ਅਪਰਾਧਸਿਆਸਤਖਬਰਾਂ

ਵਿਆਹੁਤਾ ਨਾਲ ਚਲਦੀ ਕਾਰ ਚ ਸਮੂਹਿਕ ਬਲਾਤਕਾਰ

ਲੁਧਿਆਣਾ-ਚੱਲਦੀ ਕਾਰ ਵਿਚ ਵਿਆਹੁਤਾ ਨਾਲ ਸਮੂਹਿਕ ਜਬਰ ਜਨਾਹ ਕਰਨ ਵਾਲੇ ਚਾਰ ਨੌਜਵਾਨਾਂ ਖਿਲਾਫ਼ ਪੁਲਿਸ ਨੇ ਵੱਖ-ਵੱਖ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ ।ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਪੀੜਿਤ ਔਰਤ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਅਤੇ ਇਸ ਮਾਮਲੇ ਵਿਚ ਗੁਰਦਾਸਪੁਰ ਦੇ ਰਹਿਣ ਵਾਲੇ ਗੁਰਜਿੰਦਰ ਸਿੰਘ, ਗੁਰਪ੍ਰੀਤ ਗੋਪੀ, ਸੁਖਦੇਵ ਸਿੰਘ ਹੈਪੀ ਅਤੇ ਪਰਮਜੀਤ ਸਿੰਘ ਪੰਮਾ ਖਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ।ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਪੀੜਤ ਔਰਤ ਨੇ ਦੱਸਿਆ ਕਿ ਬੀਤੇ ਦਿਨ ਉਹ ਜਲੰਧਰ ਬਾਈਪਾਸ ਨੇੜੇ ਨਿੱਜੀ ਕੰਮ ਲਈ ਗਈ ਸੀ ਤਾਂ ਉਕਤ ਕਥਿਤ ਦੋਸ਼ੀਆਂ ਨੇ ਆਪਣੀ ਕਾਰ ਵਿਚ ਉਸ ਨੂੰ ਜ਼ਬਰਦਸਤੀ ਸੁੱਟ ਲਿਆ ਤੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਚੁੱਪ ਰਹਿਣ ਲਈ ਕਿਹਾ ।ਉਸ ਦੋਸ਼ ਲਾਇਆ ਕਿ ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਉਸ ਨਾਲ ਸਮੂਹਿਕ ਤੌਰ ‘ਤੇ ਚੱਲਦੀ ਕਾਰ ਵਿਚ ਹੀ ਜਬਰ ਜਨਾਹ ਕੀਤਾ ਗਿਆ । ਪੀੜਤ ਲੜਕੀ ਵਲੋਂ ਕਾਰ ਦਾ ਨੰਬਰ ਨੋਟ ਕਰ ਲਿਆ ਗਿਆ ਸੀ ਅਤੇ ਇਸ ਸੰਬੰਧੀ ਲੁਧਿਆਣਾ ਆ ਕੇ ਪੁਲਿਸ ਨੂੰ ਸੂਚਿਤ ਕੀਤਾ । ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਇਸ ਦੀ ਜਾਂਚ ਕੀਤੀ ਗਈ ।ਜਾਂਚ ਦੌਰਾਨ ਉਕਤ ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਨਾਮਜ਼ਦ ਕਰ ਲਿਆ ਗਿਆ ਹੈ । ਪੀੜਤ ਔਰਤ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਵੀ ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਹੀ ਉਸ ਨਾਲ ਇਸ ਤਰ੍ਹਾਂ ਹੀ ਸਮੂਹਿਕ ਜਬਰ ਜਨਾਹ ਕੀਤਾ ਗਿਆ ਸੀ ਜਿਸ ਸੰਬੰਧੀ ਉਸ ਵੇਲੇ ਵੀ ਪੁਲਿਸ ਨੂੰ ਉਸ ਨੇ ਸ਼ਿਕਾਇਤ ਦਿੱਤੀ ਸੀ, ਪਰ ਪੁਲਿਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ।ਜਾਂਚ ਕਰ ਰਹੇ ਐੱਸ.ਐੱਚ.ਓ ਅੰਮਿ੍ਤਪਾਲ ਸ਼ਰਮਾ ਨੇ ਦੱਸਿਆ ਕਿ ਵਿਆਹੁਤਾ ਔਰਤ ਨੇ ਪੁਲਿਸ ਨੂੰ ਸਿਰਫ਼ ਕਾਰ ਦਾ ਨੰਬਰ ਹੀ ਦਿੱਤਾ ਸੀ, ਜਿਸ ਦੀ ਕਿ ਜਾਂਚ ਕੀਤੀ ਗਈ ।ਜਾਂਚ ਦੌਰਾਨ ਉਕਤ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਭਾਲ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਜਲਦ ਗਿ੍ਫਤਾਰ ਕਰ ਲਿਆ ਜਾਵੇਗਾ ।ਪੁਲਿਸ ਵਲੋਂ ਪੀੜਤ ਔਰਤ ਦੀ ਡਾਕਟਰੀ ਜਾਂਚ ਵੀ ਕਰਵਾਈ ਜਾ ਰਹੀ ਹੈ ।

Comment here