ਸਿਆਸਤਖਬਰਾਂ

ਵਿਜੈ ਰੂਪਾਨੀ ਦਾ ਗੁਜਰਾਤ ਦੇ ਸੀ ਐਮ ਅਹੁਦੇ ਤੋਂ ਚਾਣਚੱਕ ਅਸਤੀਫਾ!!

ਅਹਿਮਦਾਬਾਦ- ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਨਾਲ ਮੁਲਾਕਾਤ ਤੋਂ ਬਾਅਦ ਅੱਜ ਮੁੱਖ ਮੰਤਰੀ ਵਿਜੈ ਰੁਪਾਨੀ ਨੇ ਆਪਣੇ ਅਹੁਦੇ ਤੋਂ  ਅਸਤੀਫ਼ਾ ਦੇ ਦਿੱਤਾ। ਰੂਪਾਨੀ ਬਾਰੇ ਚਾਣਚੱਕ ਆਏ ਇਸ ਫੈਸਲੇ ਤੋਂ ਸਿਆਸੀ ਖੇਮੇ ਚ ਹੈਰਾਨਗੀ ਪਾਈ ਜਾ ਰਹੀ ਹੈ। ਅਹਿਮਦਾਬਾਦ ‘ਚ ਵਿਸ਼ਵ ਪਾਟੀਦਾਰ ਸਮਾਜ ਦੇ ਸਰਦਾਰ ਧਾਮ ਦੇ ਉਦਘਾਟਨ ਦੇ ਚੰਦ ਘੰਟਿਆਂ ਬਾਅਦ ਰੁਪਾਣੀ ਦੇ ਅਸਤੀਫ਼ੇ ਨੂੰ ਗੁਜਰਾਤ ‘ਚ ਪਾਟੀਦਾਰ ਸਮਾਜ ਦੇ ਪਟੇਲ ਪਾਵਰ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਕੇਂਦਰੀ ਸੰਗਠਨ ਮਹਾਮੰਤਰੀ ਬੀਐੱਲ ਸੰਤੋਸ਼ ਸ਼ਨਿਚਰਵਾਰ ਨੂੰ ਅਚਾਨਕ ਗਾਂਧੀਨਗਰ ਪੁਹੰਚੇ, ਜਿੱਥੇ ਉਨ੍ਹਾਂ ਦੀ ਸੂਬਾ ਪ੍ਰਧਾਨ ਸੀਆਰ ਪਾਟਿਲ ਦੇ ਨਾਲ ਤੇ ਸੂਬਾ ਇੰਚਾਰਜ ਰਤਨਾਕਰ ਨਾਲ ਬੈਠਖ ਹੋਈ। ਇਸ ਤੋਂ ਬਾਅਦ ਰੁਪਾਨੀ ਅਸਤੀਫ਼ਾ ਦੇਣ ਪਹੁੰਚੇ। ਅਗਲੇ ਸਾਲ ਗੁਜਰਾਤ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ, ਅਜਿਹੀ ਸਥਿਤੀ ਵਿੱਚ ਵਿਜੇ ਰੁਪਾਨੀ ਦੇ ਅਸਤੀਫ਼ੇ ਨੂੰ ਭਾਜਪਾ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਰੂਪਾਨੀ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਕਿਉਂ ਦਿੱਤਾ, ਇਹ ਅਜੇ ਪਤਾ ਨਹੀਂ ਲੱਗ ਸਕਿਆ ਹੈ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਜੇ ਰੁਪਾਨੀ ਨੇ ਕਿਹਾ, ਮੈਂ ਭਾਰਤੀ ਜਨਤਾ ਪਾਰਟੀ ਦਾ ਧੰਨਵਾਦ ਕਰਦਾ ਹਾਂ ਕਿ ਉਸ ਨੇ ਮੇਰੇ ਵਰਗੇ ਪਾਰਟੀ ਵਰਕਰ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਦਿੱਤੀ। ਮੇਰੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਜੀ ਦਾ ਵਿਸ਼ੇਸ਼ ਮਾਰਗਦਰਸ਼ਨ ਮਿਲਦਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਗੁਜਰਾਤ ਨੇ ਸੰਪੂਰਨ ਵਿਕਾਸ ਦੇ ਮਾਰਗ ‘ਤੇ ਅੱਗੇ ਵਧ ਕੇ ਇੱਕ ਨਵੇਂ ਆਯਾਮ ਨੂੰ ਛੂਹਿਆ ਹੈ।’

Comment here