ਇਸਲਾਮਾਬਾਦ-ਪਾਕਿਸਤਾਨ ਵਿੱਚ ਇਮਰਾਨ ਸਰਕਾਰ ਨੇ ਇਸ ਸਾਲ ਭਾਰਤ ਤੋਂ ਖੰਡ ਆਯਾਤ ਕਰਨ ਲਈ ਇਨਕਾਰ ਕਰ ਦਿੱਤਾ ਸੀ, ਜਿਸ ਦੀ ਵਜ੍ਹਾ ਨਾਲ ਉਸ ਨੂੰ ਸਸਤੀ ਖੰਡ ਮਿਲਣ ਦਾ ਰਸਤਾ ਬੰਦ ਹੋ ਗਿਆ। ਇਸ ਲਈ ਇਕ ਕੱਪ ਚਾਹ ਦੀ ਕੀਮਤ 30 ਰੁਪਏ ਸੀ, ਜੋ ਹੁਣ ਵੱਧ ਕੇ 40 ਰੁਪਏ ਹੋ ਚੁੱਕੀ ਹੈ। ਖੰਡ, ਚਾਹਪੱਤੀ, ਟੀ ਬੈਗਸ, ਦੁੱਧ ਅਤੇ ਗੈਸ ਦੀਆਂ ਕੀਮਤਾਂ ਵਿਚ ਵਾਧੇ ਦੀ ਵਜ੍ਹਾ ਨਾਲ ਪਿਛਲੇ ਕੁੱਝ ਸਮੇਂ ਤੋਂ ਚਾਹ ਦੀ ਕੀਮਤ ਵਿਚ 35 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਉਥੇ ਹੀ ਦੁੱਧ ਦੀ ਕੀਮਤ 105 ਤੋਂ ਵੱਧ ਕੇ 120 ਰੁਪਏ ਪ੍ਰਤੀ ਲੀਟਰ ਹੋ ਚੁੱਕੀ ਹੈ। ਇਸ ਦੇ ਇਲਾਵਾ ਚਾਹਪੱਤੀ ਦੀ ਕੀਮਤ 800 ਤੋਂ 900 ਰੁਪਏ ਅਤੇ ਗੈਸ ਸਿਲੰਡਰ ਦੀ ਕੀਮਤ 1500 ਤੋਂ 3000 ਰੁਪਏ ਤੱਕ ਜਾ ਚੁੱਕੀ ਹੈ। ਇਸ ਚਾਹਵਾਲੇ ਦਾ ਕਹਿਣਾ ਸੀ ਕਿ ਵਧਦੀ ਮਹਿੰਗਾਈ ਨਾਲ ਉਸ ਦੀ ਕਮਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਅਤੇ ਉਸ ਕੋਲ ਚਾਹ ਦੀ ਕੀਮਤ ਵਧਾਉਣ ਦੇ ਇਲਾਵਾ ਹੋਰ ਕੋਈ ਚਾਰਾ ਨਹੀਂ ਬਚਿਆ ਸੀ।
Comment here