ਅੰਮ੍ਰਿਤਸਰ : ਕੋਰੋਨਾ ਕਾਲ ਨੇ ਲੋਕਾਂ ਦੇ ਕੰਮ ਕਾਜ ਤੋਂ ਇਲਾਵਾ ਭਾਰਤ-ਪਾਕਿ ਦੀ ਸਾਂਝੀ ਅਟਾਰੀ-ਵਾਹਗਾ ਸਰਹੱਦ ਤੇ ਵੀ ਅਸਰ ਪਾਇਆ ਸੀ। ਪਰ ਕੱਲ੍ਹ ਤੋਂ ਝੰਡੇ ਦੀ ਰਸਮ ਰੀਟ੍ਰੀਟ ਦਰਸ਼ਕਾਂ ਲਈ ਮੁੜ ਤੋਂ ਸ਼ੁਰੂ ਹੋ ਗਈ। ਕੱਲ੍ਹ ਸ਼ਾਮ ਝੰਡੇ ਦੀ ਰਸਮ ਰੀਟ੍ਰੀਟ ਵੇਖਣ ਲਈ ਹਜ਼ਾਰਾਂ ਦੀ ਗਿਣਤੀ ’ਚ ਸੈਲਾਨੀ ਪੁੱਜੇ। 4 ਮਹੀਨਿਆਂ ਬਾਅਦ ਅਟਾਰੀ ਸਰਹੱਦ ’ਤੇ ਸ਼ੁਰੂ ਹੋਈ ਝੰਡੇ ਦੀ ਰਸਮ ਰੀਟ੍ਰੀਟ ਦਾ ਨਜ਼ਾਰਾ ਮਾਣਨ ਲਈ ਸੈਲਾਨੀਆਂ ’ਚ ਕਾਫ਼ੀ ਖ਼ੁਸ਼ੀ ਤੇ ਜੋਸ਼ ਦੇਖਿਆ ਗਿਆ। ਇਸ ਦੌਰਾਨ ਗੱਲਬਾਤ ਕਰਦਿਆਂ ਇੱਕ ਸੈਲਾਨੀ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੇ 4 ਮੈਂਬਰਾਂ ਨਾਲ ਅਟਾਰੀ ਸਰਹੱਦ ਵਿਖੇ ਝੰਡੇ ਦੀ ਰਸਮ ਵੇਖਣ ਲਈ ਆਏ ਹਨ। ਉਹ ਕੋਰੋਨਾ ਮਹਾਮਾਰੀ ਤੋਂ ਬਾਅਦ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਦੁਰਗਿਆਣਾ ਮੰਦਰ ਦੇ ਦਰਸ਼ਨ ਕਰਨ ਉਪਰੰਤ ਅਟਾਰੀ ਬਾਰਡਰ ’ਤੇ ਪਹੁੰਚੇ ਹਨ। ਕਰੀਬ 20 ਮਹੀਨਿਆਂ ਪਿੱਛੋਂ ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਸ਼ੁਰੂ ਹੋਣ ਮੌਕੇ ਅਟਾਰੀ ਸਰਹੱਦ ਵਿਖੇ ਪਹਿਲੇ ਦਿਨ ਪੁੱਜੇ ਭਾਰਤੀ ਸੈਲਾਨੀਆਂ ਨੇ ਜਿੱਥੇ ਵੰਦੇ ਮਾਤਰਮ, ਭਾਰਤ ਮਾਤਾ ਦੀ ਜੈ ਦੇ ਨਾਅਰੇ ਲਾਏ ਉਥੇ ਹੀ ਉਨ੍ਹਾਂ ਸਰਹੱਦ ’ਤੇ ਹਿੰਦੀ ਪੰਜਾਬੀ ਗਾਣਿਆਂ ’ਤੇ ਰੱਜ ਕੇ ਭੰਗੜੇ ਪਾਏ।
ਵਾਹਗਾ ਸਰਹੱਦ ‘ਤੇ 4 ਮਹੀਨਿਆਂ ਬਾਅਦ ਰੀਟ੍ਰੀਟ ਦਰਸ਼ਕਾਂ ਲਈ ਸ਼ੁਰੂ

Comment here