ਦੀਪਕ ਬਾਲੀ ਕਲਾ, ਪੰਜਾਬੀ ਸੰਗੀਤ, ਮਾਂ ਬੋਲੀ ਦੇ ਪ੍ਰੇਮੀਆਂ ਲਈ ਜਾਣ ਪਹਿਚਾਣ ਵਾਲਾ ਨਾਮ ਹੈ ਤੇ ਇਹ ਦੀਪਕ ਬਾਲੀ ਅੱਜ ਦਿੱਲੀ ਸਰਕਾਰ ਦਾ ਭਾਸ਼ਾਵਾਂ ਤੇ ਸੱਭਿਆਚਾਰ ਬਾਬਤ ਸਲਾਹਕਾਰ ਹੈ। ਸਿਆਸੀ ਨਜ਼ਰੀਏ ਤੋਂ ਦੇਖੋ ਤਾਂ ਆਮ ਆਦਮੀ ਪਾਰਟੀ ਪੰਜਾਬ ਵਿੱਚ ਉੱਚ ਸਥਾਨ ਤੇ ਇਥੋਂ ਤੱਕ ਕਿ ਹਿਮਾਚਲ ਚੋਣ ਦੌਰਾਨ ਓਹ ਮੀਡੀਆ ਇੰਚਾਰਜ ਸੀ। ਵਪਾਰਕ ਨਜ਼ਰੀਏ ਤੋ ਓਹ ਘਰ ਪਰਿਵਾਰ ਲਈ ਸਥਾਪਿਤ ਆਰਥਿਕਤਾ ਕਰ ਚੁੱਕਾ ਏ ਤੇ ਸੰਗੀਤ ਖੇਤਰ ਵਿੱਚ ਮਨਮੋਹਨ ਵਾਰਿਸ, ਕਮਲ ਹੀਰ ਦੀ ਸਮੁੱਚੀ ਸੰਗੀਤ ਪ੍ਰਣਾਲੀ ਦਾ ਧੁਰਾ ਦੀਪਕ ਬਾਲੀ ਹੈ। ਪਲਾਸਮਾ ਰਿਕਾਰਡ ਕੰਪਨੀ ਦਾ ਮੁੱਖੀ ਦੀਪਕ ਬਾਲੀ ਓਸ ਵਕਤ ਤੋਂ ਜਾਣੂ ਜਦ ਵਾਰਿਸ ਭਰਾ ਵਿਦੇਸ਼ ਤੋਂ ਦੇਸ਼ ਆ ਕਿ ਪ੍ਰੋਗਰਾਮ ਕਰਨ ਲੱਗੇ ਤੇਦੀਪਕ ਬਾਲੀ ਜੋਤੀ ਚੌਂਕ ਜਲੰਧਰ ਵਾਲੇ ਦਫਤਰ ਦਾ ਇੰਚਾਰਜ ਬਣਿਆ ਤੇ ਇਥੋਂ ਹੀ ਦੀਪਕ ਦੀ ਕਾਮਯਾਬੀ, ਵਾਰਿਸ ਭਰਾ ਦੀ ਕਾਮਯਾਬੀ ਸ਼ੁਰੂ ਹੁੰਦੀ ਹੈ। ਓਹ ਸਮਾਂ ਯਾਦ ਕਰੋ ਤਾਂ ਜਵਾਬ ਸੀ ਕਿ ਮਿੱਠਾ ਸਮਾਂ ਸੀ, ਪੱਤਰਕਾਰ ਵੀਰਾਂ ਨਾਲ ਬੈਠਣਾ ਮਨਮੋਹਨ ਵਾਰਿਸ ਦੇ ਬਾਬਤ ਗੱਲਾਂ ਹੋਣੀਆਂ, ਸਾਰੇ ਮੈਗਜ਼ੀਨ ਵਾਲੇ ਆਪਣੇ ਬਣ ਗਏ ਹਰੇਕ ਨੂੰ ਖਾਲੀ ਨਹੀਂ ਮੋੜਿਆ ਤੇ ਦੂਰਦਰਸ਼ਨ ਜਲੰਧਰ ਤੇ ਪ੍ਰੋਗਰਾਮ ਆਪਣੇ ਸ਼ੁਰੂ ਕੀਤੇ। ਪ੍ਰਾਯੋਜਿਤ ਪ੍ਰੋਗਰਾਮਾਂ ਦੀ ਬਾਂਹ ਫੜੀ ਤੇ ਪਾਰ ਲਾਇਆ। ਅੱਜ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ, ਜਰਨੈਲ ਘੁਮਾਣ, ਹਰਬਜਨ ਸ਼ੇਰਾ ਤੇ ਮੈ ਜੋਤੀ ਚੌਂਕ ਜਲੰਧਰ ਆਏ ਵਾਰਿਸ ਦੇ ਦਫਤਰ ਤਾਂ ਦੀਪਕ ਬਾਲੀ ਨੇ ਸੇਵਾ ਵਾਲੀ ਕਸਰ ਨਹੀਂ ਛੱਡੀ। ਦੀਪੋਂਕ ਨੇ ਨਾਲ ਹੀ ਨਿੱਕੀ ਜਿਹੀ ਵਿਤ ਕੰਪਨੀ ਸ਼ੁਰੂ ਕੀਤੀ। ਓਹਨਾਂ ਮਾਤਾ ਪਿਤਾ ਦਾ ਸਤਕਾਰ ਕਰਨ ਦੀ ਗੱਲ ਕਰਨੀ ਤੇ ਤੇ ਫਿਰ ਦੀਪਕ ਦੀ ਭੈਣ ਅਲਕਾ; ਵੀਰ ਨੀਰਜ ਸਥਾਪਿਤ ਹੋ ਗਏ। ਦੀਪਕ ਨੇ ਦਫਤਰ ਗੁਰਮੀਤ ਸਿੰਘ ਨੂੰ ਸੌਂਪ ਆਪ ਵਾਰਿਸ ਭਰਾਵਾਂ ਨਾਲ ਵਿਦੇਸ਼ ਦੇ ਟੂਰ ਕੀਤੇ। ਗੱਲ ਕੀ ਸੰਗੀਤ ਟਰੈਕ ਰਲੀਜ਼ ਕਰਨ ਦੀ ਯੋਜਨਾ, ਦੀਪਕ ਬਾਲੀ ਦੀ ਖਾਸੀਅਤ ਰਹੀ। ਦੀਪਕ ਬਾਲੀ ਦਾ ਸਬ ਤੋ ਖਾਸ ਕੰਮ ਪੰਜਾਬੀ ਬੋਲੀ, ਭਾਸ਼ਾ ਲਈ ਦਿਨ ਰਾਤ ਇੱਕ, ਪੰਜਾਬ ਜਾਗ੍ਰਿਤੀ ਮੰਚ ਵਲੋਂ ਪੰਜਾਬੀ ਬੋਲੀ ਲਈ ਕਮਾਲ ਦਾ ਯੋਗਦਾਨ ਦੀਪਕ ਬਾਲੀ ਦਾ ਹੈ। ਹੁਣ ਮੌਜੂਦਾ ਸਰਕਾਰ ਵਿੱਚ ਬੋਲੀ ਤੇ ਸੱਭਿਆਚਾਰ ਲਈ ਓਹ ਯੋਗਦਾਨ ਦੇ ਰਿਹਾ ਸਰਕਾਰ ਤੋਂ ਬੋਲੀ ਦੇ ਉੱਨਤ ਲਈ ਕਾਰਜ ਕੰਮ ਕਰਵਾ ਰਿਹਾ ਹੈ। ਦੀਪਕ ਨਾਲ ਗੱਲਾਂ ਚਲਦੀਆਂ ਤਾਂ ਗੱਲ ਸਾਹਮਣੇ ਆਉਂਦੀ ਏ ਕਿ ਸਕੂਟਰ ਤੇ ਚਲ ਕਿ ਜੋਤੀ ਚੌਂਕ ਤੋਂ ਬੱਸ ਸਟੈਂਡ ਜਲੰਧਰ ਕਿਸੇ ਪਤਰਕਾਰ ਦੇ ਸੱਦੇ ਤੇ ਆਉਣਾ ਮਨਮੋਹਨ ਵਾਰਿਸ ਦੇ ਲਈ ਘਾਲਣਾ ਸੀ। ਫਿਰ ਦਫਤਰ ਬੈਠ ਅੱਗੇ ਵਧਣ ਦੀਆਂ ਯੋਜਨਾਵਾਂ ਤੇ ਅੱਜ ਦੀਪਕ ਬਾਲੀ ਸਫਲ ਉੱਦਮੀ, ਕਲਾ, ਸੰਗੀਤ, ਭਾਸ਼ਾ ਪੰਜਾਬੀ ਤੇ ਸੱਭਿਆਚਾਰ ਦਾ ਦੂਤ ਬਣ ਸਰਕਾਰ ਦਰਬਾਰ ਤੱਕ ਸਤਿਕਾਰਤ ਜਗ੍ਹਾ ਤੇ ਹੈ। ਪਤਨੀ ਸੋਨੀਆ ਦਾ ਅਥਾਹ ਤੇ ਅਪਾਰ ਯੋਗਦਾਨ ਦੀਪਕ ਬਾਲੀ ਦੀ ਕਾਮਯਾਬੀ ਦਾ ਰਾਜ਼ ਹੈ। ਦੀਪਕ ਬਾਲੀ ਯਾਰ ਅਣਮੁੱਲੇ ਜਿਹਾ ਹੀਰਾ,ਕੰਮ ਲਈ ਵਫ਼ਾਦਾਰੀ ਤੇ ਵਾਰਿਸ ਭਰਾਵਾਂ ਦਾ ਧਰਮੀ ਖੂਨ ਹੈ ਦੀਪਕ ਬਾਲੀ ਤੇ ਅੱਜ ਵੀ ਦੀਵਾਲੀ ਤੇ ਓਹ ਯਾਦ ਕਰ ਮਿੱਤਰਾਂ ਨੂੰ ਤੋਹਫ਼ੇ ਦੇਣਾ ਨਹੀਂ ਭੁੱਲਦਾ ਹਾਲਾਂ ਕਿ ਇਸ ਜਗ੍ਹਾ ਤੇ ਪਹੁੰਚ ਲੋਕ ਫ਼ੋਨ ਨਹੀਂ ਚੁੱਕਦੇ। ਪੰਜਾਬ ਦੇ ਕਿਸੇ ਵੀ ਗਾਇਕ, ਸੰਗੀਤਕਾਰ, ਸੱਭਿਆਚਾਰ ਪ੍ਰੇਮੀ ਤੇ ਪੰਜਾਬੀ ਫ਼ਿਲਮਾਂ ਵਾਲਿਆਂ ਨੂੰ ਪੁੱਛ ਲਓ ਦੀਪਕ ਬਾਲੀ ਜਵਾਬ ਮਿਲੇਗਾ ਵਾਹ ਮਾਹਰਾਜ ਪੰਜਾਬੀ ਭਾਸ਼ਾ ਲਈ ਸਮਰਪਿਤ, ਮਨਮੋਹਨ ਵਾਰਿਸ,ਕਮਲ ਹੀਰ ,ਦੇ ਪਰਦੇ ਪਿੱਛੇ ਦਾ ਹੀਰੋ ਹੈ ਦੀਪਕ ਬਾਲੀ ਆ ਰਹੇ ਸਮੇਂ ਵਿੱਚ ਬਹੁਤ ਦੂਰ ਤੱਕ ਜਾਣ ਦੀਆਂ ਸੰਭਾਵਨਾਵਾਂ ਹਨ।
-ਅੰਮ੍ਰਿਤ ਪਵਾਰ
Comment here