ਤਰਨ ਤਾਰਨ-ਤਰਨਤਾਰਨ ਦੇ ਕੌਮੀ ਸ਼ਾਹ ਮਾਰਗ ਕੋਲ ਵਿਆਹ ਵਾਲੇ ਦਿਨ ਜੋੜੀ ਦੇ ਚੱਲ ਰਹੇ ਫੋਟੋ ਸ਼ੂਟ ਮੌਕੇ ਇਨੋਵਾ ਕਾਰ ਸਵਾਰ ‘ਵਿਚ ਲੋਕਾਂ ਵਲੋਂ ਕਥਿਤ ਤÏਰ ‘ਤੇ ਗੋਲੀਆਂ ਚਲਾ ਕੇ ਵਿਆਹ ਵਾਲੀ ਕੁੜੀ ਨੂੰ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਮੌਕੇ ‘ਤੇ ਪਹੁੰਚੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨਾਂ ‘ਤੇ ਇਕ ਦਰਜਨ ਦੇ ਕਰੀਬ ਲੋਕਾਂ ਵਿਰੁੱਧ ਜਾਨਲੇਵਾ ਹਮਲਾ ਕਰਨ, ਅਗਵਾ ਕਰਨ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲਿਆਂ ਦੇ ਦੋ ਵਾਹਨ ਬਰਾਮਦ ਕਰ ਲਏ ਹਨ ਜਦੋਂਕਿ ਮੁਲਜ਼ਮ ਅਜੇ ਫਰਾਰ ਹਨ ।ਤਰਨਤਾਰਨ ਦੇ ਪਿੰਡ ਸੰਘਾ ਨਿਵਾਸੀ ਇਕ ਮਹਿਲਾ ਨੇ ਦੱਸਿਆ ਕਿ ਉਸਦੀ ਲੜਕੀ ਦਾ ਵਿਆਹ ਪਿੰਡ ਗੁਲਾਲੀਪੁਰ ਦੇ ਨੌਜਵਾਨ ਨਾਲ ਹੋਇਆ ਅਤੇ ਸ਼ਾਮ ਕਰੀਬ ਸਾਢੇ 5 ਵਜੇ ਰਸੂਲਪੁਰ ਨਹਿਰਾਂ ਤੋਂ ਥੋੜਾ ਅੱਗੇ ਜੋੜੀ ਦਾ ਫੋਟੋ ਸ਼ੂਟ ਹੋ ਰਿਹਾ ਸੀ ।ਇਸੇ ਦੌਰਾਨ ਦੋ ਇਨੋਵਾ ਕਾਰਾਂ ਅਤੇ ਦੋ ਮੋਟਰਸਾਈਕਲਾਂ ਤੇ ਸਵਾਰ ਰੋਹਿਤ, ਵਿੱਕੀ ਪੁੱਤਰ ਸਾਹਿਬ ਸਿੰਘ, ਗੋਲਡੀ, ਅਰਸ਼ ਪੁੱਤਰ ਫੱਤਾ ਸਿੰਘ, ਸਾਹਿਬ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਨਬੀਪੁਰ ਤੋਂ ਇਲਾਵਾ ਪਲਵਿੰਦਰ ਸਿੰਘ ਪਿੰਦਾ ਪੁੱਤਰ ਚਰਨ ਸਿੰਘ ਵਾਸੀ ਅਲੀਪੁਰ ਅਤੇ ਹੀਰਾ ਸਿੰਘ ਵਾਸੀ ਚੱਬਾ ਸਮੇਤ 5 ਅਣਪਛਾਤੇ ਲੋਕ ਆਏ। ਰੋਹਿਤ ਨੇ ਪਿਸਤੋਲ ਨਾਲ ਉਸ ਵੱਲ ਗੋਲੀ ਚਲਾਈ, ਜਿਸ ਤੋਂ ਉਹ ਵਾਲ-ਵਾਲ ਬਚੀ।ਜਦੋਂਕਿ ਉਕਤ ਲੋਕਾਂ ਨੇ ਉਸਦੀ ਲੜਕੀ ਨੂੰ ਧੱਕੇ ਨਾਲ ਆਪਣੀ ਗੱਡੀ ਵਿਚ ਬਿਠਾ ਲਿਆ ਅਤੇ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।ਉਸ ਨੇ ਕਿਹਾ ਕਿ ਮੁਲਜ਼ਮਾਂ ਨੇ ਸਾਜਿਸ਼ ਰਚ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸਦੀ ਲੜਕੀ ਨੂੰ ਅਗਵਾ ਕੀਤਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਤਰਨਤਾਰਨ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਵਲੋਂ ਸ਼ਿਕਾਇਤ ਵਿਚ ਦੱਸੇ ਲੋਕਾਂ ਨੂੰ ਨਾਮਜ਼ਦ ਕਰਕੇ ਉਨ੍ਹਾਂ ਦੀ ਗਿ੍ਫਤਾਰੀ ਲਈ ਜਾਂਚ ਅਧਿਕਾਰੀ ਏਐੱਸਆਈ ਵੇਦ ਪ੍ਰਕਾਸ਼ ਦੀ ਅਗਵਾਈ ਵਾਲੀ ਟੀਮ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੁਲਜ਼ਮਾਂ ਦੀ ਇਕ ਇਨੋਵਾ ਗੱਡੀ ਤੇ ਇਕ ਮੋਟਰਸਾਈਕਲ ਪਿੰਡ ਨਬੀਪੁਰ ਤੋਂ ਬਰਾਮਦ ਕਰ ਲਿਆ ਗਿਆ ਹੈ ਪਰ ਮੁਲਜ਼ਮ ਅਜੇ ਪੁਲਿਸ ਦੇ ਹੱਥੇ ਨਹੀਂ ਚੜੇ।
Comment here