ਅਪਰਾਧਸਿਆਸਤਖਬਰਾਂਦੁਨੀਆ

ਵਾਰ ਵਾਰ ਉਜਾੜੇ ਦਾ ਸ਼ਿਕਾਰ ਹੋਏ ਅਫਗਾਨੀ ਲੋਕ ਮੰਦੇ ਹਾਲ

ਕਾਬੁਲ- ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਕਾਰਨ ਉਜਾੜੇ ਦਾ ਸ਼ਿਕਾਰ ਹੋਏ ਅਤੇ ਹਿੰਸਾ ਦੇ ਡਰੋਂ ਹਜ਼ਾਰਾਂ ਅਫ਼ਗਾਨੀ ਪਰਿਵਾਰ ਪਲਾਇਨ ਨੂੰ ਮਜਬੂਰ ਹਨ। ਸਰਕਾਰ ਅਤੇ ਤਾਲਿਬਾਨ ਵਿਚਾਲੇ ਜਿਵੇਂ-ਜਿਵੇਂ ਸੰਘਰਸ਼ ਵੱਧਦਾ ਗਿਆ, ਉਵੇਂ-ਉਵੇਂ ਹੀ ਬੇਘਰ ਹੋਏ ਹਜ਼ਾਰਾਂ ਪਰਿਵਾਰਾਂ ਨੂੰ ਸ਼ਰਨ ਸਮੇਤ ਆਪਣੀਆਂ ਹੋਰ ਬੁਨਿਆਦੀ ਜ਼ਰੂਰਤਾਂ ਲਈ ਸਖ਼ਤ ਮੁਸ਼ੱਕਤ ਕਰਨੀ ਪੈ ਰਹੀ ਹੈ। ਹਾਲਤ ਇੰਨੇ ਭਿਆਨਕ ਹੋ ਗਏ ਕਿ ਕੁੰਦੂਜ ਸ਼ਹਿਰ ਤੋਂ ਬਚ ਕੇ ਦੌੜੇ ਲੋਕ ਕਾਬੁਲ ਵਿਚ ਇਕ ਘਰ ਦੇ ਅੰਦਰ 5-5 ਪਰਿਵਾਰ ਰਹਿਣ ਨੂੰ ਮਜਬੂਰ ਹੋ ਗਏ। ਜੀਬਾ ਨਾਮ ਦੀ ਮਹਿਲਾ ਦੱਸਦੀ ਹੈ ਕਿ ਉਨ੍ਹਾਂ ਨੇ ਲੜਾਈ ਕਾਰਨ ਬੀਤੇ ਸਾਲਾਂ ਵਿਚ ਆਪਣੇ ਕਈ ਬੱਚਿਆਂ ਨੂੰ ਗੁਆ ਦਿੱਤਾ ਹੈ ਅਤੇ ਉਨ੍ਹਾਂ ਨਾਲ ਅਜਿਹੀ ਚੌਥੀ ਵਾਰ ਹੋ ਰਿਹਾ ਹੈ, ਜਦੋਂ ਉਨ੍ਹਾਂ ਨੂੰ ਸੰਘਰਸ਼ ਕਾਰਨ ਬੇਘਰ ਹੋਣਾ ਪਿਆ ਹੈ। ਜੀਬਾ ਦੱਸਦੀ ਹੈ ਕਿ ਅਸੀਂ ਕਦੇ ਖੁਸ਼ੀ ਦਾ ਇਕ ਦਿਨ ਵੀ ਨਹੀਂ ਵੇਖਿਆ ਹੈ। ਅਸੀਂ ਸਿਰਫ਼ ਝੜਪ ਅਤੇ ਹਿੰਸਾ ਹੀ ਵੇਖੀ ਹੈ। ਵਿਸਥਾਪਨ ਦਾ ਸ਼ਿਕਾਰ ਬਣੇ ਮੁਹੰਮਦ ਹਸਨ ਦਾ ਕਹਿਣਾ ਹੈ ਕਿ ਲੜਾਈ ਵਿਚ ਉਨ੍ਹਾਂ ਦਾ ਘਰ ਪੂਰੀ ਤਰ੍ਹਾਂ ਬਰਬਾਦ ਹੋ ਗਿਆ ਅਤੇ ਅਜਿਹਾ ਉਦੋਂ ਹੋਇਆ ਜਦੋਂ ਉਨ੍ਹਾਂ ਨੇ ਆਪਣਾ ਘਰ ਛੱਡ ਦਿੱਤਾ। ਮੁਹੰਮਦ ਹਸਨ ਨੇ ਕਿਹਾ ਕਿ ਅਸੀਂ ਦੋਵੇਂ ਪਾਸੇ ਫਸੇ ਹੋਏ ਹਾਂ। ਇਕ ਪਾਸੇ ਤਾਲਿਬਾਨ ਗੋਲੀਬਾਰੀ ਕਰ ਰਿਹਾ ਹੈ ਅਤੇ ਦੂਜੇ ਪਾਸੇ ਸੁਰੱਖਿਆ ਦਸਤੇ। ਮਹਿਫੂਜਾ ਨਾਮੀ ਇਕ ਹੋਰ ਨਾਗਰਿਕ ਦਾ ਕਹਿਣਾ ਹੈ ਕਿ ਸਾਨੂੰ ਨਹੀਂ ਪਤਾ ਕਿ ਕਦੋਂ ਈਦ ਹੁੰਦੀ ਹੈ ਅਤੇ ਕਦੋਂ ਇਕ ਆਮ ਦਿਨ ਹੁੰਦਾ ਹੈ। ਸੰਯੁਕਤ ਰਾਸ਼ਟਰ ਸੰਘ ਦੀ ਰਿਪੋਰਟ ਮੁਤਾਬਕ ਦੇਸ਼ ਵਿਚ ਤਾਲਿਬਾਨ ਹਿੰਸਾ ਕਾਰਨ ਹਾਲ ਦੀ ਮਹੀਨਿਆਂ ਵਿਚ 3 ਲੱਖ ਤੋਂ ਵਧੇਰੇ ਲੋਕਾਂ ਨੂੰ ਆਪਣਾ ਘਰ-ਬਾਰ ਛੱਡ ਕੇ ਜਾਣਾ ਪਿਆ ਹੈ।

Comment here