ਅਪਰਾਧਸਿਆਸਤਖਬਰਾਂਦੁਨੀਆ

ਵਿਦੇਸ਼ੀ ਨਾਗਰਿਕਾਂ ਦੇ ਆਨਲਾਈਨ ਧਾਰਮਿਕ ਪ੍ਰਚਾਰ ’ਤੇ ਚੀਨ ਨੇ ਲਗਾਈ ਪਾਬੰਦੀ

ਬੀਜਿੰਗ-ਰਾਸ਼ਟਰੀ ਸੁਰੱਖਿਆ ਹਿੱਤਾਂ ਦਾ ਹਵਾਲਾ ਦਿੰਦੇ ਹੋਏ ਚੀਨ ਨੇ ਇਕ ਨਵਾਂ ਨਿਯਮ ਜਾਰੀ ਕੀਤਾ ਹੈ, ਜਿਸ ਤਹਿਤ ਸਾਰੇ ਵਿਦੇਸ਼ੀ ਸੰਗਠਨਾਂ ਜਾਂ ਵਿਅਕਤੀਆਂ ’ਤੇ ਦੇਸ਼ ’ਚ ਧਾਰਮਿਕ ਸਮੱਗਰੀ ਦਾ ਆਨਲਾਈਨ ਪ੍ਰਚਾਰ ਕਰਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਕ ਖਬਰ ’ਚ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਹਾਂਗਕਾਂਗ ਦੇ ‘ਸਾਊਥ ਚਾਈਨਾ ਮਾਰਨਿੰਗ ਪੋਸਟ’ ਨੇ ਨਵੇਂ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਕਿਸੇ ਵੀ ਸੰਗਠਨ ਜਾਂ ਵਿਅਕਤੀ ਨੂੰ ਇੰਟਰਨੈੱਟ ’ਤੇ ਧਾਰਮਿੰਕ ਸਮਾਰੋਹਾਂ ਬਾਰੇ ਜਾਣਕਾਰੀ ਪ੍ਰਸਾਰਿਤ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ, ਜਦੋਂ ਤਕ ਕਿ ਉਨ੍ਹਾਂ ਕੋਲ ਚੀਨ ਦੇ ਧਾਰਮਿਕ ਚੀਨ ਦੇ ਧਾਰਮਿਕ ਰੈਗੂਲੇਟਰ ਦੁਆਰਾ ਲਾਇਸੰਸ ਨਾ ਹੋਵੇ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੁਆਰਾ ਇਕ ਰਾਸ਼ਟਰੀ ਧਾਰਮਿਕ ਸੰਮੇਲਨ ’ਚ ਭਾਗ ਲੈਣ ਦੇ ਦੋ ਹਫਤਿਆਂ ਬਾਅਦ ਇਹ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਜਿਨਪਿੰਗ ਨੇ ਚਾਰ ਦਸੰਬਰ ਨੂੰ ਧਾਰਮਿਕ ਮਾਮਲਿਆਂ ਨਾਲ ਸੰਬੰਧਿਤ ਇਕ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਚੀਨੀ ਸੰਦਰਭ ਦੇ ਵਿਕਾਸ ਦੇ ਸਿਧਾਂਤ ਨੂੰ ਬਣਾਈ ਰੱਖਣ ’ਤੇ ਜ਼ੋਰ ਦਿੱਤਾ ਸੀ। ਸਰਕਾਰੀ ਸਮਾਚਾਰ ਏਜੰਸੀ ‘ਸ਼ਿਨਹੁਆ’ ਦੀ ਖਬਰ ਮੁਤਾਬਕ, ਜਿਨਪਿੰਗ ਨੇ ਕਿਹਾ ਕਿ ਇਸ ਸਿਧਾਂਤ ਨੂੰ ਅੱਗੇ ਵਧਾਉਣਾ ਜ਼ਰੂਰੀ ਹੈ ਅਤੇ ਆਨਲਾਈਨ ਧਾਰਮਿਕ ਮਾਮਲਿਆਂ ਦੇ ਪ੍ਰਬੰਧਨ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
‘ਸਾਊਥ ਚਾਈਨਾ’ ਮਾਰਨਿੰਗ ਪੋਸਟ’ ਦੀ ਖਬਰ ’ਚ ਕਿਹਾ ਗਿਆ ਹੈ ਕਿ ਇਨ੍ਹਾਂ ਨਿਯਮਾਂ ’ਚ ਕਿਹਾ ਗਿਆ ਹੈ ਕਿ ਧਾਰਮਿਕ ਸਮੱਗਰੀ ਨੂੰ ਆਨਲਾਈਨ ਪ੍ਰਸਾਰਿਤ ਕਰਨ ਲਈ ਲਾਇਸੰਸ ਲਈ ਅਰਜ਼ੀ ਦੇਣ ਵਾਲੇ ਲੋਕਾਂ ਨੂੰ ਚੀਨ ’ਚ ਸਥਿਤ ਇਕ ਇਕਾਈ ਜਾਂ ਵਿਅਕਤੀ ਹੋਣਾ ਚਾਹੀਦਾ ਹੈ ਅਤੇ ਚੀਨੀ ਕਾਨੂੰਨਾਂ ਦੁਆਰਾ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ ਅਤੇ ਇਸਦਾ ਮੁਖ ਪ੍ਰਤੀਨਿਧੀ ਚੀਨੀ ਹੋਣਾ ਚਾਹੀਦਾ ਹੈ।

Comment here