ਸ਼੍ਰੀਲੰਕਾ-ਸੋਸ਼ਲ ਮੀਡੀਆ ’ਤੇ ਇਕ ਅਜਿਹਾ ਵੀਡੀਓ ਵਾਇਰਲ ਹੋਇਆ ਹੈ, ਜਿਸ ’ਚ ਇਕ ਵਿਅਕਤੀ ਪਤੰਗ ਸਮੇਤ ਹਵਾ ’ਚ ਉਡ ਰਿਹਾ ਹੈ। ਵੀਡੀਓ ’ਚ ਦੇਖਿਆ ਜਾ ਰਿਹਾ ਹੈ ਕਿ ਵਿਅਕਤੀ ਪਤੰਗ ਦੀ ਡੋਰ ਫੜੀ ਕਾਫੀ ਉਚਾ ਉੱਡਦਾ ਹੈ, ਥੱਲੇ ਉਸ ਦੇ ਸਾਥੀ ਉਸ ਨੂੰ ਬਚਾਉਣ ਲ਼ਈ ਰੌਲਾ ਪਾ ਰਹੇ ਹਨ। ਕਾਫੀ ਦੇਰ ਤੱਕ ਹਵਾ ਵਿਚ ਰਹਿਣ ਤੋਂ ਬਾਅਦ ਉਸ ਦੇ ਦੋਸਤ ਉਸ ਨੂੰ ਕਿਸੇ ਤਰ੍ਹਾਂ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਜਦੋਂ ਉਹ ਜ਼ਮੀਨ ਤੋਂ ਥੋੜ੍ਹਾ ਉਪਰ ਰਹਿੰਦਾ ਹੈ ਤਾਂ ਉਹ ਹੱਥ ਛੱਡ ਕੇ ਤੇਜ਼ੀ ਨਾਲ ਜ਼ਮੀਨ ’ਤੇ ਡਿੱਗ ਪੈਂਦਾ ਹੈ।
ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਵੀਡੀਓ ਜਾਫਨਾ, ਸ਼੍ਰੀਲੰਕਾ ਦਾ ਹੈ। ਇੰਡੀਆ ਟੂਡੇ ਦੀ ਖਬਰ ਮੁਤਾਬਕ ਹਾਲ ਹੀ ’ਚ ਸ਼੍ਰੀਲੰਕਾ ਦੇ ਜਾਫਨਾ ’ਚ ਪਤੰਗ ਉਡਾਉਣ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਇਹ ਵਿਅਕਤੀ ਆਪਣੀ ਟੀਮ ਦੇ ਬਾਕੀ ਮੈਂਬਰਾਂ ਨਾਲ ਡੋਰ ਫੜੀ ਇੱਕ ਵੱਡੀ ਪਤੰਗ ਨੂੰ ਉਛਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਹਵਾ ਇੰਨੀ ਤੇਜ਼ ਸੀ ਕਿ ਪਤੰਗ ਇਕਦਮ ਹਵਾ ਵਿਚ ਉਡਣ ਲੱਗੀ ਅਤੇ ਦੇਖਦੇ ਹੀ ਦੇਖਦੇ ਆਦਮੀ ਹਵਾ ਵਿਚ ਉਡਣ ਲੱਗਾ। ਇਸ ਹਾਦਸੇ ਵਿੱਚ ਉਸ ਨੂੰ ਗੰਭੀਰ ਸੱਟਾਂ ਲੱਗੀਆਂ।
ਵਿਅਕਤੀ ਪਤੰਗ ਸਮੇਤ ਹਵਾ ’ਚ ਉਡਿਆ, ਹੋਇਆ ਗੰਭੀਰ ਜ਼ਖ਼ਮੀ

Comment here