ਅਪਰਾਧਸਿਆਸਤਖਬਰਾਂ

ਵਿਜੀਲੈਂਸ ਵੱਲੋਂ ਮੋਗਾ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਤਲਬ

ਚੰਡੀਗੜ੍ਹ-ਵਿਜੀਲੈਂਸ ਨੇ ਮੋਗਾ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੂੰ ਸ਼ਹਿਰ ਅੰਦਰ ਲਗਾਏ ਸੀਸੀਟੀਵੀ ਕੈਮਰਿਆਂ, ਸੁੰਦਰਤਾ ਲਈ ਲੱਖਾਂ ਰੁਪਏ ਖਰਚ ਕੇ ਲਗਾਏ ਬੂਟਿਆਂ ਲਈ ਪਾਸ ਕੀਤੇ ਟੈਂਡਰਾਂ ’ਚ ਕਥਿਤ ਘਪਲੇ ਦੀ ਜਾਂਚ ਲਈ ਅੱਜ ਪਹਿਲੀ ਜੂਨ ਨੂੰ ਤਲਬ ਕੀਤਾ ਹੈ। ਨਗਰ ਨਿਗਮ ਮੇਅਰ ਨੀਤਿਕਾ ਭੱਲਾ ਕਾਂਗਰਸ ਨਾਲ ਸਬੰਧਤ ਹੈ। ਇਕ ਅਧਿਕਾਰੀ ਮੁਤਾਬਕ ਵਿਜੀਲੈਂਸ ਬਿਊਰੋ ਨੇ ਸਰਕਾਰੀ ਖਜ਼ਾਨੇ ਨੂੰ ਖੋਰਾ ਲਾਉਣ ਤੇ ਹੋਰ ਬੇਨਿਯਮੀਆਂ ਦੀ ਪੜਤਾਲ ਲਈ ਮੇਅਰ ਨੀਤਿਕਾ ਭੱਲਾ ਨੂੰ ਤਲਬ ਕੀਤਾ ਹੈ।

Comment here