ਅਪਰਾਧਖਬਰਾਂ

ਵਿਦਿਆਰਥੀ ਦਾ ਪੁੱਠਾ ਕਾਰਾ, ਛੁੱਟੀ ਕਰਾਉਣ ਲਈ ਦੋਸਤਾਂ ਨੂੰ ਦਿੱਤਾ ‘ਜ਼ਹਿਰ’

ਉੜੀਸਾ-ਸਕੂਲ ਵਿੱਚ ਛੁੱਟੀ ਕਰਵਾਉਣਾ ਦੇ ਚੱਕਰ ਵਿੱਚ ਕਾਮਾਗਾਓਂ ਹਾਇਰ ਸੈਕੰਡਰੀ ਸਕੂਲ ਦੇ ਇੱਕ ਵਿਦਿਆਰਥੀ ਨੇ ਆਪਣੇ 20 ਦੋਸਤਾਂ ਦੀ ਜਾਨ ਨੂੰ ਖ਼ਤਰੇ ਵਿੱਚ ਪਾ ਦਿੱਤਾ। ਇਹ ਸਕੂਲ ਬਾਰਗੜ੍ਹ ਜ਼ਿਲ੍ਹੇ ਦੇ ਭਟਲੀ ਬਲਾਕ ਵਿੱਚ ਹੈ। ਪ੍ਰਿੰਸੀਪਲ ਪ੍ਰੇਮਾਨੰਦ ਪਟੇਲ ਨੇ ਦੱਸਿਆ ਕਿ ਇਕ ਵਿਦਿਆਰਥੀ ਨੇ ਆਪਣੇ ਹੋਸਟਲ ਦੇ 20 ਮੁੰਡਿਆਂ ਨੂੰ ਉਸ ਬੋਤਲ ਨਾਲ ਪਾਣੀ ਪਿਲਾਇਆ ਜਿਸ ਵਿਚ ਜ਼ਹਿਰੀਲਾ ਕੀਟਨਾਸ਼ਕ ਪਾਣੀ ਮਿਲਿਆ ਹੋਇਆ ਸੀ। ਇਸ ਕਾਰਨ ਵਿਦਿਆਰਥੀਆਂ ਨੂੰ ਉਲਟੀਆਂ ਅਤੇ ਜੀਅ ਕੱਚਾ ਹੋਣ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਦਾਖਲ ਕਰਵਾਉਣਾ ਪਿਆ, ਹਾਲਾਂਕਿ ਇਲਾਜ ਤੋਂ ਬਾਅਦ ਸਾਰੇ ਖ਼ਤਰੇ ਤੋਂ ਬਾਹਰ ਹਨ।
ਪ੍ਰਿੰਸੀਪਲ ਨੇ ਦੱਸਿਆ ਕਿ ਆਰਟਸ ਵਿਸ਼ੇ ਦਾ 16 ਸਾਲਾ ਵਿਦਿਆਰਥੀ ਉਮੀਦ ਕਰ ਰਿਹਾ ਸੀ ਕਿ ਕੋਰੋਨਾ ਵਾਇਰਸ ਦਾ ਨਵਾਂ ਰੂਪ ਓਮੀਕਰੋਨ ਮਿਲਣ ਤੋਂ ਬਾਅਦ ਤਾਲਾਬੰਦੀ ਹੋ ਜਾਵੇਗੀ ਅਤੇ ਸਕੂਲ ਬੰਦ ਹੋ ਜਾਣਗੇ। ਅਜਿਹਾ ਨਾ ਹੋਣ ’ਤੇ ਉਸ ਨੇ ਇਹ ਜਾਨਲੇਵਾ ਕਦਮ ਚੁੱਕ ਲਿਆ।
ਹਸਪਤਾਲ ਵਿੱਚ ਦਾਖ਼ਲ ਵਿਦਿਆਰਥੀਆਂ ਦੇ ਰਿਸ਼ਤੇਦਾਰਾਂ ਨੇ ਮੰਗ ਕੀਤੀ ਸੀ ਕਿ ਮੁਲਜ਼ਮ ਵਿਦਿਆਰਥੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਜਾਵੇ ਪਰ ਉਸ ਦੀ ਛੋਟੀ ਉਮਰ ਅਤੇ ਕਰੀਅਰ ਨੂੰ ਦੇਖਦੇ ਹੋਏ ਉਸ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਗਿਆ। ਉਸ ਨੂੰ ਕੁਝ ਦਿਨਾਂ ਲਈ ਸਕੂਲ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

Comment here