ਅਪਰਾਧਖਬਰਾਂ

ਵਿਆਹ ਦਾ ਝਾਂਸਾ ਦੇ ਕੇ ਠੱਗਣ ਵਾਲਾ ਗ੍ਰਿਫਤਾਰ

ਬੇਂਗਲੁਰੂ-ਵਿਆਹ ਦਾ ਝਾਂਸਾ ਦੇ ਕੇ 26 ਕੁੜੀਆਂ ਨੂੰ ਕਥਿਤ ਤੌਰ ’ਤੇ ਠੱਗਣ ਦੇ ਦੋਸ਼ ’ਚ ਕਰਨਾਟਕ ’ਚ ਸਾਇਬਰ ਕ੍ਰਾਈਮ ਪੁਲਸ ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਨੇ ਕੁੜੀਆਂ ਲੱਭਣ ਲਈ ਮੈਟਰੀਮੋਨੀਅਲ ਸਾਈਟਾਂ ਦੀ ਵਰਤੋਂ ਕੀਤੀ। ਪੁਲਸ ਵਿਭਾਗ ’ਚ ਕੰਮ ਕਰਨ ਵਾਲੀ ਇਕ ਲੜਕੀ ਨੂੰ ਠੱਗਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਮੁਲਜ਼ਮ ਗ੍ਰਿਫਤਾਰ ਹੋਇਆ। ਮੁਲਜ਼ਮ ਦੀ ਪਛਾਣ ਵਿਜੇਪੁਰ ਨਿਵਾਸੀ ਜੈ ਭੀਮ ਵਿੱਠਲ ਪਾਦੁਕੋਟੀ (33) ਦੇ ਰੂਪ ’ਚ ਹੋਈ ਹੈ। ਪੁਲਸ ਨੇ ਉਸ ਕੋਲੋਂ ਇਕ ਲਗਜ਼ਰੀ ਕਾਰ ਜ਼ਬਤ ਕਰਨ ਤੋਂ ਇਲਾਵਾ ਉਸ ਦੇ ਬੈਂਕ ਖਾਤੇ ਵੀ ਬਲਾਕ ਕਰ ਦਿੱਤੇ ਹਨ।
ਪਿਤਾ ਦੀ ਮੌਤ ਤੋਂ ਬਾਅਦ ਮੁਲਜ਼ਮ ਨੂੰ ਹੇਸਕਾਮ ’ਚ ਲਾਈਨਮੈਨ ਦੀ ਨੌਕਰੀ ਮਿਲ ਗਈ। ਉਸ ਨੇ 2013 ’ਚ ਕਵਿਤਾ ਨਾਂ ਦੀ ਕੁੜੀ ਨਾਲ ਵਿਆਹ ਕੀਤਾ ਸੀ ਅਤੇ ਕਥਿਤ ਤੌਰ ’ਤੇ ਝਗੜੇ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਸੀ। ਇਸ ਦੇ ਲਈ ਉਸ ਨੂੰ 2 ਸਾਲ ਦੀ ਕੈਦ ਹੋਈ ਸੀ। ਜ਼ਮਾਨਤ ਮਿਲਣ ਤੋਂ ਬਾਅਦ ਜੇਲ ਤੋਂ ਬਾਹਰ ਆ ਕੇ ਉਸ ਨੇ ਆਲੀਸ਼ਾਨ ਜ਼ਿੰਦਗੀ ਜੀਣ ਲਈ ਕੁੜੀਆਂ ਨਾਲ ਵਿਆਹ ਕਰਨ ਦਾ ਝਾਂਸਾ ਦੇ ਕੇ ਠੱਗੀ ਦਾ ਸਹਾਰਾ ਲਿਆ। ਮੁਲਜ਼ਮ ਨੇ ਹੇਸਕਾਮ ’ਚ ਸੈਕਸ਼ਨ ਅਫਸਰ ਹੋਣ ਦਾ ਦਾਅਵਾ ਕਰਦੇ ਹੋਏ ਮੈਟਰੀਮੋਨੀਅਲ ਸਾਈਟਸ ’ਚ ਫਰਜ਼ੀ ਅਕਾਊਂਟ ਬਣਾਏ ਸਨ।

Comment here