ਸਿਆਸਤਖਬਰਾਂਚਲੰਤ ਮਾਮਲੇ

ਵਿਧਾਇਕਾਂ ਨੂੰ ਸਹੁੰ ਚੁਕਵਾਉਣ ਮਗਰੋਂ ਵਿਧਾਨ ਸਭਾ ਦੀ ਕਾਰਵਾਈ ਮੁਲਤਵੀ

ਚੰਡੀਗੜ-ਅੱਜ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਪੰਜਾਬ ਦੇ ਨਵੇਂ ਬਣੇ ਵਿਧਾਇਕਾਂ ਨੂੰ ਪ੍ਰੋਟੈਮ ਸਪੀਕਰ ਡਾ ਇੰਦਰਬੀਰ ਸਿੰਘ ਨਿੱਝਰ ਨੇ ਸਹੁੰ ਚੁਕਾਈ, ਬੀਜੇਪੀ ਦੇ ਦੋ ਵਿਧਾਇਕਾਂ ਨੇ ਸਹੁੰ ਨਹੀਂ ਚੁੱਕੀ, ਉਹ ਅਜਲਾਸ ਦੇ ਆਖਰੀ ਦਿਨ 22 ਮਾਰਚ ਨੂੰ ਸਹੁੰ ਚੁੱਕਣਗੇ। ਅੱਜ ਸਹੁੰ ਚੁਕਵਾਉਣ ਤੋਂ ਬਾਅਦ ਸੋਮਵਾਰ ਤੱਕ ਲਈ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।

ਐਤਕੀਂ ਦੀ ਵਿਧਾਨ ਸਭਾ ਬਾਰੇ ਕੁਝ ਦਿਲਚਸਪ ਗੱਲਾਂ

ਇਸ ਵਾਰ ਸਿਰਫ 28 ਵਿਧਾਇਕ ਅਜਿਹੇ ਹਨ, ਜੋ ਦੂਜੀ ਜਾਂ ਇਸ ਤੋਂ ਜ਼ਿਆਦਾ ਵਾਰ ਜਿੱਤੇ ਹਨ। ਇਸ ਦੇ ਨਾਲ ਹੀ 89 ਵਿਧਾਇਕ ਪਹਿਲੀ ਵਾਰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹ ਰਹੇ ਹਨ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ 81 ਮੈਂਬਰ ਆਮ ਆਦਮੀ ਪਾਰਟੀ ਦੇ ਹਨ। ਇਨ੍ਹਾਂ ‘ਚ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੀ ਪਹਿਲੀ ਵਾਰ ਵਿਧਾਇਕ ਬਣੇ ਹਨ। ਇੱਥੋਂ ਤੱਕ ਕਿ ਦੂਜੀ ਵਾਰ ਜਿੱਤਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਅੰਕੜਾ 11 ਹੈ-
ਹਰਪਾਲ ਚੀਮਾ, ਅਮਨ ਅਰੋੜਾ, ਸਰਬਜੀਤ ਮਾਣੂੰਕੇ, ਜੈ ਕਿਸ਼ਨ ਰੋੜੀ, ਕੁਲਤਾਰ ਸੰਧਵਾ, ਮੀਤ ਹੇਅਰ, ਪ੍ਰੋ. ਬਲਜਿੰਦਰ ਕੌਰ, ਮਨਜੀਤ ਸਿੰਘ ਬਿਲਾਸਪੁਰ, ਬੁੱਧ ਰਾਮ, ਨਰੇਸ਼ ਕਟਾਰੀਆ, ਕੁਲਵੰਤ ਪੰਡੋਰੀ ਦੂਜੀ ਵਾਰ ਜਿੱਤੇ ਹਨ।
ਦੁੱਗਣੀ ਹੋਈ ਮਹਿਲਾ ਵਿਧਾਇਕਾਂ ਦੀ ਗਿਣਤੀ
11 ਪਹਿਲੀ ਵਾਰ ਬਣੀਆਂ ਵਿਧਾਇਕ
12 ਡਾਕਟਰ ਵੀ ਬਣੇ ਹਨ ਵਿਧਾਇਕ
50 ਸਾਲਾਂ ਤੋਂ ਘੱਟ ਹੈ ਅੱਧੇ ਵਿਧਾਇਕਾਂ ਦੀ ਉਮਰ
ਕੋਈ ਵਿਧਾਇਕ ਨਹੀਂ ਹੈ ਅਨਪੜ੍ਹ
87 ਵਿਧਾਇਕ ਹਨ ਕਰੋੜਪਤੀ
58 ਵਿਧਾਇਕਾਂ ‘ਤੇ ਹਨ ਅਪਰਾਧਿਕ ਕੇਸ

ਬੀਤੇ ਸਮੇਂ ਦੇ ਮੁੱਖ ਮੰਤਰੀ-
ਪ੍ਰਕਾਸ਼ ਸਿੰਘ ਬਾਦਲ 1970 ‘ਚ 43 ਸਾਲ ਦੀ ਉਮਰ ‘ਚ ਬਣੇ ਸੀ ਮੁੱਖ ਮੰਤਰੀ
49 ਸਾਲ ਹੈ ਭਗਵੰਤ ਮਾਨ ਦੀ ਉਮਰ
ਚਰਨਜੀਤ ਚੰਨੀ 58 ਤਾਂ ਕੈਪਟਨ 60 ਸਾਲ ਦੀ ਉਮਰ ‘ਚ ਬਣੇ ਸੀ ਮੁੱਖ ਮੰਤਰੀ
ਬਾਦਲ 18 ਅਤੇ ਕੈਪਟਨ ਅਮਰਿੰਦਰ ਸਿੰਘ 9 ਸਾਲ ਤੋਂ ਜ਼ਿਆਦਾ ਸਮਾਂ ਰਹੇ ਹਨ ਮੁੱਖ ਮੰਤਰੀ
ਰਾਜਿੰਦਰ ਕੌਰ ਭੱਠਲ ਸਭ ਤੋਂ ਘੱਟ ਸਮੇਂ 89 ਦਿਨ ਰਹੇ ਮੁੱਖ ਮੰਤਰੀ
111 ਦਿਨ ਦਾ ਹੈ ਚਰਨਜੀਤ ਸਿੰਘ ਚੰਨੀ ਦਾ ਕਾਰਜਕਾਲ

ਸਾਬਕਾ ਮੰਤਰੀਆਂ, ਵਿਧਾਇਕਾਂ ਦੇ ਰਿਸ਼ਤੇਦਾਰ ਵੀ ਐਤਕੀਂ ਸਦਨ ਚ ਪੁੱਜੇ

ਚੋਣਾਂ ਦੌਰਾਨ ਕਈ ਮੌਜੂਦਾ ਅਤੇ ਸਾਬਕਾ ਮੁੱਖ ਮੰਤਰੀ, ਮੰਤਰੀ, ਸੰਸਦ ਮੈਂਬਰ ਅਤੇ ਵਿਧਾਇਕਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹਾਲਾਂਕਿ ਕਈ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ ਜਿੱਤ ਹੋਈ ਹੈ। ਇਸ ਨਾਲ ਜੁੜਿਆ ਦਿਲਚਸਪ ਪਹਿਲੂ ਇਹ ਹੈ ਕਿ ਵਿਧਾਇਕ ਬਣਨ ਵਾਲੇ ਸਾਬਕਾ ਮੰਤਰੀ ਅਤੇ ਉਨਵਾਂ ਦੇ ਰਿਸ਼ਤੇਦਾਰਾਂ ’ਚੋਂ 3 ਨੂੰ ਛੱਡ ਕੇ ਸਾਰੇ ਕਾਂਗਰਸ ਨਾਲ ਸੰਬੰਧਿਤ ਹਨ।

 ਸਾਬਕਾ ਮੰਤਰੀ
-ਸੁਖਜਿੰਦਰ ਰੰਧਾਵਾ
-ਪ੍ਰਤਾਪ ਸਿੰਘ ਬਾਜਵਾ
-ਤ੍ਰਿਪਤ ਰਾਜਿੰਦਰ ਬਾਜਵਾ
-ਸੁਖ ਸਰਕਾਰੀਆ
-ਰਾਜਾ ਵੜਿੰਗ
-ਪਰਗਟ ਸਿੰਘ
-ਅਰੁਣਾ ਚੌਧਰੀ

 ਸਾਬਕਾ ਮੰਤਰੀਆਂ ਦੇ ਰਿਸ਼ਤੇਦਾਰ
-ਬਲਰਾਮ ਜਾਖੜ ਦੇ ਪੋਤੇ ਸੰਦੀਪ ਜਾਖੜ
– ਸੁਰਜੀਤ ਕੋਹਲੀ ਦੇ ਪੁੱਤਰ ਅਜੀਤਪਾਲ ਸਿੰਘ ਕੋਹਲੀ
-ਸੁਖਜਿੰਦਰ ਸਿੰਘ ਦੇ ਪੁੱਤਰ ਸੁਖਪਾਲ ਖਹਿਰਾ
-ਸੁਨਾਮ ਤੋਂ ਭਗਵਾਨ ਦਾਸ ਅਰੋੜਾ ਦੇ ਪੁੱਤਰ ਅਮਨ ਅਰੋੜਾ
-ਰਘੁਨਾਥ ਸਹਾਏ ਪੁਰੀ ਦੇ ਪੁੱਤਰ ਨਰੇਸ਼ ਪੁਰੀ
-ਰਾਣਾ ਗੁਰਜੀਤ ਦੇ ਪੁੱਤਰ ਇੰਦਰਪ੍ਰਤਾਪ ਸਿੰਘ
-ਸੰਤੋਖ ਚੌਧਰੀ ਦੇ ਪੁੱਤਰ ਵਿਕਰਮ ਚੌਧਰੀ
-ਅਵਤਾਰ ਹੈਨਰੀ ਦੇ ਪੁੱਤਰ ਬਾਵਾ ਹੈਨਰੀ

Comment here