ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਅੰਮ੍ਰਿਤਪਾਲ ਨੂੰ ਲੈ ਕੇ ਪੰਜਾਬ ਦੀ ਸਿਆਸਤ ਹੋਰ ਗਰਮਾਈ

ਮੋਗਾ-ਬੀਤੇ ਦਿਨੀ ਇਥੇ ਖਾਲਿਸਤਾਨੀ ਪੱਖੀਆਂ ਦੇ ਇਕਠ ਵਿਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੀ ਦਸਤਾਰਬੰਦੀ ਕੀਤੀ ਗਈ ਸੀ, ਗਰਮ ਤਕਰੀਰਾਂ ਹੋਈਆਂ ਸੀ, ਜਿਸ ਤੇ ਪੰਜਾਬ ਦੀ ਸਿਆਸਤ ਗਰਮਾਈ ਪਈ ਹੈ ਤੇ ਪੰਜਾਬ ਸਰਕਾਰ ਨੂੰ ਸਖਤ ਐਕਸ਼ਨ ਲੈਣ ਲਈ ਵਿਰੋਧੀ ਸਿਆਸੀ ਧਿਰਾਂ ਕਹਿ ਰਹੀਆਂ ਹਨ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਬਾਰੇ ਕਿਹਾ ਕਿ ਇਹ ਦੁਬਈ ਤੋਂ ਆਇਆ ਹੈ। ਇਸ ਦਾ ਸਾਰਾ ਪਰਿਵਾਰ ਦੁਬਈ ’ਚ ਸੀ। ਇਸ ਨੂੰ ਭਾਰਤ ’ਚ ਕਿਸ ਨੇ ਭੇਜਿਆ ਹੈ, ਅਸੀਂ ਇਸ ਬਾਰੇ ਸਾਰੇ ਜਾਣਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਇਹ ਪਤਾ ਲਾਉਣਾ ਪੰਜਾਬ ਸਰਕਾਰ ਦੀ ਡਿਊਟੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਡਿਊਟੀ ਬਣਦੀ ਹੈ ਕਿ ਪੰਜਾਬ ’ਚ ਕੀ ਹੋ ਰਿਹਾ ਹੈ। ਤੁਹਾਡੇ ’ਚੋਂ ਕਈ ਲੋਕ ਹਨ, ਜਿਨ੍ਹਾਂ ਨੂੰ ਯਾਦ ਹੈ ਕਿ ਪੰਜਾਬ ’ਚ ਕਿੰਨੇ ਲੋਕ ਸ਼ਹੀਦ ਹੋਏ, ਕਿੰਨਾ ਅੱਤਵਾਦ ਸੂਬੇ ’ਚ ਫ਼ੈਲਿਆ ਸੀ। ਇਹ ਸਭ ਕੁਝ ਸਾਡਾ ਗੁਆਂਢੀ ਮੁਲਕ ਪਾਕਿਸਤਾਨ ਹੀ ਕਰਵਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਡਰੋਨਜ਼ ਨਾਲ ਹਥਿਆਰ ਆ ਰਹੇ ਹਨ। ਇਹ ਹਥਿਆਰ ਗੜਬੜ ਕਰਵਾਉਣ ਵਾਸਤੇ ਹੀ ਆ ਰਹੇ ਹਨ। ਕੈਪਟਨ ਨੇ ਕਿਹਾ ਕਿ ਹੁਣ ਇਨ੍ਹਾਂ ਨੇ ਇਕ ਕਿਸਮ ਦੀ ਹਲਚਲ ਪੈਦਾ ਕਰ ਦਿੱਤੀ ਹੈ। ਜਿਹੜੇ ਹਥਿਆਰ ਪੰਜਾਬ ’ਚ ਭੇਜੇ ਹਨ, ਉਨ੍ਹਾਂ ਨੂੰ ਕੋਈ ਨਾ ਕੋਈ ਤਾਂ ਫੜੇਗਾ ਹੀ, ਉਹ ਲੋਕ ਹੁਣ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।  ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਸੂਬੇ ਨੂੰ ਸੁਰੱਖਿਅਤ ਰੱਖੀਏ। ਜਿਹੜੇ ਲੋਕ ਇਥੇ ਖ਼ੂਨ-ਖਰਾਬਾ ਹੁੰਦਾ ਦੇਖਣਾ ਚਾਹੁੰਦੇ ਹਨ, ਜੇ ਪੰਜਾਬ ਸਰਕਾਰ ਉਨ੍ਹਾਂ ਦਾ ਸਾਹਮਣਾ ਨਹੀਂ ਕਰਦੀ ਤਾਂ ਉਨ੍ਹਾਂ ਦਾ ਸਾਹਮਣਾ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਕਾਨੂੰਨ-ਵਿਵਸਥਾ ਸਹੀ ਰੱਖਣੀ ਸੂਬਾ ਸਰਕਾਰ ਦੀ ਡਿਊਟੀ ਹੈ। ਜੇ ਇਹ ਸਰਕਾਰ ਨਹੀਂ ਕਰਦੀ ਤਾਂ ਆਪਾਂ ਸਾਰਿਆਂ ਦੀ ਡਿਊਟੀ ਹੈ ਕਿ ਆਪਾਂ ਮਿਲ ਕੇ ਕਰੀਏ।  ਕੇਂਦਰ ਸਰਕਾਰ ਵੀ ਮਦਦ ਕਰੇਗੀ ਪਰ ਪਹਿਲੀ ਡਿਊਟੀ ਸੂਬਾ ਸਰਕਾਰ ਦੀ ਹੈ।

Comment here