ਕਿਸਾਨ ਅੰਦੋਲਨ ਦਾ ਅਸਰ
ਝੱਜਰ-ਖੇਤੀ ਕਨੂੰਨ ਰੱਦ ਹੋ ਰਹੇ ਹਨ, ਸਰਕਾਰ ਨੇ ਇਸ ਦੀ ਪ੍ਰਕਿਰਿਆ ਆਰੰਭ ਕਰ ਦਿੱਤੀ ਹੈ, ਪਰ ਇਸ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਅੰਦੋਲਨ ਜਾਰੀ ਹੈ। ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਵਿੱਚ ਭਾਜਪਾ ਅਤੇ ਜੇਜੇਪੀ ਨੇਤਾਵਾਂ ਦਾ ਵਿਰੋਧ ਅਜੇ ਵੀ ਜਾਰੀ ਹੈ। ਹਾਲਤ ਇਹ ਹੈ ਕਿ ਵਿਆਹਾਂ ਚ ਵੀ ਲੋਕ ਬੀਜੇਪੀ, ਜੇ ਜੇ ਪੀ ਤੇ ਆਰ ਐਸ ਐਸ ਦੇ ਸਮਰਥਕਾਂ ਨੂੰ ਵੜਨ ਨਾ ਦੇਣ ਲਈ ਵਿਆਹ ਵਾਲੇ ਕਾਰਡਾਂ ਤੇ ਉਚੇਚਾ ਲਿਖਣ ਲੱਗੇ ਹਨ। ਅਜਿਹਾ ਹੀ ਇਕ ਕਾਰਡ ਸੋਸ਼ਲ ਮੀਡੀਆ ਤੇ ਚਰਚਾ ਚ ਹੈ। ਝੱਜਰ ‘ਚ ਰਹਿਣ ਵਾਲੇ ਵਿਸ਼ਵ ਵੀਰ ਜਾਟ ਮਹਾਸਭਾ ਦੇ ਪ੍ਰਧਾਨ ਅਤੇ ਕਿਸਾਨ ਨੇਤਾ ਰਾਜੇਸ਼ ਧਨਖੜ ਨੇ 1 ਦਸੰਬਰ ਨੂੰ ਆਪਣੇ ਪਰਿਵਾਰਕ ਵਿਆਹ ਦੇ ਕਾਰਡ ‘ਤੇ ਭਾਜਪਾ , ਜੇਜੇਪੀ ਅਤੇ ਆਰਐੱਸਐੱਸ (ਦੇ ਲੋਕਾਂ ਨੂੰ ਵਿਆਹ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਹੈ। ਸਰ ਛੋਟੂ ਰਾਮ ਜੈਅੰਤੀ ‘ਤੇ ਰੇਵਾੜੀ ਦੇ ਬਾਵਲ ਸਥਿਤ ਅੰਬੇਡਕਰ ਪਾਰਕ ਪਹੁੰਚੇ ਕਿਸਾਨ ਆਗੂ ਯੁੱਧਵੀਰ ਸਿੰਘ ਨੇ ਸਟੇਜ ‘ਤੇ ਉਕਤ ਕਾਰਡ ਦਿਖਾਉਂਦੇ ਹੋਏ ਲੋਕਾਂ ਨੂੰ ਭਾਜਪਾ, ਜੇਜੇਪੀ ਅਤੇ ਆਰਐਸਐਸ ਵਿਰੁੱਧ ਇਕਜੁੱਟ ਰਹਿਣ ਦਾ ਸੱਦਾ ਦਿੱਤਾ। ਇਸ ਤਰ੍ਹਾਂ ਲਿਖ ਕੇ ਕਿਸਾਨਾਂ ਅਤੇ ਜਾਟ ਆਗੂਆਂ ਨੇ ਸਰਕਾਰ, ਭਾਜਪਾ, ਜੇ.ਜੇ.ਪੀ ਅਤੇ ਆਰ.ਐਸ.ਐਸ ਦੇ ਲੋਕਾਂ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ।
Comment here