ਅਪਰਾਧਸਿਆਸਤਖਬਰਾਂ

ਵਿਜੀਲੈਂਸ ਨੇ ਚੰਨੀ ਦੇ ਕਾਰਜਕਾਲ ਦੇ ਕੰਮਾਂ ਦੀ ਜਾਂਚ ਕੀਤੀ ਸ਼ੁਰੂ

ਚੰਡੀਗੜ੍ਹ-ਵਿਜੀਲੈਂਸ ਸੂਤਰਾਂ ਤੋਂ ਵੱਡੀ ਖਬਰ ਆਈ ਹੈ। ਖਬਰ ਹੈ ਕਿ ਵਿਜੀਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਹਲਕਾ ਚਮਕੌਰ ਸਾਹਿਬ ਵਿੱਚ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਵਿਜੀਲੈਂਸ ਨੇ ਚੰਨੀ ਦੇ ਕਾਰਜਕਾਲ ਦੌਰਾਨ ਹੋਏ ਵਿਕਾਸ ਕਾਰਜਾਂ ਦੇ ਸਾਰੇ ਦਸਤਾਵੇਜ਼ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕਰੀਬ 6 ਮਹੀਨੇ ਪਹਿਲਾਂ ਵੀ ਹਲਕਾ ਚਮਕੌਰ ਸਾਹਿਬ ਦੇ ਕੌਂਸਲਰਾਂ ਨੇ ਸਰਕਾਰੀ ਕੰਮਕਾਜ ’ਚ ਕਾਫੀ ਦੁਰਵਰਤੋਂ ਹੋਣ ਦਾ ਦੋਸ਼ ਲਾਇਆ ਸੀ। ਚੰਨੀ ਦੇ ਕਾਰਜਕਾਲ ਸਮੇਂ ਵਰਤੀ ਗਈ ਸਰਕਾਰੀ ਗਰਾਂਟ ਦੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ।

Comment here