ਅਪਰਾਧਸਿਆਸਤਖਬਰਾਂ

ਵਿਧਾਇਕ ਰੋੜੀ ਦੀ ਕਾਰ ਤੇ ਲੁਟੇਰਿਆਂ ਵਲੋਂ ਹਮਲਾ

ਗੜ੍ਹਸ਼ੰਕਰ-ਪੰਜਾਬ ਵਿੱਚ ਬੇਅਦਬੀ ਅਤੇ ਲਿੰਚਿੰਗ ਦੇ ਮਾਮਲਿਆਂ ਕਰਕੇ ਕੇਂਦਰੀ ਏਜੰਸੀਆਂ ਨੇ ਵੀ ਹਾਈ ਅਲਰਟ ਜਾਰੀ ਕੀਤਾ ਹੋਇਆ ਹੈ, ਪਰ ਇਸ ਦੇ ਬਾਵਜੂਦ ਸੂਬੇ ਵਿੱਚ ਅਪਰਾਧੀ ਬੇਖੌਫ ਹਨ, ਤੇ ਹਾਲਤ ਇਹ ਹੈ ਕਿ ਸੂਬੇ ਵਿੱਚ ਐਮ ਐਲ ਏ ਵੀ ਸੁਰਖਿਅਤ ਨਹੀਂ। ਲੰਘੀ ਰਾਤ ਲੁਟੇਰਿਆਂ ਵਲੋਂ ਲੁੱਟ ਦੀ ਨੀਯਤ ਨਾਲ ਸ਼ਹਿਰ ਦੇ ਬੰਗਾ ਰੋਡ ‘ਤੇ ਹਲਕਾ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਪ੍ਰਾਈਵੇਟ ਗੱਡੀ ਨੂੰ ਲੁੱਟ ਲਈ ਨਿਸ਼ਾਨਾ ਬਣਾਇਆ ਜਿਸ ਦੌਰਾਨ ਚਾਰ ਵਿਅਕਤੀ ਉੱਥੇ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸੇ ਤਰ੍ਹਾਂ ਰਾਤ ਕਰੀਬ 11.40 ਵਜੇ ਵੀ ਲੁਟੇਰਿਆਂ ਵਲੋਂ 2 ਹੋਰ ਗੱਡੀਆਂ ਨੂੰ ਲੁੱਟ ਲਈ ਨਿਸ਼ਾਨਾ ਬਣਾਇਆ ਗਿਆ |  ਇਸ ਦੌਰਾਨ ਲੁਟੇਰਿਆਂ ਵਲੋਂ ਬੇਸਬਾਲ ਅਤੇ ਦਾਤਰ ਨਾਲ ਵਾਰ ਵੀ ਕੀਤੇ ਗਏ ਜਿਸ ਦੌਰਾਨ ਇਕ ਵਿਅਕਤੀ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ ਗਿਆ। ਗੜ੍ਹਸ਼ੰਕਰ ਪੁਲਿਸ ਵਲੋਂ ਦੇਰ ਰਾਤ ਤੋਂ ਹੀ ਫ਼ਰਾਰ ਹੋਏ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਕਾਬੂ ਕੀਤੇ ਜਸਪ੍ਰੀਤ ਸਿੰਘ ਵਾਸੀ ਸੀਚੇਵਾਲ ਥਾਣਾ ਲੋਹੀਆਂ ਤੇ 3 ਹੋਰਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਕੇ ਤਫ਼ਤੀਸ਼ ਸ਼ੁਰੂ ਕਰ ਦਿਤੀ ਹੈ | ਵਿਧਾਇਕ ਰੋੜੀ ਤੇ ਉਹਨਾਂ ਦੇ ਸਾਥੀ ਹਮਲੇ ਵਿੱਚ ਵਾਲ ਵਾਲ ਬਚੇ ਪਰ ਉਹਨਾਂ ਦੀ ਕਾਰ ਬੁਰੀ ਤਰਾਂ ਨੁਕਸਾਨੀ ਗਈ।

 

Comment here