ਅਪਰਾਧਸਿਆਸਤਖਬਰਾਂ

ਵਿਦੇਸ਼ ਭੇਜਣ ਦੇ ਨਾਂਅ ‘ਤੇ 13 ਲੱਖ 84 ਹਜ਼ਾਰ ਰੁਪਏ ਦੀ ਠੱਗੀ ਮਾਰੀ   

ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ
ਪਾਇਲ : ਵਿਦੇਸ਼ ਭੇਜਣ ਦੇ ਨਾਂਅ ‘ਤੇ 13,84,000 ਦੀ ਠੱਗੀ ਮਾਰਨ ਦੇ ਦੋਸ਼ ਅਧੀਨ ਖੰਨਾ ਪੁਲਿਸ ਨੇ ਇੱਕ ਵਿਅਕਤੀ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਮੁਲਜ਼ਮ ਤਨਵੀਰ ਸਿੰਘ ਮੁੰਡੀ  ਵਾਸੀ ਕੱਦੋ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਕੇਵਲ ਸਿੰਘ  ਘੁਡਾਣੀ ਕਲਾਂ ਨੇ ਪੁਲਿਸ ਕੋਲ ਦਰਜ ਕਰਵਾਈ ਸਿਕਾਇਤ ਰਾਹੀਂ ਦੱਸਿਆ ਕਿ ਉਹ ਸ਼ਹੀਦ ਦੇ ਪਰਿਵਾਰ ਨਾਲ ਸਬੰਧਤ ਹੈ। ਉਸ ਦਾ ਲੜਕਾ ਜਗਜਿਉਜੀ ਸਿੰਘ ਜੋ ਕਿ ਤਨਵੀਰ ਸਿੰਘ ਮੁੰਡੀ ਦਾ ਦੋਸਤ ਸੀ। ਜਿਸ ਕਾਰਨ ਦੋਵਾਂ ਪਰਿਵਾਰਾਂ ਵਿਚ ਆਪਸੀ ਮਿਲਵਰਤਨ ਸੀ। ਕਈ ਵਾਰ ਤਨਵੀਰ ਦੀ ਮਾਂ ਰਾਜਵੰਤ ਕੌਰ ਉਸ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਸ ਤੋਂ ਪੈਸੇ ਉਧਾਰ ਲੈਂਦੀ ਸੀ। ਅਕਤੂਬਰ 2019 ਵਿਚ, ਤਨਵੀਰ ਸਿੰਘ ਮੁੰਡੀ ਨੇ ਉਸਨੂੰ ਦੱਸਿਆ ਕਿ ਉਹ ਆਈਲੈਟਸ ਕੋਰਸ ਕਰਵਾਉਂਦਾ ਹੈ ਤੇ ਬੱਚਿਆਂ ਨੂੰ ਕੈਨੇਡਾ ਵਿਚ ਦਾਖਲਾ ਕਰਵਾਉਂਦਾ ਹੈ। ਇਸ ‘ਤੇ ਕਰੀਬ 25 ਲੱਖ ਰੁਪਏ ਖਰਚ ਕੀਤੇ ਜਾਣਗੇ। ਉਹਨਾਂ ਦੇ ਪੁੱਤਰ ਜਗਜਿਉਜੀ ਨੂੰ ਆਈਲੈਟਸ ਕਰਵਾ ਕੇ ਕੈਨੇਡਾ ਵਿਚ ਸੈੱਟ ਕਰਨ ਦਾ ਵਾਅਦਾ ਕੀਤਾ ਗਿਆ ਸੀ। ਇਸ ਦੇ ਨਾਲ ਹੀ ਤਨਵੀਰ ਨੇ ਕਿਹਾ ਕਿ ਉਹ ਆਪਣੇ ਬੇਟੇ ਨੂੰ ਆਈਲੈਟਸ ਵਿਚ ਵੀ ਚੰਗਾ ਬੈਂਡ ਦਿਵਾਉਣਗੇ। ਉਸ ਨੇ ਆਈਲੈਟਸ ਪੇਪਰ ਦੇ ਨਾਲ ਇੱਕ ਦਫ਼ਤਰ ਵਿਚ ਇੱਕ ਸੈਟਿੰਗ ਹੈ।
ਤਨਵੀਰ ਸਿੰਘ ਨੇ ਆਪਣੇ ਬੇਟੇ ਦਾ ਪੇਪਰ 10 ਅਕਤੂਬਰ 2020 ਨੂੰ ਪਟਿਆਲਾ ਵਿਖੇ ਕਰਵਾਇਆ ਤੇ ਉਸ ਦੇ ਬੇਟੇ ਦਾ ਆਈ.ਡੀ 17190277 ਸੀ। ਉਸ ਦੇ ਪੁੱਤਰ ਦੇ ਸਾਢੇ 5 ਬੈਂਡ ਸਨ। ਤਨਵੀਰ ਨੇ ਉਸ ਨੂੰ ਦੱਸਿਆ ਕਿ ਉਸ ਦੀ ਆਈਡੀਪੀ ਚੰਡੀਗੜ੍ਹ ਵਿਚ ਸੈਟਿੰਗ ਹੈ। ਉਹ ਜਗਜਿਉਜੀ ਦੀ ਮੁੜ ਮੁਲਾਂਕਣ ਫੀਸ ਜਮਾਂ ਕਰਵਾ ਕੇ 8 ਬੈਂਡ ਪ੍ਰਰਾਪਤ ਕਰੇਗਾ। ਇਸ ਦੇ ਲਈ ਉਸ ਤੋਂ 2 ਲੱਖ ਰੁਪਏ ਲਏ ਗਏ ਸਨ। ਤਨਵੀਰ ਨੇ ਮੋਬਾਈਲ ‘ਤੇ ਆਈਲੈਟਸ ਦਾ ਨਵਾਂ ਸਰਟੀਫਿਕੇਟ ਭੇਜ ਦਿੱਤਾ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਸਰਟੀਫਿਕੇਟ ਫਰਜ਼ੀ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਆਪਣੇ ਲੜਕੇ ਨੂੰ ਵਿਦੇਸ਼ ਭੇਜਣ ਲਈ ਚੈਟ ਜਾਂ ਈ-ਮੇਲ ‘ਤੇ ਹੋਈ ਗੱਲਬਾਤ ਦੇ ਸਬੂਤ ਵੀ ਪੁਲਿਸ ਨੂੰ ਦਿੱਤੇ ਹਨ। ਤਨਵੀਰ ਸਿੰਘ ਮੁੰਡੀ ਨੇ ਸ਼ਿਕਾਇਤਕਰਤਾ ਤੋਂ ਲੜਕੇ ਨੂੰ ਕੈਨੇਡਾ ਭੇਜਣ ਦੇ ਬਦਲੇ ਵੱਖ-ਵੱਖ ਮਿਤੀਆਂ ‘ਤੇ ਕੁੱਲ 13 ਲੱਖ 84 ਹਜ਼ਾਰ ਰੁਪਏ ਵਸੂਲ ਲਏ। ਇਹ ਰਕਮ ਬੈਂਕ ਖਾਤਿਆਂ ਵਿਚੋਂ ਕਢਵਾ ਕੇ ਮੁਲਜ਼ਮ ਨੂੰ ਦਿੱਤੀ ਗਈ ਸੀ, ਜਿਸ ਦੇ ਸਬੂਤ ਪੁਲਿਸ ਨੂੰ ਦੇ ਦਿੱਤੇ ਗਏ ਹਨ। ਇਸ ਦੌਰਾਨ ਮੁਲਜ਼ਮ ਸ਼ਕਿਾਇਤਕਰਤਾ ਤੇ ਉਸ ਦੇ ਲੜਕੇ ਨੂੰ ਆਈਡੀਪੀ ਚੰਡੀਗੜ੍ਹ ਦਫ਼ਤਰ ‘ਚੋਂ ਫ਼ੋਨ ਕਰਦਾ ਰਿਹਾ। ਉਹ ਉਥੇ ਆਪਣੇ ਬੇਟੇ ਦੀ ਫੋਟੋ ਖਿਚਵਾਉਂਦਾ ਰਿਹਾ ਤਾਂ ਜੋ ਯਕੀਨ ਹੋ ਸਕੇ ਕਿ ਉਹਨਾਂ ਨੂੰ ਕੈਨੇਡਾ ਭੇਜਣ ਦਾ ਕੰਮ ਚੱਲ ਰਿਹਾ ਹੈ। ਉਸ ਦੇ ਪੁੱਤਰ ਦਾ ਕੈਨੇਡਾ ਦਾ ਵੀਜ਼ਾ ਅਪਲਾਈ ਨਹੀਂ ਕੀਤਾ ਗਿਆ। ਡੇਢ ਸਾਲ ਦਾ ਵਕਫ਼ਾ ਵੀ ਪਾ ਦਿੱਤਾ ਗਿਆ। ਉਸ ਦੇ ਪੁੱਤਰ ਦਾ ਭਵਿੱਖ ਬਰਬਾਦ ਹੋ ਗਿਆ। ਜਦੋਂ ਉਸ ਨੇ ਆਈਲੈਟਸ ਦੇ ਜਾਅਲੀ ਸਰਟੀਫਿਕੇਟ ਬਣਾਉਣ ਦੀ ਗੱਲ ਕੀਤੀ ਤਾਂ ਉਸ ਵੱਲੋਂ ਜਵਾਬ ਦਿੱਤਾ ਗਿਆ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਉਹ ਸਿੱਧੇ ਆਈਡੀਪੀ ਦੇ ਦਫ਼ਤਰ ਤੋਂ ਫਾਈਲ ਪ੍ਰਰਾਪਤ ਕਰਨਗੇ, ਜੋ ਵੀਜ਼ਾ ਲਗਵਾਉਣ ਲਈ ਲਿਖਤੀ ਰੂਪ ਵਿਚ ਹਲਫ਼ਨਾਮਾ ਵੀ ਦੇਣਗੇ। ਇਸ ਤੋਂ ਬਾਅਦ ਮੁਲਜ਼ਮ ਨੇ ਉਹਨਾਂ ਨੂੰ ਪੈਸੇ ਵਾਪਸ ਕਰਨ ਲਈ ਚੈੱਕ ਦਿੱਤੇ, ਜੋ ਬੈਂਕ ਵਿਚ ਪਾਉਣ ‘ਤੇ ਬਾਊਂਸ ਹੋ ਗਏ। ਇੰਨਾ ਹੀ ਨਹੀਂ ਤਨਵੀਰ ਦੀ ਮਾਂ ਰਜਵੰਤ ਕੌਰ ਦਾ ਚੈੱਕ ਵੀ ਬਾਊਂਸ ਹੋ ਗਿਆ, ਜਿਸ ਨੇ ਉਸ ਤੋਂ ਸਕੂਲ ਦੇ ਕੰਮ ਲਈ 10 ਲੱਖ ਰੁਪਏ ਲਏ ਸਨ। ਅਜਿਹਾ ਕਰਕੇ ਮੁਲਜ਼ਮ ਨੇ ਉਸ ਨਾਲ ਠੱਗੀ ਮਾਰੀ ਤੇ ਉਸ ਦੇ ਪੁੱਤਰ ਦਾ ਭਵਿੱਖ ਖਰਾਬ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੀ ਜਾਂਚ ਤੋਂ ਬਾਅਦ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਆਈਓ ਐੱਸਐੱਚਓ ਅਜਮੇਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਉਸ ਨੂੰ ਜਲਦੀ ਹੀ ਗਿ੍ਫਤਾਰ ਕਰ ਲਿਆ ਜਾਵੇਗਾ।

Comment here