ਵੀ ਦੱਸਿਆ ਗਿਆ ਹੈ-
https://twitter.com/MorningConsult/status/1434160822767456262?ref_src=twsrc%5Etfw%7Ctwcamp%5Etweetembed%7Ctwterm%5E1434160822767456262%7Ctwgr%5E%7Ctwcon%5Es1_&ref_url=https%3A%2F%2Fpunjab.news18.com%2Fnews%2Fnational%2Fprime-minister-narendra-modi-approval-rating-highest-among-world-leaders-at-70-percent-morning-consult-survey-248199.html
Comment here