ਇਸਲਾਮਾਬਾਦ-ਪਾਕਿਸਤਾਨੀ ਅਖ਼ਬਾਰ ਡਾਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਅਨੁਸਾਰ ਸ਼ਿਪਿੰਗ ਏਜੰਟਾਂ ਨੇ ਨਕਦੀ ਦੀ ਮਾਰ ਝੱਲ ਰਹੇ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਹੈ ਕਿ ਵਿਦੇਸ਼ੀ ਸ਼ਿਪਿੰਗ ਕੰਪਨੀਆਂ ਉਸ ਲਈ ਆਪਣੀਆਂ ਸੇਵਾਵਾਂ ਬੰਦ ਕਰਨ ਬਾਰੇ ਵਿਚਾਰ ਕਰ ਰਹੀਆਂ ਹਨ। ਅਜਿਹੀ ਸਥਿਤੀ ਵਿਚ ਦੇਸ਼ ਦੇ ਸਾਰੇ ਨਿਰਯਾਤ ਠੱਪ ਹੋ ਸਕਦੇ ਹਨ। ਇਨ੍ਹਾਂ ਸ਼ਿਪਿੰਗ ਕੰਪਨੀਆਂ ਨੇ ਕਿਹਾ ਕਿ ਡਾਲਰ ਦੀ ਕਿੱਲਤ ਕਾਰਨ ਬੈਂਕਾਂ ਨੇ ਉਨ੍ਹਾਂ ਨੂੰ ਮਾਲ ਭਾੜਾ ਦੇਣਾ ਬੰਦ ਕਰ ਦਿੱਤਾ ਹੈ।
ਪਾਕਿਸਤਾਨ ਸ਼ਿਪ ਏਜੰਟ ਐਸੋਸੀਏਸ਼ਨ (ਪੀ.ਐੱਸ.ਏ.ਏ.) ਦੇ ਚੇਅਰਮੈਨ ਅਬਦੁਲ ਰਾਊਫ ਨੇ ਵਿੱਤ ਮੰਤਰੀ ਇਸ਼ਹਾਕ ਡਾਰ ਨੂੰ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਸ਼ਿਪਿੰਗ ਸੇਵਾਵਾਂ ‘ਚ ਕੋਈ ਵੀ ਵਿਘਨ ਦੇਸ਼ ਦੇ ਅੰਤਰਰਾਸ਼ਟਰੀ ਵਪਾਰ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਐਸੋਸੀਏਸ਼ਨ ਨੇ ਚੇਤਾਵਨੀ ਦਿੱਤੀ, “ਜੇਕਰ ਅੰਤਰਰਾਸ਼ਟਰੀ ਵਪਾਰ ਬੰਦ ਕੀਤਾ ਗਿਆ, ਤਾਂ ਆਰਥਿਕ ਸਥਿਤੀ ਹੋਰ ਵਿਗੜ ਜਾਵੇਗੀ।”
ਰਿਪੋਰਟ ਦੇ ਅਨੁਸਾਰ, ਪੀ.ਐੱਸ.ਏ.ਏ. ਦੇ ਚੇਅਰਮੈਨ ਨੇ ਸਟੇਟ ਬੈਂਕ ਆਫ਼ ਪਾਕਿਸਤਾਨ (ਐੱਸ.ਬੀ.ਪੀ.) ਦੇ ਗਵਰਨਰ ਜਮੀਲ ਅਹਿਮਦ, ਵਣਜ ਮੰਤਰੀ ਸਈਦ ਨਵੀਦ ਨਮਰ ਅਤੇ ਸਮੁੰਦਰੀ ਮਾਮਲਿਆਂ ਦੇ ਮੰਤਰੀ ਫੈਜ਼ਲ ਸਬਜ਼ਵਾਰੀ ਨੂੰ ਵੀ ਪੱਤਰ ਲਿਖ ਕੇ ਸਥਿਤੀ ਬਾਰੇ ਜਾਣਕਾਰੀ ਦਿੱਤੀ ਹੈ
Comment here