ਬਰਲਿਨ-ਨਿਊਜ਼ ਏਜੰਸੀ ‘ਡੀਪੀਏ’ ਮੁਤਾਬਕ ਪੂਰਬੀ ਜਰਮਨੀ ਦੇ ਇੱਕ ਸਕੂਲ ਵਿੱਚ ਬੁੱਧਵਾਰ ਨੂੰ ਇੱਕ ਅੱਠ ਸਾਲਾ ਬੱਚੀ ਨੂੰ ਇੱਕ ਅੱਲ੍ਹੜ ਉਮਰ ਦੇ ਵਿਦਿਆਰਥੀ ਨੇ ਚਾਕੂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਇਹ ਘਟਨਾ ਡਰੇਸਡਨ ਸ਼ਹਿਰ ਦੇ ਬਿਸ਼ੋਫ਼ਸਵੇਰਡਾ ਇਲਾਕੇ ‘ਚ ਵਾਪਰੀ। ਪੁਲਸ ਨੇ ਦੱਸਿਆ ਕਿ ਬੱਚੀ ਦੇ ਸਿਰ ਅਤੇ ਗਰਦਨ ‘ਤੇ ਸੱਟਾਂ ਲੱਗੀਆਂ ਹਨ, ਉਸ ਨੂੰ ਹਵਾਈ ਜਹਾਜ਼ ਰਾਹੀਂ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਹਮਲਾਵਰ 16 ਸਾਲਾ ਵਿਦਿਆਰਥੀ ‘ਤੇ ਕਾਬੂ ਪਾ ਲਿਆ ਗਿਆ ਅਤੇ ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਸਥਿਤੀ ਕਾਬੂ ਹੇਠ ਹੈ।
ਵਿਦਿਆਰਥੀ ਨੇ ਅੱਠ ਸਾਲਾ ਬੱਚੀ ਨੂੰ ਚਾਕੂ ਮਾਰ ਕੀਤਾ ਜ਼ਖ਼ਮੀ

Comment here