ਅਪਰਾਧਸਿਆਸਤਖਬਰਾਂ

ਵਿਦਿਆਰਥਣਾਂ ਤੇ ਮਹਿਲਾ ਅਧਿਆਪਕਾਂ ਲਈ ਹਿਜਾਬ ਕੀਤਾ ਲਾਜ਼ਮੀ-ਚੁਗਤਾਈ

ਇਸਲਾਮਾਬਾਦ-ਇਥੋਂ ਅਖ਼ਬਾਰ ਡਾਨ ਦੀ ਰਿਪੋਰਟ ਵਿੱਚ ਦੱਸਿਆ ਗਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਸਿੱਖਿਆ ਵਿਭਾਗ ਨੇ ਸਹਿ-ਵਿਦਿਅਕ ਸੰਸਥਾਵਾਂ ਵਿਚ ਵਿਦਿਆਰਥਣਾਂ ਅਤੇ ਮਹਿਲਾ ਅਧਿਆਪਕਾਂ ਲਈ ਹਿਜਾਬ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਇਸ ਸਬੰਧ ਵਿੱਚ 24 ਫਰਵਰੀ ਨੂੰ ਇੱਕ ਸਰਕੂਲਰ ਜਾਰੀ ਕੀਤਾ ਗਿਆ ਸੀ। ਐਲੀਮੈਂਟਰੀ ਐਂਡ ਸੈਕੰਡਰੀ ਐਜੂਕੇਸ਼ਨ (ਪੁਰਸ਼), ਪੀਓਕੇ ਦੇ ਡਿਪਟੀ ਡਾਇਰੈਕਟਰ ਜਨਰਲ ਦੁਆਰਾ ਹਸਤਾਖਰ ਕੀਤੇ ਸਰਕੂਲਰ ਵਿੱਚ ਕਿਹਾ ਗਿਆ ਕਿ ਇਹ ਦੇਖਿਆ ਗਿਆ ਹੈ ਕਿ ਜਿੱਥੇ ਸਹਿ-ਸਿੱਖਿਆ ਦਾ ਸੰਚਾਲਨ ਹੁੰਦਾ ਹੈ ਉੱਥੇ ਵਿਦਿਆਰਥਣਾਂ/ਅਧਿਆਪਿਕਾਵਾਂ ਹਿਜਾਬ ਨਹੀਂ ਪਹਿਨਦੀਆਂ। ਇਸ ਲਈ ਪਾਸ ਕੀਤੀਆਂ ਹਦਾਇਤਾਂ ਦੇ ਤਹਿਤ ਵਿਦਿਆਰਥਣਾਂ/ਅਧਿਆਪਕਾਵਾਂ ਲਈ ਹਿਜਾਬ ਪਹਿਨਣਾ ਸਖ਼ਤੀ ਨਾਲ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।”
‘ਡਾਨ’ ਨੇ ਐਲੀਮੈਂਟਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਦੀਵਾਨ ਅਲੀ ਖਾਨ ਚੁਗਤਾਈ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਕਿ “ਅਸੀਂ ਇਹ ਖੁਦਾ ਅਤੇ ਉਸ ਦੇ ਦੂਤ (ਅਮਨ) ਦੇ ਹੁਕਮਾਂ ਦੀ ਪਾਲਣਾ ਵਿੱਚ ਕੀਤਾ ਹੈ, ਜਿਸ ਵਿੱਚ ਔਰਤਾਂ ਨੂੰ ਹਿਜਾਬ ਪਹਿਨਣ ਅਤੇ ਪੁਰਸ਼ਾਂ ਨੂੰ ਆਪਣੀਆਂ ਨਜ਼ਰਾਂ ਨੂੰ ਨੀਵਾਂ ਕਰਨ ਲਈ ਕਿਹਾ ਗਿਆ ਹੈ। ਸਰਕੂਲਰ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਹਦਾਇਤਾਂ ਦੀ ਉਲੰਘਣਾ ਕੀਤੀ ਗਈ ਤਾਂ “ਸਬੰਧਤ ਸੰਸਥਾਵਾਂ ਦੇ ਮੁਖੀਆਂ ਵਿਰੁੱਧ” ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

Comment here