ਅਪਰਾਧਖਬਰਾਂਦੁਨੀਆ

ਵਾੜ ਹੀ ਖੇਤ ਨੂੰ… ਵਪਾਰੀ ਨੂੰ ਅਗਵਾ ਕਰਨ, ਫਿਰੌਤੀ ਮੰਗਣ ਦੇ ਮਾਮਲੇ ਚ ਪੁਲਸ ਅਧਿਕਾਰੀ ਕਾਬੂ

ਕਰਾਚੀ – ਪਾਕਿਸਤਾਨ ਵਿੱਚ ਅਪਰਾਧਾਂ ਦਾ ਗਿਰਾਫ ਕਿਸ ਪੱਧਰ ਤੱਕ ਜਾ ਪੁੱਜਿਆ ਹੈ, ਇਸ ਦਾ ਅੰਦਾਜਾ ਇਸ ਤੋਂ ਲਗਦਾ ਹੈ ਕਿ ਪੁਲਸ ਨਾਲ ਜੁੜੇ ਲੋਕ ਵੀ ਅਪਰਾਧਕ ਵਾਰਦਾਤਾਂ ਚ ਸ਼ਾਮਲ ਹਨ। ਕਰਾਚੀ ਵਿੱਚ ਇਕ ਵਪਾਰੀ ਨੂੰ ਅਗਵਾ ਕਰਨ ਦੀ ਕੋਸ਼ਿਸ ਕਰਨ ਤੇ ਉਸ ਦੀ ਰਿਹਾਈ ਲਈ 20 ਲੱਖ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ’ਚ ਇਕ ਸੇਵਾ-ਮੁਕਤ ਪੁਲਸ ਮੁਲਾਜ਼ਮ, ਇਕ  ਬਰਖ਼ਾਸਤ ਹੌਲਦਾਰ ਤੇ ਤਿੰਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਦੇ ਕੈਪਟਨ ਹੈਦਰ ਰਜ਼ਾ ਦੇ ਹਵਾਲੇ ਨਾਲ ਡਾਅਨ ਨਿਊਜ਼ ਨੇ ਕਿਹਾ ਕਿ ਐੱਸ. ਆਈ. ਯੂ. ਦੇ ‘ਬਰਖ਼ਾਸਤ ਕਾਂਸਟੇਬਲ’, ਜ਼ਿਲਾ ਪੂਰਬੀ ਦੇ ਇਕ ਸੇਵਾ-ਮੁਕਤ ਪੁਲਸ ਮੁਲਾਜ਼ਮ ਤੇ ਤਿੰਨ ਨਾਗਰਿਕਾਂ ਨੇ 17 ਅਗਸਤ ਦੀ ਰਾਤ ਨੂੰ ਇਕ ਵਪਾਰੀ ਨੂੰ ਅਗਵਾ ਕਰ ਲਿਆ ਸੀ ਤੇ 20 ਲੱਖ ਰੁਪਏ ਦੀ ਮੰਗ ਕੀਤੀ ਸੀ। ਅਖ਼ਬਾਰ ਨੇ ਦੱਸਿਆ ਕਿ ਉਹ ਵਪਾਰੀ ਨੂੰ ਇਕ ਨਿੱਜੀ ਕਾਰ ’ਚ ਲਿਜਾ ਰਹੇ ਸਨ, ਜਦੋਂ ਟੀਪੂ ਸੁਲਤਾਨ ਪੁਲਸ ਥਾਣੇ ਦੇ ਇਕ ਗਸ਼ਤੀ ਦਲ ਨੇ ਉਨ੍ਹਾਂ ਨੂੰ ਰਸਤੇ ’ਚ ਰੋਕ ਲਿਆ। ਅਗਵਾ ਹੋਏ ਵਪਾਰੀ ਨੇ ਰੌਲਾ ਪਾਇਆ ਤੇ ਪੁਲਸ ਮੁਲਾਜ਼ਮਾਂ ਦਾ ਧਿਆਨ ਖਿੱਚਿਆ। ਪੁਲਸ ਨੇ ਉਸ ਦੀ ਰਿਹਾਈ ਯਕੀਨੀ ਕੀਤੀ ਤੇ ਉਕਤ ਪੰਜਾਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਨੂੰ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਡਿਫੈਂਸ ਪੁਲਸ ਨੂੰ ਸੌਂਪ ਦਿੱਤਾ ਗਿਆ ਸੀ। ਇਹ ਵੀ ਪਤਾ ਲਗਿਆ ਹੈ ਕਿ ਉਕਤ ਦੋਸ਼ੀਆਂ ਨੇ ਅਗਵਾ ਕੀਤੇ ਵਪਾਰੀ ਦੇ ਖ਼ਾਤੇ ’ਚੋਂ ਉਸ ਦੇ ਏ. ਟੀ. ਐੱਮ. ਕਾਰਡ ਰਾਹੀਂ 50 ਹਜ਼ਾਰ ਰੁਪਏ ਕਢਵਾਏ ਸਨ। ਉਹ ਹੋਰ ਕਿਹੜੇ ਅਪਰਾਧਾਂ ਚ ਸ਼ਾਮਲ ਸੀ, ਇਸ ਬਾਰੇ ਵੀ ਪੜਤਾਲ ਹੋ ਰਹੀ ਹੈ।

Comment here