ਅਪਰਾਧਸਿਆਸਤਖਬਰਾਂ

ਵਿਰੋਧ ਪ੍ਰਦਰਸ਼ਨ : ਕੋਵਿਡ ਪਾਬੰਦੀਆਂ ’ਚ ਢਿੱਲ ਦਿੱਤੀ ਜਾਵੇ-ਸਨ ਚੁਨਲਾਨ

ਬੀਜਿੰਗ-ਚੀਨ ਦੀ ਸਟੇਟ ਕੌਂਸਲ ਦੁਆਰਾ ਪ੍ਰਕਾਸ਼ਿਤ ਇੱਕ ਬਿਆਨ ਵਿੱਚ ਚੀਨ ਦੇ ਉੱਪ ਪ੍ਰਧਾਨ ਮੰਤਰੀ ਸਨ ਚੁਨਲਾਨ ਨੇ ਜ਼ੀਰੋ ਕੋਵਿਡ ਦੀ ਰਾਸ਼ਟਰੀ ਨੀਤੀ ’ਤੇ ਚਲਦੇ ਹੋਏ ਅਪਣਾਏ ਗਏ ਸਖ਼ਤ ਉਪਾਵਾਂ ਖਿਲਾਫ਼ ਵੱਡੇ ਸ਼ਹਿਰਾਂ ਵਿੱਚ ਲੋਕ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਇਨ੍ਹਾਂ ਨਿਯਮਾਂ ਵਿੱਚ ਢਿੱਲ ਦੇਣ ਦੀ ਮੰਗ ਕੀਤੀ ਹੈ।
ਸੁਨ ਚੁਨਲਾਨ ਨੇ ਕਿਹਾ ਕਿ ਜਿਵੇਂ ਕਿ ਓਮੀਕਰੋਨ ਵਾਇਰਸ ਦੀ ਰਫ਼ਤਾਰ ਘੱਟ ਹੋ ਗਈ ਹੈ ਅਤੇ ਵਧੇਰੇ ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਦੇਸ਼ ਇਸ ਲਾਗ ਦੀ ਰੋਕਥਾਮ ਅਤੇ ਕੰਟਰੋਲ ਵਿੱਚ ਇਕ ਨਵੀਂ ਸਥਿਤੀ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਜ਼ਿਕਰ ਕੀਤਾ ਕਿ ਚੀਨੀ ਅਧਿਕਾਰੀਆਂ ਨੇ ਹਮੇਸ਼ਾਂ ਲੋਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਪਹਿਲੇ ਰੱਖਿਆ ਅਤੇ ਇਕ ਸੁਮੇਲ ਰਣਨੀਤੀ ਨਾਲ ਇਸ ਬੀਮਾਰੀ ਦਾ ਸਾਹਮਣਾ ਕੀਤਾ।
ਮਹੱਤਵਪੂਰਨ ਗੱਲ ਇਹ ਹੈ ਕਿ ਚੀਨੀ ਅਧਿਕਾਰੀਆਂ ਨੇ ਕੋਵਿਡ-19 ਦੇ ਫੈਲਣ ਅਤੇ ਦੇਸ਼ ਵਿੱਚ ਇਸ ਲਾਗ ਦੀ ਬੀਮਾਰੀ ਦੀ ਸਥਿਤੀ ਦੇ ਵਿਗੜਣ ਕਾਰਨ ਕੁਝ ਖੇਤਰਾਂ ਵਿੱਚ ਅਣਮਿੱਥੇ ਸਮੇਂ ਲਈ ਤਾਲਾਬੰਦੀ ਕਰਨ ਦੇ ਨਾਲ 24 ਨਵੰਬਰ ਤੋਂ ਬੀਜਿੰਗ ਅਤੇ ਸ਼ੰਘਾਈ ਸਮੇਤ ਚੀਨ ਦੇ ਕਈ ਵੱਡੇ ਸ਼ਹਿਰਾਂ ਵਿੱਚ ਪਾਬੰਦੀਆਂ ਨੂੰ ਸਖ਼ਤ ਕਰ ਦਿੱਤਾ। ਨਵੀਆਂ ਪਾਬੰਦੀਆਂ ਕਾਰਨ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋਏ ਹਨ। 24 ਨਵੰਬਰ ਨੂੰ ਸ਼ਿਨਜਿਆਂਗ ਉਈਗਰ ਦੀ ਰਾਜਧਾਨੀ ਉਰੂਮਕੀ ਵਿੱਚ ਇਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 10 ਲੋਕਾਂ ਦੀ ਮੌਤ ਹੋ ਗਈ ਸੀ।

Comment here