ਅਪਰਾਧਸਿਆਸਤਖਬਰਾਂਦੁਨੀਆ

ਵਿਰੋਧ ਕਰਨ ਵਾਲੀਆਂ ਔਰਤਾਂ ਨੂੰ ਕਰੰਟ ਲਾਉਂਦੇ ਨੇ ਤਾਲਿਬਾਨ!!

ਕਾਬੁਲ – ਅਫਗਾਨਿਸਤਾਨ ਵਿੱਚ ਤਾਲਿਬਾਨ ਰਾਜ ਵਿੱਚ ਔਰਤਾਂ ਦੀ ਹਾਲਤ ਬਦਤਰ ਹੋ ਚੁੱਕੀ ਹੈ, ਉਹਨਾਂ ਨੂੰ ਜਿਉਣ ਦੇ ਮੁਢਲੇ ਹੱਕਾਂ ਤੋਂ ਵੀ ਮਹਿਰੂਮ ਕੀਤਾ ਜਾ ਰਿਹਾ ਹੈ। ਤਾਲਿਬਾਨ ਦੇ ਖ਼ਿਲਾਫ਼ ਵਿਰੋਧੀ ਸੁਰ ਚੁੱਕਣ ਵਾਲੀਆਂ ਔਰਤਾਂ ਨੂੰ ਰਾਤ ਨੂੰ ਉਨ੍ਹਾਂ ਦੇ ਘਰੋਂ ਚੁੱਕ ਲਿਆ ਜਾਂਦਾ ਹੈ। ਇਸ ਦੇ ਬਾਵਜੂਦ ਔਰਤਾਂ ਆਪਣੇ ਅਧਿਕਾਰਾਂ ਲਈ ਡੱਟ ਕੇ ਲੜ ਰਹੀਆਂ ਹਨ। ਇਕ ਅਜਿਹੀ ਔਰਤ ਤਮੰਨਾ ਜਰਯਾਬੀ ਪਰਯਾਨੀ ਨੇ ਪਿਛਲੇ ਹਫ਼ਤੇ ਦਰਜਨਾਂ ਔਰਤਾਂ ਨਾਲ ਸਿੱਖਿਆ ਦੇ ਅਧਿਕਾਰ ਲਈ ਤਾਲਿਬਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ। ਤਾਲਿਬਾਨ ਲੜਾਕਿਆਂ ਨੇ ਉਨ੍ਹਾਂ ਨੇ ਖਦੇੜਨ ਲਈ ਉਨ੍ਹਾਂ ’ਤੇ ਮਿਰਚੀ ਪਾਊਡਰ ਛਿੜਕਿਆ ਅਤੇ ਕੁਝ ਨੂੰ ਬਿਜਲੀ ਦੇ ਝਟਕੇ ਵੀ ਦਿੱਤੇ। ਤਮੰਨਾ ਕਾਬੁਲ ਦੇ ਪਰਵਾਨ-2 ਇਲਾਕੇ ਵਿਚ ਇਕ ਫਲੈਟ ਵਿਚ ਰਹਿੰਦੀ ਹੈ। ਰਾਤ ਨੂੰ ਹਥਿਆਰਬੰਦ ਲੜਕੇ ਉਨ੍ਹਾਂ ਦੇ ਘਰ ਪਹੁੰਚ ਗਏ ਅਤੇ ਦਰਵਾਜ਼ਾ ਭੰਨਣਾ ਸ਼ੁਰੂ ਕਰ ਦਿੱਤਾ। ਉਹ ਘਰ ਵਿਚ ਆਪਣੀਆਂ ਭੈਣਾਂ ਨਾਲ ਸੀ ਅਤੇ ਸੋਸ਼ਲ ਮੀਡੀਆ ’ਤੇ ਲਾਈਵ ਹੋਈਆਂ ਕਿ ਸਾਡੀ ਮਦਦ ਕਰੋ, ਤਾਲਿਬਾਨੀ ਲੜਾਕੇ ਆ ਗਏ ਹਨ। ਹੁਣ ਉਨ੍ਹਾਂ ਦੇ ਆਂਢ-ਗੁਆਂਢ ਵਿਚ ਕਿਸੇ ਨੂੰ ਨਹੀਂ ਪਤਾ ਹੈ ਕਿ ਤਮੰਨਾ ਜਰਯਾਬੀ ਕਿੱਥੇ ਹੈ। ਉਨ੍ਹਾਂ ਦੇ ਗੁਆਂਢੀਆਂ ਦਾ ਕਹਿਣਾ ਹੈ ਕਿ ਤਮੰਨਾ ਅਤੇ ਉਸਦੀਆਂ ਦੋ ਭੈਣਾਂ ਨੂੰ ਤਾਲਿਬਾਨੀ ਲੈ ਗਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਨੇ ਨਹੀਂ ਦੇਖਿਆ। ਗੁਆਂਢੀ ਤਾਲਿਬਾਨ ਸ਼ਬਦ ਬੋਲਣ ਤੋਂ ਵੀ ਡਰਦੇ ਹਨ, ਉਹ ਉਨ੍ਹਾਂ ਨੂੰ ਹਥਿਆਰਬੰਦ ਲੋਕਾਂ ਦਾ ਸਮੂਹ ਕਹਿੰਦੇ ਹਨ। ਇਸ ਪ੍ਰਦਰਸ਼ਨ ਵਿਚ ਸ਼ਾਮਲ ਕਈ ਹੋਰ ਔਰਤਾਂ ਵੀ ਲਾਪਤਾ ਹਨ। ਪਰਵਾਨਾ ਇਬ੍ਰਾਹਿਮਖੇਲ ਦਾ ਵੀ ਕਿਸੇ ਨੂੰ ਪਤਾ ਨਹੀਂ ਹੈ ਉਹ ਕਿੱਥੇ ਹੈ।ਓਧਰ, ਤਾਲਿਬਾਨ ਬੁਲਾਰੇ ਸੁਹੈਲ ਸ਼ਾਹੀਨ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਔਰਤਾਂ ਨੂੰ ਤਾਲਿਬਾਨ ਨੇ ਹਿਰਾਸਤ ਵਿਚ ਲਿਆ ਹੈ ਤਾਂ ਉਹ ਉਸਨੂੰ ਸਵੀਕਾਰ ਕਰਨਗੇ। ਉਨ੍ਹਾਂ ਨੂੰ ਅਦਾਲਤ ਵਿਚ ਵੀ ਲਿਜਾਇਆ ਜਾਏਗਾ ਅਤੇ ਉਥੋਂ ਉਹ ਆਪਣਾ ਬਚਾਅ ਕਰਨਗੇ। ਜੇਕਰ ਉਨ੍ਹਾਂ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਹੈ ਤਾਂ ਦੋਸ਼ ਫਰਜ਼ੀ ਹਨ।

ਉਂਝ ਅਫਗਾਨਿਸਤਾਨ ਦੀ ਸੰਸਕ੍ਰਿਤੀ ਹੈ ਕਿ ਮਰਦ ਉਸ ਘਰ ਵਿਚ ਨਹੀਂ ਵੜ ਸਕਦੇ, ਜਿਸ ਵਿਚ ਸਿਰਫ ਔਰਤਾਂ ਮੌਜੂਦ ਹੋਣ ਪਰ ਤਾਲਿਬਾਨ ਲੜਾਕੇ ਖੁੱਲ੍ਹ ਕੇ ਇਸ ਦੀ ਉਲੰਘਣਾ ਕਰ ਰਹੇ ਹਨ। ਉਨ੍ਹਾਂ ਨੇ ਮਹਿਲਾ ਪੁਲਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਹੁਣ ਔਰਤਾਂ ਨਾਲ ਮਰਦ ਲੜਾਕੇ ਹੀ ਪੁੱਛਗਿੱਛ ਕਰਦੇ ਹਨ। ਵਿਸ਼ਵ ਭਰ ਵਿਚ ਤਾਲਿਬਾਨਾਂ ਦੇ ਇਸ ਵਿਹਾਰ ਦੀ ਅਲੋਚਨਾ ਹੋ ਰਹੀ ਹੈ ਤੇ ਇਹ ਹੋ ਵੀ ਅਜਿਹੇ ਸਮੇਂ ਚ ਰਿਹਾ ਹੈ, ਜਦ ਤਾਲਿਬਾਨੀ ਸਰਕਾਰ ਨੂੰ ਮਾਨਤਾ ਦੇਣ ਤੇ ਬਹਿਸ ਛਿੜੀ ਹੋਈ ਹੈ।

Comment here