ਅਪਰਾਧਸਿਆਸਤਖਬਰਾਂਦੁਨੀਆ

ਵਿਦੇਸ਼ੀ ਫੈਲੋਸ਼ਿਪ ਲਈ ਪੱਤਰਕਾਰ ਨੂੰ ਦਿੱਤੀ ਸ਼ਰਤੀਆ ਜ਼ਮਾਨਤ

ਹਾਂਗਕਾਂਗ- ਦੋ ਹਫਤੇ ਪਹਿਲਾਂ ਹਾਂਗਕਾਂਗ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰੌਨਸਨ ਚੈਨ ਨੂੰ ਇਕ ਘਟਨਾ ਦੀ ਕਵਰੇਜ ਦੌਰਾਨ ਪੁਲਸ ਅਧਿਕਾਰੀਆਂ ਦੇ ਕੰਮ ਵਿਚ ਕਥਿਤ ਤੌਰ ‘ਤੇ ਰੁਕਾਵਟ ਪਾਉਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।  ਹੁਣ ਚੈਨ ਨੂੰ ਇਕ ਵਿਦੇਸ਼ੀ ਫੈਲੋਸ਼ਿਪ ਲਈ ਸ਼ਰਤ ਨਾਲ ਸ਼ਹਿਰ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ। ਚੈਨ ਨੇ ਪੁਲਸ ਦੇ ਕੰਮ ਵਿੱਚ ਰੁਕਾਵਟ ਪਾਉਣ ਦੇ 2 ਮਾਮਲਿਆਂ ਵਿੱਚ ਦੋਸ਼ ਨਹੀਂ ਮੰਨਿਆ। ਦੋਸ਼ੀ ਪਾਏ ਜਾਣ ‘ਤੇ ਉਨ੍ਹਾਂ ਨੂੰ ਦੋ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ। ਚੈਨ ਨੂੰ ਇਸ ਮਹੀਨੇ ਦੇ ਅੰਤ ਵਿੱਚ ਆਕਸਫੋਰਡ ਯੂਨੀਵਰਸਿਟੀ ਵਿੱਚ ਫੈਲੋਸ਼ਿਪ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸ਼ਰਤੀਆ ਜ਼ਮਾਨਤ ‘ਤੇ ਹਾਂਗਕਾਂਗ ਛੱਡਣ ਦੀ ਇਜਾਜ਼ਤ ਦਿੱਤੀ ਗਈ। ਸ਼ਰਤ ਮੁਤਾਬਕ ਬ੍ਰਿਟੇਨ ਵਿੱਚ ਰਹਿੰਦੇ ਹੋਏ ਚੈਨ ਆਪਣੇ ਪਤੇ ਅਤੇ ਮੋਬਾਇਲ ਨੰਬਰ ਦੇ ਬਾਰੇ ਵਿਚ ਪੁਲਸ ਨੂੰ ਸੂਚਿਤ ਕਰਨਗੇ। ਪੱਤਰਕਾਰ ਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਇੱਕ ਸਾਥੀ ਨਾਲ ਮੋਂਗ ਕੋਕ ਜ਼ਿਲ੍ਹੇ ਵਿੱਚ ਇੱਕ ਮੀਟਿੰਗ ਦੀ ਕਵਰੇਜ ਕਰਦੇ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਦਾ ਕਹਿਣਾ ਸੀ ਕਿ ਦੋਵੇਂ ਸ਼ੱਕੀ ਵਿਵਹਾਰ ਕਰ ਰਹੇ ਸਨ। ਜਦੋਂ ਪੁਲਸ ਨੇ ਉਨ੍ਹਾਂ ਨੂੰ ਆਪਣਾ ਪਹਿਚਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਚੈਨ ਨੇ ਇਨਕਾਰ ਕਰ ਦਿੱਤਾ। ਇਸ ਅਨੁਸਾਰ ਉਨ੍ਹਾਂ ਨੂੰ ਪੁਲਸ ਨਾਲ ਸਹਿਯੋਗ ਨਾ ਕਰਨ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।

Comment here