ਸਿਆਸਤਖਬਰਾਂਚਲੰਤ ਮਾਮਲੇ

ਵਿਧਾਇਕ ਨੇ ਪੀਐੱਸਪੀਸੀਐੱਲ ਨੂੰ ਕੁਨੈਕਸ਼ਨ ਨਾ ਕੱਟਣ ਦੀ ਦਿੱਤੀ ਹਦਾਇਤ

ਸ਼੍ਰੀ ਅਨੰਦਪੁਰ ਸਾਹਿਬ– ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿੱਤ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਐਕਸ਼ਨ ਲੈਣੇ ਸ਼ੁਰੂ ਕਰ ਦਿੱਤੇ ਹਨ, ਜਦਕਿ ਅਜੇ ਤੱਕ ਤਾਂ ਮੁੱਖ ਮੰਤਰੀ ਦਾ ਸੁਹੰ ਚੁੱਕ ਸਮਾਗਮ ਹੋਣਾ ਵੀ ਬਾਕੀ ਹੈ। ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਆਪ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਪਾਵਰਕੌਮ ਦੇ ਕਾਰਜਕਾਰੀ ਇੰਜੀਨੀਅਰ ਨੂੰ ਇਕ ਪੱਤਰ ਲਿਖਿਆ ਹੈ। ਪੱਤਰ ਸਾਂਝਾ ਕਰਦੇ ਹੋਏ ਵਿਧਾਇਕ ਨੇ ਆਖਿਆ ਹੈ- ਪੀਐੱਸਪੀਸੀਐੱਲ ਨੂੰ ਨਿਰਦੇਸ਼ ਦਿੱਤੇ ਹਨ ਕਿ ਆਨੰਦਪੁਰ ਸਾਹਿਬ ਵਿੱਚ ਕੋਈ ਵੀ ਘਰੇਲੂ ਬਿਜਲੀ ਦਾ ਕੁਨੈਕਸ਼ਨ ਉਦੋਂ ਤੱਕ ਨਾ ਕੱਟਿਆ ਜਾਵੇ ਜਦੋਂ ਤੱਕ ਮੁੱਖ ਮੰਤਰੀ ਭਗਵੰਤ ਮਾਨ ਦੇ ਅਗਲੇ ਹੁਕਮ ਨਹੀਂ ਆਉਂਦੇ। ਪੱਤਰ ਵਿਚ ਲਿਖਿਆ ਗਿਆ ਹੈ – ਤੁਹਾਨੂੰ ਨੂੰ ਪਤਾ ਹੈ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਸੀ ਕਿ ਸਰਕਾਰ ਬਣਨ ਉਤੇ ਪੁਰਾਣੇ ਘਰੇਲੂ ਬਿਜਲੀ ਦੇ ਬਿੱਲ ਮੁਆਫ ਕੀਤੇ ਜਾਣਗੇ । ਭਗਵੰਤ ਮਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਹਨ। ਇਸ ਲਈ ਹੁਕਮ ਦਿੱਤੇ ਜਾਂਦੇ ਹਨ ਕਿ ਸਰਕਾਰ ਦੇ ਅਗਲੇ ਹੁਕਮਾਂ ਤੱਕ ਕਿਸੇ ਦਾ ਵੀ ਘਰੇਲੂ ਬਿਜਲੀ ਕੁਨੈਕਸ਼ਨ ਨਾ ਕੱਟਿਆ ਜਾਵੇ। ਜੇਕਰ ਪਿਛਲੇ ਦਿਨਾਂ ਵਿਚ ਬਿੱਲ ਨਾ ਭਰਨ ਕਾਰਨ ਕਿਸੇ ਦਾ ਮੀਟਰ ਕੱਟਿਆ ਗਿਆ ਹੈ ਤਾਂ ਤੁਰੰਤ ਚਾਲੂ ਕੀਤਾ ਜਾਵੇ।

Comment here