ਅਪਰਾਧਸਿਆਸਤਖਬਰਾਂਦੁਨੀਆ

ਵਿਕਾਸਸ਼ੀਲ ਦੇਸ਼ਾਂ ’ਚ ਵੱਡੀ ਸਮੱਸਿਆ ਕਾਨੂੰਨ ਸ਼ਾਸਨ ਨਾ ਹੋਣਾ—ਇਮਰਾਨ ਖਾਨ

ਇਸਲਾਮਾਬਾਦ-ਪਾਕਿਸਤਾਨ ਸਰਕਾਰ ਦੁਆਰਾ ਸੰਚਾਲਿਤ ਨਿਊਜ਼ ਏਜੰਸੀ ਐਸੋਸੀਏਟ ਪ੍ਰੈਸ ਆਫ਼ ਪਾਕਿਸਤਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਦੇਸ਼ ਦੇ ਸੰਸਾਧਨਾਂ ’ਤੇ ਕੁਲੀਨ ਵਰਗ ਦਾ ਕਬਜ਼ਾ ਅਤੇ ਕਾਨੂੰਨ ਦੀ ਕਮੀ ਪਾਕਿਸਤਾਨ ਦੇ ਵਿਕਾਸ ਦੇ ਮੁੱਖ ਕਾਰਨ ਹਨ। ਇਮਰਾਨ ਖ਼ਾਨ ਨੇ ਇਹ ਗੱਲਾਂ ਅਮਰੀਕੀ ਮੁਸਲਿਮ ਵਿਦਵਾਨ ਸ਼ੇਖ ਹਮਜ਼ਾ ਯੂਸਫ ਨੂੰ ਦਿੱਤੇ ਇੰਟਰਵਿਊ ’ਚ ਆਖੀਆਂ। ਹਮਜ਼ਾ ਕੈਲੀਫੋਰਨੀਆ ਦੇ ਜਯਤੁਨਾ ਕਾਲਜ ਦਾ ਮੁਖੀ ਹੈ ਅਤੇ ਕਈ ਵਿਸ਼ਿਆਂ ’ਤੇ ਅਕਸਰ ਲਿਖਦਾ ਹੈ। ਬੀਤੇ ਐਤਵਾਰ ਨੂੰ ਪਾਕਿਸਤਾਨ ਟੈਲੀਵਿਜ਼ਨ ’ਤੇ ਪ੍ਰਸਾਰਿਤ ਇੱਕ ਇੰਟਰਵਿਊ ’ਚ ਇਮਰਾਨ ਖ਼ਾਨ ਨੇ ਕਿਹਾ, ‘‘ਕੁਲੀਨ ਵਰਗ ਦੁਆਰਾ ਸਰੋਤਾਂ ਨੂੰ ਜ਼ਬਤ ਕਰਨ ਨਾਲ ਸਮਾਜ ਦੇ ਇੱਕ ਵੱਡੇ ਹਿੱਸੇ ਨੂੰ ਸਿਹਤ ਸਹੂਲਤਾਂ, ਸਿੱਖਿਆ ਅਤੇ ਨਿਆਂ ਤੱਕ ਪਹੁੰਚ ਤੋਂ ਵਾਂਝਾ ਕੀਤਾ ਗਿਆ ਹੈ।” ਉਨ੍ਹਾਂ ਨੇ ਕਿਹਾ ਕਿ ਕੋਈ ਸਮਾਜ ਉਦੋਂ ਤੱਕ ਆਪਣੀ ਤਰੱਕੀ ਨੂੰ ਹਾਸਲ ਨਹੀਂ ਕਰ ਸਕਦਾ ਜਦੋਂ ਤੱਕ ਕਿ ਕਾਨੂੰਨ ਦਾ ਸ਼ਾਸਨ ਨਾ ਹੋਵੇ ਅਤੇ ਵਿਕਾਸਸ਼ੀਲ ਦੇਸ਼ਾਂ ’ਚ ਵੱਡੀ ਸਮੱਸਿਆ ਕਾਨੂੰਨ ਸ਼ਾਸਨ ਦਾ ਪ੍ਰਭਾਵ ਹੋਣਾ ਅਤੇ ਅਮੀਰ-ਗਰੀਬਾਂ ’ਚ ਭੇਦਭਾਵ ਕਰਨ ਵਾਲਾ ਕਾਨੂੰਨ ਹੈ।
ਉਨ੍ਹਾਂ ਕਿਹਾ ਕਿ ਉਹ ਪਾਕਿਸਤਾਨ ਨੂੰ ਮਦੀਨਾ ਰਾਜ ਦੇ ਪੈਗੰਬਰ ਦੇ ਸੰਕਲਪ ’ਤੇ ਆਧਾਰਿਤ ਇਸਲਾਮਿਕ ਕਲਿਆਣਕਾਰੀ ਦੇਸ਼ ਬਣਾਉਣਾ ਚਾਹੁੰਦੇ ਹਨ। ਇਮਰਾਨ ਖ਼ਾਨ ਨੇ ਕਿਹਾ, ’’ਅਸੀਂ ਇਸ ਦੇਸ਼ ਨੂੰ ਦੋ ਸਿਧਾਂਤਾਂ ’ਤੇ ਬਣਾਉਣਾ ਚਾਹੁੰਦੇ ਹਾਂ। ਪਹਿਲਾ, ਇਸ ਨੂੰ ਕਲਿਆਣਕਾਰੀ ਅਤੇ ਮਾਨਵੀ ਰਾਜ ਬਣਾਉਣਾ, ਜੋ ਸਮਾਜ ਦੇ ਹੇਠਲੇ ਤਬਕੇ ਦਾ ਧਿਆਨ ਰੱਖਦਾ ਹੋਵੇ। ਦੂਜਾ, ਕਾਨੂੰਨ ਦਾ ਰਾਜ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗਰੀਬਾਂ ਦੀ ਮਦਦ ਲਈ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਕਲਿਆਣਕਾਰੀ ਪ੍ਰੋਗਰਾਮ ਸ਼ੁਰੂ ਕੀਤਾ ਹੈ।

Comment here