ਅਪਰਾਧਸਿਆਸਤਖਬਰਾਂਚਲੰਤ ਮਾਮਲੇ

ਵਾਤਾਵਰਣ ਗੰਧਲਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਨਹੀਂ ਹੁੰਦੀ-ਸੀਚੇਵਾਲ

ਪਟਿਆਲਾ-ਪੰਜਾਬ ਪ੍ਰਦੂਸ਼ਨ ਰੋਕਥਾਮ ਬੋਰਡ ਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕਰਵਾਏ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਲਈ ਗੰਭੀਰ ਕਦਮ ਨਹੀਂ ਚੁੱਕੇ ਗਏ। ਅਫ਼ਸਰਸ਼ਾਹੀ ‘ਤੇ ਮੰਤਰੀਆਂ ਦਾ ਦਬਾਅ ਹੁੰਦਾ ਤੇ ਵਾਤਾਵਰਣ ਨੂੰ ਖਰਾਬ ਕਰਨ ਵਾਲਿਆਂ iਖ਼ਲਾਫ਼ ਬਣਦੀ ਕਾਰਵਾਈ ਨਹੀਂ ਹੁੰਦੀ। ਕਰੋੜਾਂ ਰੁਪਏ ਖ਼ਰਚ ਕੇ ਲਾਏ ਗਏ ਟਰੀਟਮੈਂਟ ਤਾਂ ਲਾਏ ਗਏ ਪਰ ਇਨ੍ਹਾਂ ਦੀ ਸਾਂਭ ਤੇ ਚਲਦਾ ਰੱਖਣ ਲਈ ਕਿਸੇ ਦੀ ਜਵਾਬਦੇਹੀ ਤੈਅ ਨਹੀਂ ਕੀਤੀ ਗਈ।ਐਨ ਜੀ ਟੀ ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ ਦੀ ਮੌਜੂਦਗੀ ਵਿੱਚ ਸੀਚੇਵਾਲ ਨੇ ਮੰਗ ਕੀਤੀ ਕਿ ਸਭ ਦੀ ਜਿੰਮੇਵਾਰੀ ਤੈਅ ਹੋਵੇ। ਸੀਚੇਵਾਲ ਨੇ ਕਿਹਾ ਪਹਿਲੀ ਵਾਰ ਅਜਿਹਾ ਹੋਇਆ ਕਿ ਸਰਕਾਰ ਵਾਤਾਵਰਣ ਨੂੰ ਬਚਾਉਣ ਲਈ ਕਦਮ ਚੁੱਕ ਰਹੀ ਹੈ ਤੇ ਕੇ ਕੰਮ ਨਾ ਹੋਇਆ ਤਾਂ ਜਰੂਰ ਬੋਲਾਂਗੇ।
ਪਟਿਆਲਾ ਵਿਖੇ ਵੱਡੀ ਤੇ ਛੋਟੀ ਨਦੀ ਨੂੰ ਪੱਕੇ ਕਿਤੇ ਜਾਣ ਤੇ ਵੀ ਸਵਾਲ ਕਰਦਿਆਂ ਸੀਚੇਵਾਲ ਨੇ ਕਿਹਾ ਕਿ ਨਦੀ ਨੂੰ ਪੱਕਾ ਕਰਨ ਵਿਚ ਕਰੋੜਾਂ ਖ਼ਰਚ ਦਿੱਤੇ ਪਰ ਇਸ ਵਿਚ ਪਾਣੀ ਹਾਲੇ ਵੀ ਗੰਦਾ ਆ ਰਿਹਾ ਹੈ। ਬਿਹਤਰ ਹੁੰਦਾ ਜੇਕਰ ਪਾਣੀ ਨੂੰ ਸਾਫ ਕਰਨ ਲਈ ਯੋਗ ਥਾਵਾਂ ਤੇ ਟਰੀਟਮੈਂਟ ਪਲਾਂਟ ਲਗਾਏ ਹੁੰਦੇ।ਇਸਨਾਲ ਨਦੀਆਂ ਦਾ ਕੁਦਰਤੀ ਰੂਪ ਬਰਕਰਾਰ ਰਹਿੰਦਾ ਤੇ ਪਾਣੀ ਵੀ ਸਾਫ਼ ਹੁੰਦਾ।
ਸਾਡੇ ਤੇ ਕੋਈ ਦਬਾਅ ਨਹੀਂ : ਮੰਤਰੀ
ਇਸ ਉਪਰੰਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਰਕਾਰ ਆਪਣੇ ਪੱਧਰ ਤੇ ਪੂਰੀਆ ਕੋਸ਼ਿਸ਼ਾਂ ਕਰ ਰਹੀ ਹੈ। ਨਾਲ ਹੀ ਉਨ੍ਹਾਂ ਨੇ ਜੋਰ ਪਾ ਕੇ ਕਿਹਾ ਸਾਡੇ ਤੇ ਕੋਈ ਦਬਾਅ ਨਹੀਂ ਹੈ, ਬਸ ਇਕੋ ਦਬਾਅ ਹੈ ਕਿ ਪੰਜਾਬ ਦਾ ਵਾਤਾਵਰਣ ਸਾਫ ਕਰਨਾ ਹੈ।

Comment here