ਨਵੀਂ ਦਿੱਲੀ-ਟੋਇਟਾ ਦੇ ਉਪ ਪ੍ਰਧਾਨ ਵਿਕਰਮ ਐੱਸ ਕਿਰਲੋਸਕਰ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। 64 ਸਾਲ ਦੇ ਵਿਕਰਮ ਐੱਸ ਕਿਰਲੋਸਕਰ ਦੀ ਮੌਤ ਦੀ ਜਾਣਕਾਰੀ ਕੰਪਨੀ ਨੇ ਟਵੀਟ ਕਰਕੇ ਦਿੱਤੀ। ਟਵੀਟ ਮੁਤਾਬਕ ਵਿਕਰਮ ਦੀ 29 ਨਵੰਬਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।ਇਸ ਦੇ ਨਾਲ ਹੀ ਕੰਪਨੀ ਵੱਲੋਂ ਕੀਤੇ ਗਏ ਟਵੀਟ ਵਿੱਚ ਲਿਖਿਆ ਗਿਆ ਹੈ ਕਿ ਦੁੱਖ ਦੀ ਇਸ ਘੜੀ ਵਿੱਚ ਅਸੀਂ ਸਾਰਿਆਂ ਨੂੰ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਦੀ ਬੇਨਤੀ ਕਰਦੇ ਹਾਂ। ਵਿਕਰਮ ਐਸ ਕਿਰਲੋਸਕਰ ਦੇ ਦੋਸਤਾਂ ਅਤੇ ਪਰਿਵਾਰ ਨਾਲ ਦਿਲੀ ਹਮਦਰਦੀ।
ਤੁਹਾਨੂੰ ਦੱਸ ਦਈਏ ਕਿ ਵਿਕਰਮ ਐੱਸ ਕਿਰਲੋਸਕਰ ਆਪਣੇ ਪਿੱਛੇ ਪਤਨੀ ਗੀਤਾਂਜਲੀ ਅਤੇ ਬੇਟੀ ਮਾਨਸੀ ਕਿਰਲੋਸਕਰ ਛੱਡ ਗਏ ਹਨ । ਵਿਕਰਮ ਕਿਰਲੋਸਕਰ ਗਰੁੱਪ ਦੀ ਚੌਥੀ ਪੀੜ੍ਹੀ ਵਿੱਚੋਂ ਸਨ ਅਤੇ ਉਹ ਕਿਰਲੋਸਕਰ ਸਿਸਟਮਜ਼ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਵੀ ਸਨ। ਵਿਕਰਮ ਨੇ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ ਸੀ। ਇਸ ਦੇ ਨਾਲ ਹੀ ਉਹ ਕਈ ਸਾਲਾਂ ਤੱਕ ਸੀਆਈਆਈ,ਸੀਐੱਮ ਅਤੇ ਏਅਰਆਈ ਵਿੱਚ ਕਈ ਵੱਡੇ ਅਹੁਦਿਆਂ ‘ਤੇ ਵੀ ਰਹੇ ਸਨ।
ਵਿਕਰਮ ਦੀ ਮੌਤ ‘ਤੇ ਰਾਜਨੀਤਿਕ ਅਤੇ ਕਾਰੋਬਾਰੀ ਹਸਤੀਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਵਿਕਰਮ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਦਾ ਕਹਿਣਾ ਹੈ ਕਿਹਾ ਕਿ ਆਟੋਮੋਬਾਈਲ ਸੈਕਟਰ ਨੂੰ ਵੱਡਾ ਘਾਟਾ ਪਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਤੋਂ ਸਦਮੇ ਵਿੱਚ ਹਨ ਅਤੇ ਪ੍ਰਮਾਤਮਾ ਪਰਿਵਾਰ ਅਤੇ ਦੋਸਤਾਂ ਨੂੰ ਇਹ ਘਾਟਾ ਸਹਿਣ ਦੀ ਤਾਕਤ ਦੇਣ ਦੀ ਪ੍ਰਾਥਨਾ ਕਰਦੇ ਹਨ। ਇਸ ਦੇ ਨਾਲ ਹੀ ਬਾਇਓਕਾਨ ਦੀ ਕਾਰਜਕਾਰੀ ਚੇਅਰਪਰਸਨ ਕਿਰਨ ਮਜ਼ੂਮਦਾਰ ਨੇ ਕਿਹਾ ਕਿ ਉਹ ਵਿਕਰਮ ਦੀ ਮੌਤ ਦੀ ਹੈਰਾਨ ਕਰਨ ਵਾਲੀ ਖਬਰ ਤੋਂ ਟੁੱਟ ਗਈ ਹੈ। ਉਹ ਇੱਕ ਪਿਆਰਾ ਅਤੇ ਸੱਚਾ ਦੋਸਤ ਸੀ, ਮੈਂ ਉਸਨੂੰ ਯਾਦ ਕਰਾਂਗਾ। ਮੈਂ ਗੀਤਾਂਜਲੀ ਅਤੇ ਮਾਨਸੀ ਦੇ ਨਾਲ-ਨਾਲ ਪਰਿਵਾਰ ਦੇ ਹੋਰ ਮੈਂਬਰਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ।
Comment here