ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੀ ਦੂਜੇ ਦਿਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਵੱਡੀ ਮੰਗ ਰੱਖਦੇ ਹੋਏ ਭਗਵੰਤ ਮਾਨ ਦੀ ਸਰਕਾਰ ਨੂੰ ਕਿਹਾ ਕਿ ਵਿਧਾਨ ਸਭਾ ਦੀ ਕਾਰਵਾਈ ਸਾਲ ’ਚ ਘੱਟੋ-ਘੱਟ 100 ਦਿਨਾਂ ਤੱਕ ਹੋਣੀ ਚਾਹੀਦੀ ਹੈ ਤਾਂਕਿ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲ ਸਕੇ। ਤੀਜੇ ਅਤੇ ਆਖ਼ਰੀ ਦਿਨ ਦੀ ਕਾਰਵਾਈ ਅਜ ਹੋ ਰਹੀ ਹੈ, ਜਿਸ ਦੀ ਸ਼ੁਰੂਆਤ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਨਾਲ ਹੋਵੇਗੀ। ਇਸ ਦੇ ਬਾਅਦ ਗਵਰਨਰ ਦੇ ਸੰਬੋਧਨ ’ਤੇ ਧੰਨਵਾਦ ਅਤੇ ਬਹਿਸ ਹੋਵੇਗੀ। ਇਸ ਦੇ ਬਾਅਦ 2021-22 ਲਈ ਸਪਲੀਮੈਂਟਰੀ ਐਸਟੀਮੈਟਸ ਦੇ ਇਲਾਵਾ ਵੋਟ ਆਨ ਅਕਾਊਂਟ ਪੇਸ਼ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਦੇ ਸ਼ੈਸ਼ਨ ਦੀ ਪਹਿਲੇ ਦਿਨ 17 ਮਾਰਚ ਨੂੰ ਵਿਧਾਇਕਾਂ ਨੂੰ ਸਹੁੰ ਚੁੱਕਵਾਈ ਗਈ ਸੀ। 18 ਤਾਰੀਖ਼ ਤੋਂ ਲੈ ਕੇ 20 ਮਾਰਚ ਤੱਕ ਛੁੱਟੀ ਹੋਣ ਕਾਰਨ 3 ਦਿਨ ਵਿਧਾਨ ਦੀ ਕਾਰਵਾਈ ਨਹੀਂ ਹੋਈ ਸੀ।
ਵਿਧਾਨ ਸਭਾ ਦੀ ਕਾਰਵਾਈ ਸਾਲ ’ਚ ਘੱਟੋ-ਘੱਟ 100 ਦਿਨ ਹੋਵੇ-ਕਾਂਗਰਸ

Comment here