ਇੰਦੌਰ- ਕਵੀ ਮੁਨੱਵਰ ਰਾਣਾ ਨੇ ਤਾਲਿਬਾਨ ਦੀ ਤਾਰੀਫ ਕਰਕੇ ਵਿਵਾਦ ਸਹੇੜਿਆ ਸੀ, ਫੇਰ ਉਸ ਨੇ ਮਹਾਰਿਸ਼ੀ ਵਾਲਮੀਕ ਦੀ ਤੁਲਨਾ ਤਾਲਿਬਾਨ ਨਾਲ ਕਰਕੇ ਵਾਲਮੀਕ ਭਾਈਚਾਰੇ ਨੂੰ ਨਰਾਜ਼ ਕਰ ਲਿਆ, ਮੱਧ ਪ੍ਰਦੇਸ਼ ਪੁਲੀਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਉਰਦੂ ਕਵੀ ਮੁਨੱਵਰ ਰਾਣਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਭਾਜਪਾ ਦੇ ਅਨੁਸੂਚਿਤ ਜਾਤੀ ਸੈੱਲ ਦੇ ਸੂਬਾ ਸਕੱਤਰ ਸੁਨੀਲ ਮਾਲਵੀਆ ਅਤੇ ਵਾਲਮੀਕ ਭਾਈਚਾਰੇ ਦੇ ਹੋਰ ਮੈਂਬਰਾਂ ਦੀ ਸ਼ਿਕਾਇਤ ਤੋਂ ਬਾਅਦ ਗੁਣਾ ਵਿੱਚ ਰਾਣਾ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਮਾਲਵੀਏ ਨੇ ਦੋਸ਼ ਲਗਾਇਆ ਕਿ ਰਾਣਾ ਨੇ ਆਪਣੀਆਂ ਟਿੱਪਣੀਆਂ ਨਾਲ ਮਹਾਰਿਸ਼ੀ ਵਾਲਮੀਕਿ ਦਾ ਅਪਮਾਨ ਕੀਤਾ ਅਤੇ ਵਾਲਮੀਕਿ ਭਾਈਚਾਰੇ ਅਤੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਇਸ ਲਈ ਅਸੀਂ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ। ਗੁਨਾ ਦੇ ਪੁਲਸ ਸੁਪਰਡੈਂਟ ਰਾਜੀਵ ਮਿਸ਼ਰਾ ਨੇ ਕਿਹਾ,‘‘ਰਾਣਾ ਵਿਰੁੱਧ ਕੋਤਵਾਲੀ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਨੂੰ ਸੰਬੰਧਤ ਜ਼ਿਲ੍ਹੇ (ਉੱਤਰ ਪ੍ਰਦੇਸ਼ ਦੇ ਲਖਨਊ) ਨੂੰ ਭੇਜਿਆ ਜਾਵੇਗਾ।’’ ਪੁਲਸ ਨੇ ਕਿਹਾ ਕਿ ਰਾਣਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 502 (2), (ਵੱਖ-ਵੱਖ ਭਾਈਚਾਰਿਆਂ ਵਿਚਾਲੇ ਦੁਸ਼ਮਣ, ਨਫ਼ਰਤ ਵਰਗੀਆਂ ਭਾਵਨਾਵਾਂ ਪੈਦਾ ਕਰਨ) ਦੇ ਅਧੀਨ ਮਾਮਲਾ ਦਰਜ ਕਰ ਕੇ ਇਸ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਦੇ ਹਜਰਤਗੰਜ ਪੁਲਸ ਥਾਣੇ ਭੇਜਿਆ ਜਾ ਰਿਹਾ ਹੈ। ਰਾਣਾ ਪਹਿਲਾਂ ਵੀ ਆਪਣੇ ਬਿਆਨਾਂ ਕਰਕੇ ਵਿਵਾਦਾਂ ਵਿੱਚ ਰਹਿੰਦੇ ਹਨ।
Comment here