ਅਪਰਾਧਸਿਆਸਤਖਬਰਾਂ

ਵਿਦਿਆਰਥੀ ਨੇ ਝਿੜਕਣ ‘ਤੇ ਮਹਿਲਾ ਅਧਿਆਪਕ ਨੂੰ ਮਾਰੀ ਗੋਲੀ

 ਵਰਜੀਨੀਆ-ਅਮਰੀਕਾ ਦੇ ਵਰਜੀਨੀਆ ਵਿੱਚ ਪਹਿਲੀ ਜਮਾਤ ਦੇ ਵਿਦਿਆਰਥੀ ਨੇ ਆਪਣੇ ਅਧਿਆਪਕ ਨੂੰ ਇਸ ਲਈ ਗੋਲੀ ਮਾਰ ਦਿੱਤੀ ਕਿਉਂਕਿ ਉਸ ਨੇ ਬੱਚੇ ਨੂੰ ਝਿੜਕ ਦਿੱਤਾ। ਘਟਨਾ ਵਰਜੀਨੀਆ ਦੇ ਨਿਊਟਨ ਨਿਊਜ਼ ਇਲਾਕੇ ਵਿੱਚ ਵਾਪਰੀ ਹੈ। ਪੁਲਿਸ ਨੇ 6 ਸਾਲਾ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਚੀਫ ਸਟੀਵ ਡਰਿਊ ਨੇ ਦੱਸਿਆ ਕਿ ਸ਼ਹਿਰ ਦੇ ਰਿਚਨੇਕ ਐਲੀਮੈਂਟਰੀ ਸਕੂਲ ‘ਚ ਗੋਲੀਬਾਰੀ ਦੁਪਹਿਰ 2 ਵਜੇ ਤੋਂ ਬਾਅਦ ਹੋਈ। ਇਹ ਅਸਪਸ਼ਟ ਹੈ ਕਿ ਬੱਚੇ ਨੇ ਬੰਦੂਕ ਕਿਵੇਂ ਪ੍ਰਾਪਤ ਕੀਤੀ, ਪਰ ਅਧਿਕਾਰੀ ਨੇ ਕਿਹਾ ਕਿ ਇਹ ਘਟਨਾ ਅਚਾਨਕ ਗੋਲੀਬਾਰੀ ਨਹੀਂ ਸੀ।
ਬੀਬੀਸੀ ਦੀ ਇੱਕ ਰਿਪੋਰਟ ਮੁਤਾਬਕ ਗੋਲੀਬਾਰੀ ਦੀ ਇਸ ਘਟਨਾ ਵਿੱਚ ਜਿੱਥੇ ਦਾਖਲ ਅਧਿਆਪਕਾ ਦੇ ਗੰਭੀਰ ਸੱਟਾਂ ਲੱਗੀਆਂ ਹਨ, ਉੱਥੇ ਹੀ ਡਾਕਟਰਾਂ ਵੱਲੋਂ ਉਸ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਮੁਤਾਬਕ ਅਧਿਆਪਕਾ ਦੇ ਝਿੜਕਣ ਤੋਂ ਬਾਅਦ ਜਮਾਤ 1 ਵਿੱਚ ਮੌਜੂਦ ਬੱਚੇ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਤੋਂ ਬਾਅਦ, ਵਰਜੀਨੀਆ ਦੇ ਗਵਰਨਰ ਗਲੇਨ ਯੰਗਕਿਨ ਨੇ ਕਿਹਾ ਕਿ ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਨੂੰ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਤਿਆਰ ਹੈ। ਦੱਸ ਦੇਈਏ ਕਿ ਨਿਊਟਨ ਨਿਊਜ਼ ਲਗਭਗ 1 ਲੱਖ 80 ਹਜ਼ਾਰ ਲੋਕਾਂ ਦਾ ਸ਼ਹਿਰ ਹੈ ਅਤੇ ਰਾਜ ਦੀ ਰਾਜਧਾਨੀ ਰਿਚਮੰਡ ਤੋਂ ਲਗਭਗ 70 ਮੀਲ (112 ਕਿਲੋਮੀਟਰ) ਦੱਖਣ ਵਿੱਚ ਸਥਿਤ ਹੈ।

Comment here