ਇਸਲਾਮਾਬਾਦ-ਹੁਣ ਪਾਕਿਸਤਾਨ ਵੱਲੋਂ ਅਟਾਰੀ ਸਰਹੱਦ ਉੱਤੇ ਲੱਗੇ 418 ਫੁੱਟ ਉੱਚੇ ਭਾਰਤੀ ਰਾਸ਼ਟਰੀ ਝੰਡੇ ‘ਤਿਰੰਗੇ’ ਦੇ ਮੁਕਾਬਲੇ ’ਚ ਪਾਕਿਸਤਾਨ ’ਚ ਵਾਹਘਾ ਸਰਹੱਦ ’ਤੇ 500 ਫੁੱਟ ਉੱਚਾ ਝੰਡਾ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸੂਤਰਾਂ ਵਲੋਂ ਪਤਾ ਚਲਾ ਹੈ ਗੁਆਂਢੀ ਦੇਸ਼ ਲਗਭਗ 40 ਕਰੋੜ ਪਾਕਿਸਤਾਨੀ ਰੁਪਏ ਇਸ ਝੰਡੇ ਲਈ ਖਰਚ ਕਰੇਗਾ, ਜਿਸ ਨਾਲ ਕਿ ਉਹ ਭਾਰਤੀ ‘ਤਿਰੰਗੇ’ ਨੂੰ ਨੀਵਾਂ ਵਿਖਾ ਸਕੇ। ਪਤਾ ਲੱਗਾ ਹੈ ਕਿ ਪਾਕਿਸਤਾਨ ਭਾਰਤ ਦੀ ਤਰੱਕੀ ਤੇ ਖੁਸ਼ਹਾਲੀ ਨੂੰ ਸਹਿਣ ਨਹੀਂ ਕਰ ਪਾ ਰਿਹਾ ਹੈ ਅਤੇ ਹੁਣ ਉਹ ਬੌਖਲਾ ਕੇ ਭਾਰਤੀ ‘ਤਿਰੰਗੇ’ ਨੂੰ ਨੀਵਾਂ ਵਿਖਾਉਣ ਲਈ ਆਪਣੇ ਰਾਸ਼ਟਰੀ ਝੰਡੇ ਦੀ ਉਚਾਈ ਭਾਰਤੀ ਤਿਰੰਗੇ ਦੇ ਮੁਕਾਬਲੇ ਲਗਭਗ 82 ਵਧਾ ਕੇ 500 ਫੁੱਟ ਕਰ ਰਿਹਾ ਹੈ, ਜਿਸ ਨੂੰ ਅਗਲੇ ਮਹੀਨੇ 14 ਅਗਸਤ ਨੂੰ ਪਾਕਿਸਤਾਨ ਦੇ 76ਵੇਂ ਆਜ਼ਾਦੀ ਦਿਵਸ ’ਤੇ ਸਰਹੱਦ ਪਾਰ ਲਹਿਰਾਇਆ ਜਾਵੇਗਾ।
ਵਾਹਘਾ ਸਰਹੱਦ ’ਤੇ 80 ਫੁੱਟ ਉੱਚਾ ਝੰਡਾ ਲਹਿਰਾਏਗਾ ਪਾਕਿ

Comment here