ਨਵੀਂ ਦਿੱਲੀ: ਦੇਸ਼ ਵਿੱਚ ਵਿਦੇਸ਼ ਜਾ ਕੇ ਧੋਖਾ ਦੇਣਾ ਆਮ ਗੱਲ ਹੋ ਗਈ ਹੈ। ਹਰ ਰੋਜ਼ ਇਸ ਤਰ੍ਹਾਂ ਘਟਨਾ ਦੇਖਣ ਨੂੰ ਮਿਲ ਰਹੀਆਂ ਹਨ। ਇਸ ਧੋਖੇ ਦੇ ਚੱਲਦੇ ਕਈ ਲੋਕ ਖੁੱਦਖੁਸ਼ੀ ਵਿੱਚ ਕਰ ਲੈਦੇ ਹਨ। ਇਸੇ ਧੋਖੇ ਦਾ ਮੁੱਧਾ ਬੀਤੇ ਦਿਨ ਲੋਕ ਸਭਾ ਵਿਚ ਕਾਂਗਰਸੀ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਨੇ ਚੁੱਕਿਆ। ਉਨ੍ਹਾਂ ਵਿਦੇਸ਼ ਜਾ ਕੇ ਧੋਖਾ ਦੇਣ ਵਾਲੇ ਮੁੰਡੇ ਅਤੇ ਕੁੜੀਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ ਦੀ ਮੰਗ ਕੀਤੀ। ਜਸਬੀਰ ਡਿੰਪਾ ਨੇ ਕਿਹਾ ਕਿ ਇਹ ਮੁੱਦਾ ਸਿਰਫ਼ ਪੰਜਾਬ ਦਾ ਮੁੱਦਾ ਨਹੀਂ ਹੈ, ਸਗੋਂ ਹਰਿਆਣਾ, ਦਿੱਲੀ ਅਤੇ ਕਈ ਦੱਖਣੀ ਸੂਬਿਆਂ ਵਿਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ।ਕਾਂਗਰਸੀ ਸੰਸਦ ਮੈਂਬਰ ਨੇ ਲੋਕ ਸਭਾ ਨੂੰ ਦੱਸਿਆ ਕਿ ਅੱਜ-ਕੱਲ੍ਹ ਲੜਕੀਆਂ ਆਈਲੈਟਸ ਕਰ ਲੈਂਦੀਆਂ ਹਨ, ਜਿਸ ਮਗਰੋਂ ਉਹਨਾਂ ਦਾ ਰਿਸ਼ਤਾ ਕਰ ਦਿੱਤਾ ਜਾਂਦਾ ਹੈ ਅਤੇ ਲੜਕੀ ਦੀ ਵਿਦੇਸ਼ੀ ਪੜ੍ਹਾਈ ਦਾ ਸਾਰਾ ਖਰਚਾ ਲੜਕੇ ਪਰਿਵਾਰ ਵਲੋਂ ਭਰਿਆ ਜਾਂਦਾ ਹੈ। ਵਿਦੇਸ਼ ਵਿਚ ਪੜ੍ਹਾਈ ਖ਼ਤਮ ਕਰਨ ਮਗਰੋਂ ਲੜਕੀ ਨੂੰ ਪੀਆਰ ਮਿਲ ਜਾਂਦੀ ਹੈ ਪਰ ਇਸ ਤੋਂ ਬਾਅਦ ਉਹ ਅਪਣੇ ਪਤੀ ਨੂੰ ਸਪਾਂਸਰ ਨਹੀਂ ਕਰਦੀਆਂ। ਉਹਨਾਂ ਦੱਸਿਆ ਕਿ ਇਸ ਸਮੱਸਿਆ ਕਾਰਨ ਕਈ ਘਰ ਟੁੱਟੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਹਾਲ ਹੀ ਵਿਚ ਪੰਜਾਬ ਵਿਚ ਅਜਿਹੇ 30 ਲੜਕਿਆਂ ਨੇ ਖੁਦਕੁਸ਼ੀ ਕੀਤੀ ਹੈ, ਜਿਨ੍ਹਾਂ ਦੀਆਂ ਵਿਦੇਸ਼ ਗਈਆਂ ਪਤਨੀਆਂ ਨੇ ਉਹਨਾਂ ਨੂੰ ਛੱਡ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਇਸ ਜ਼ਰੀਏ ਵਿੱਤੀ ਨੁਕਸਾਨ ਤੋਂ ਇਲਾਵਾ ਸਮਾਜਿਕ ਪੱਧਰ ’ਤੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ, ਜਿਸ ਨੂੰ ਬਹੁਤ ਘੱਟ ਲੋਕ ਸਹਿ ਪਾਉਂਦੇ ਹਨ। ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਜੇਕਰ ਲੜਕੇ ਅਜਿਹਾ ਕਰਦੇ ਹਨ ਤਾਂ ਕਾਨੂੰਨ ਵਿਚ ਉਹਨਾਂ ਨੂੰ ਸਜ਼ਾ ਦੇਣ ਸਬੰਧੀ ਨਿਯਮ ਹਨ। ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਲੜਕਿਆਂ ਦੇ ਹੋ ਰਹੇ ਇਸ ਸੋਸ਼ਣ ਨੂੰ ਰੋਕਣ ਸਬੰਧੀ ਵੀ ਕੋਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ।
Comment here