ਅਪਰਾਧਸਿਆਸਤਖਬਰਾਂਦੁਨੀਆ

ਵਿਦੇਸ਼ੀ ਖ਼ਾਲਿਸਤਾਨੀ ਸੰਸਥਾਵਾਂ ਨਾਲ ਜੁੜੀਆਂ ਐਨਜੀਓ ਐਨਆਈਏ ਦੀ ਰਡਾਰ ’ਤੇ

ਨਵੀਂ ਦਿੱਲੀ-ਬੀਤੇ ਦਿਨੀਂ ਆਈਜੀ ਲੈਵਲ ਦੇ ਅਧਿਕਾਰੀ ਦੀ ਅਗਵਾਈ ਹੇਠ ਖਾਲਿਸਤਾਨੀ ਸੰਗਠਨਾਂ ’ਤੇ ਨਕੇਲ ਕੱਸਣ ਲਈ ਐਨਆਈਏ ਦੀ 3 ਮੈਂਬਰੀ ਟੀਮ ਕੈਨੇਡਾ ’ਚ 4 ਦਿਨਾ ਦੌਰੇ ’ਤੇ ਹੈ।
ਦੱਸ ਦੇਈਏ ਕਿ ਐਸਐਫਜੀ ਸਮੇਤ ਦੂਸਰੇ ਖ਼ਾਲਿਸਤਾਨੀ ਸੰਗਠਨ ਤੇ ਉਨ੍ਹਾਂ ਨਾਲ ਜੁੜੀਆਂ ਐਨਜੀਓ ਦੀ ਫਡਿੰਗ ਐਨਆਈਏ ਦੀ ਰਡਾਰ ’ਤੇ ਹੈ। ਐਨਆਈਏ ਨੇ ਖ਼ਾਲਿਸਤਾਨੀ ਸੰਗਠਨ ਤੇ ਇਨ੍ਹਾਂ ਵੱਲੋਂ ਚਲਾਏ ਜਾਣ ਵਾਲੇ, ਜਾਂ ਫੰਡਿੰਗ ਪ੍ਰਾਪਤ ਕਰਨ ਵਾਲੇ ਐਨਓਜੀ ਦੀ ਲਿਸਟ ਤਿਆਰ ਕੀਤੀ ਹੈ। ਹੁਣ ਇਨ੍ਹਾਂ ਦੀ ਜਾਂਚ ਲਈ ਟੀਮ ਕੈਨੇਡਾ ਗਈ ਹੈ।
ਖ਼ਾਲਿਸਤਾਨੀ ਸੰਗਠਨਾਂ ਦੇ ਵਿਦੇਸ਼ ਵਿਚ ਇਨ੍ਹਾਂ ਤਾਕਤਾਂ ਨਾਲ ਸੰਬੰਧ ਹਨ, ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਸਿੱਖ ਫਾਰ ਜਸਟਿਸ, ਬੱਬਰ ਖਾਲਸਾ ਇੰਟਰਨੈਸ਼ਨਲ, ਖ਼ਾਲਿਸਤਾਨ ਜ਼ਿੰਦਾਬਾਦ ਫੋਰਸ, ਖ਼ਾਲਿਸਤਾਨ ਟਾਈਗਰ ਫੋਰਸ ’ਤੇ ਐਨਆਈਏ ਦੀਆਂ ਨਜ਼ਰਾਂ ਹਨ, ਇਨ੍ਹਾਂ ’ਤੇ ਸ਼ਿਕੰਜਾ ਕੱਸ ਕੇ ਇਨ੍ਹਾਂ ਨਾਲ ਜੁੜੀ ਵਿਦੇਸ਼ੀ ਫੰਡਿੰਗ ਨੂੰ ਖੰਗਾਲਿਆ ਜਾਵੇਗਾ। ਇਸ ਕੇਸ ਵਿਚ ਕੈਨੇਡਾ, ਯੂਕੇ. ਯੂਐਸਏ., ਆਸਟ੍ਰੇਲੀਆ, ਫਰਾਂਸ ਤੇ ਜਰਮਨੀ ਤੋਂ ਹੋਣ ਵਾਲੀ ਵਿਦੇਸ਼ੀ ਫੰਡਿੰਗ ਨੂੰ ਵੀ ਖੰਗਾਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਐੱਨਆਈਏ ਨੇ 15 ਦਸੰਬਰ 2020 ਨੂੰ ਆਈਪੀਸੀ ਦੀਆਂ ਕਈ ਧਾਰਾਵਾਂ ਸਮੇਤ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਯੂਏਪੀਏ ਤਹਿਤ ਇਕ ਮਾਮਲਾ ਦਰਜ ਕੀਤਾ ਸੀ। ਇਸ ਵਿਚ ਕਿਹਾ ਗਿਆ ਸੀ ਕਿ ਅਮਰੀਕਾ, ਬ੍ਰਿਟੇਨ, ਕੈਨੇਡਾ, ਜਰਮਨੀ ਤੇ ਹੋਰ ਦੇਸ਼ਾਂ ਵਿਚ ਜ਼ਮੀਨੀ ਪੱਧਰ ’ਤੇ ਖ਼ਾਲਿਸਤਾਨੀ ਅਭਿਆਨ ਤੇਜ ਕਰਨ ਤੇ ਪ੍ਰਚਾਰ ਲਈ ਵੱਡੀ ਮਾਤਰਾ ’ਚ ਧਨ ਇਕੱਤਰ ਕੀਤਾ ਜਾ ਰਿਹਾ ਹੈ।

Comment here