ਸਿਆਸਤਖਬਰਾਂਚਲੰਤ ਮਾਮਲੇ

ਵਿਕਰਮਾਦਿੱਤਿਆ ਵੱਲੋਂ ਸਿੱਧੂ ਦੀ ਆਲੋਚਨਾ

ਸ਼ਿਮਲਾ : ਪੰਜਾਬ ‘ਚ ਕਾਂਗਰਸ ਦੀ ਕਾਫੀ ਮਾੜੀ ਹਾਰ ਹੋਈ ਹੈ, ਜਿਸ ਤੋਂ ਬਾਅਦ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ਾ ਦੇ ਦਿੱਤਾ ਹੈ। ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਤੇ ਸ਼ਿਮਲਾ ਦੇਹਾਤੀ ਤੋਂ ਵਿਧਾਇਕ ਵਿਕਰਮਾਦਿੱਤਿਆ ਸਿੰਘ ਨੇ ਸਿੱਧੂ ਦੇ ਅਸਤੀਫ਼ਾ ਦੇਣ ਦੇ ਤਰੀਕੇ ‘ਤੇ ਸਵਾਲ ਚੁੱਕੇ ਹਨ। ਵਿਕਰਮਾਦਿੱਤਿਆ ਸਿੰਘ ਨੇ ਫੇਸਬੁੱਕ ਪੇਜ ‘ਤੇ ਲਿਖਿਆ ਹੈ, ‘ਅਸਤੀਫ਼ਾ ਦੇਣ ਦਾ ਨਵਾਂ ਤਰੀਕਾ? ਇਸ ਸਨਮਾਨ ਲਈ ਨਾ ਧੰਨਵਾਦ ਨਾ ਸ਼ੁਕਰੀਆ, ਸ਼ਿਸ਼ਟਾਚਾਰ ਦੇ ਨਾਤੇ ਸੂਬੇ ਦੇ ਸੈਂਕੜੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੀਦਾ ਸੀ, ਜਿਨ੍ਹਾਂ ਨੇ ਪਾਰਟੀ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਤੇ ਜਨਤਾ ਦਾ ਧੰਨਵਾਦ, ਜਿਸ ਨੇ ਇਨ੍ਹਾਂ ਮਾੜੇ ਹਾਲਾਤ ‘ਚ ਵੀ 18 ਸੀਟਾਂ ਕਾਂਗਰਸ ਦੀ ਝੋਲੀ ‘ਚ ਪਾਈਆਂ।’ ਵਿਕਰਮਾਦਿੱਤਿਆ ਸਿੰਘ ਦੀ ਇਸ ਪ੍ਰਤੀਕ੍ਰਿਆ ਤੋਂ ਬਾਅਦ ਕਾਫ਼ੀ ਲੋਕਾਂ ਨੇ ਕਮੈਂਟ ਕੀਤੇ ਜਾ ਰਹੇ ਹਨ। ਵਿਕਰਮਾਦਿੱਤਿਆ ਨੇ ਹਾਲੀਆ ਕਾਂਗਰਸ ‘ਚ ਸੰਗਠਨ ਚੋਣਾਂ ਦਾ ਮਾਮਲਾ ਵੀ ਚੁੱਕਿਆ ਸੀ। ਉਨ੍ਹਾਂ ਕਿਹਾ ਸੀ ਕਿ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਬਲਾਕ ਤੋਂ ਲੈ ਕੇ ਰਾਸ਼ਟਰੀ ਪੱਧਰ ‘ਤੇ ਅੰਤਿ੍ਮ ਚੋਣਾਂ ਹੋਣੀਆਂ ਚਾਹੀਦੀਆਂ ਹਨ। ਕਾਂਗਰਸ ਵਰਕਿੰਗ ਕਮੇਟੀ ‘ਚ ਵੀ ਚੁਣੇ ਹੋਏ ਮੈਂਬਰ ਹੋਣੇ ਚਾਹੀਦੇ ਹਨ।

Comment here