ਖਬਰਾਂਮਨੋਰੰਜਨ

ਵਾਸੂ ਭਗਵਾਨੀ ਅਕਸ਼ੈ ਨਾਲ ‘ਕੈਪਸਿਊਲ ਗਿੱਲ’ ਬਣਾਉਣਗੇ

ਨਿਰਮਾਤਾ ਵਾਸੂ ਭਗਵਾਨੀ ਨੇ ਅਕਸ਼ੈ ਕੁਮਾਰ ਨੂੰ ਲੈ ਕੇ ‘ਬੈੱਲਬੌਟਮ’ ਬਣਾਈ ਅਤੇ ਇਹ ਫ਼ਿਲਮ ਸੱਚੀ ਘਟਨਾ ਤੋਂ ਪ੍ਰੇਰਿਤ ਸੀ। ਹੁਣ ਵਾਸੂ ਭਗਨਾਨੀ, ਅਕਸ਼ੈ ਕੁਮਾਰ ਨੂੰ ਲੈ ਕੇ ‘ਕੈਪਸਿਊਲ ਗਿੱਲ’ ਬਣਾਉਣ ਜਾ ਰਹੇ ਹਨ ਅਤੇ ਇਹ ਫ਼ਿਲਮ ਵੀ ਸੱਚੀ ਘਟਨਾ ‘ਤੇ ਆਧਾਰਿਤ ਹੈ। ‘ਕੈਪਸਿਊਲ ਗਿੱਲ’ ਦੀ ਕਹਾਣੀ ਸਰਦਾਰ ਜਸਵੰਤ ਸਿੰਘ ਗਿੱਲ ਦੀ ਜ਼ਿੰਦਗੀ ਦੇ ਪ੍ਰਸੰਗਾਂ ‘ਤੇ ਆਧਾਰਿਤ ਹੈ। ਉਹ ਕੋਲ ਇੰਡੀਆ ਲਿਮ. ਦੇ ਇੰਜੀਨੀਅਰ ਸਨ ਅਤੇ ਉਨ੍ਹਾਂ ਦੀ ਨੌਕਰੀ ਦੇ ਦੌਰਾਨ ਪੱਛਮੀ ਬੰਗਾਲ ਵਿਚ ਰਾਣੀਗੰਜ ਸਥਿਤ ਕੋਇਲਾ ਖਾਨ ਵਿਚ 65 ਮਜ਼ਦੂਰ ਉਦੋਂ ਫਸ ਗਏ ਸਨ ਜਦੋਂ ਖਾਣ ਵਿਚ ਪਾਣੀ ਭਰ ਗਿਆ ਸੀ। ਉਦੋਂ ਜਸਵੰਤ ਸਿੰਘ ਨੇ ਕੈਪਸਿਊਲ ਦੀ ਮਦਦ ਨਾਲ ਇਨ੍ਹਾਂ ਦੀ ਜਾਨ ਬਚਾਈ ਸੀ। ਉਨ੍ਹਾਂ ਦਾ ਇਹ ਕਾਰਨਾਮਾ ਦੇਖ ਕੇ ਤਤਕਾਲੀ ਰਾਸ਼ਟਰਪਤੀ ਸ੍ਰੀ ਆਰ. ਵੈਂਕਟਰਮਨ ਨੇ ਉਨ੍ਹਾਂ ਨੂੰ ਸਰਬੋਤਮ ਜੀਵਨ ਰੱਖਿਆ ਤਗਮੇ ਨਾਲ ਸਨਮਾਨਿਤ ਕੀਤਾ ਸੀ।

Comment here