ਸਿਹਤ-ਖਬਰਾਂ

ਵਧੇਰੇ ਜਿ਼ੰਕ ਦਾ ਸੇਵਨ ਦਿੰਦਾ ਹੈ ਬਿਮਾਰੀਆਂ ਨੂੰ ਸੱਦਾ

ਜ਼ਿੰਕ ਵੀ ਸਰੀਰ ਲਈ ਬੇਹੱਦ ਜ਼ਰੂਰੀ ਪੋਸ਼ਕ ਤੱਤ ਹੁੰਦਾ ਹੈ। ਜ਼ਿੰਕ ਨਾਲ ਸਾਡੇ ਸਰੀਰ ਨੂੰ ਕਈ ਤਰ੍ਹਾਂ ਦੇ ਸਿਹਤ ਸਬੰਧੀ ਲਾਭ ਮਿਲਦੇ ਹਨ। ਇਹ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਦੇ ਨਾਲ, ਸਕਿੱਨ ਦੀ ਸਿਹਤ ਤੇ ਜ਼ਖ਼ਮਾਂ ਦੇ ਇਲਾਜ ‘ਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੀ ਹਲਕੀ ਜਿਹੀ ਘਾਟ ਦੀ ਵਜ੍ਹਾ ਨਾਲ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ, ਚਮੜੀ ਦੀ ਸਿਹਤ ‘ਤੇ ਬੁਰਾ ਅਸਰ ਪੈਂਦਾ ਹੈ, ਅੱਖਾਂ ਕਮਜ਼ੋਰ ਹੋਣ ਲਗਦੀਆਂ ਹਨ ਤੇ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਮੈਡੀਕਲ ਮਾਹਿਰਾਂ ਦੀ ਮੰਨੀਏ ਤਾਂ ਜ਼ਿੰਕ ਦੇ ਸੇਵਨ ਨਾਲ ਡਾਇਬਟੀਜ਼ ਵਰਗੀ ਗੰਭੀਰ ਬਿਮਾਰੀ ਵੀ ਆਸਾਨੀ ਨਾਲ ਕੰਟਰੋਲ ਵਿਚ ਆ ਸਕਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਜ਼ਿੰਕ ਦੇ ਜ਼ਿਆਦਾ ਸੇਵਨ ਨਾਲ ਸਰੀਰ ਨੂੰ ਗੰਭੀਰ ਨੁਕਸਾਨ ਵੀ ਪਹੁੰਚ ਸਕਦੇ ਹਨ। ਮਾਹਿਰਾਂ ਮੁਤਾਬਕ 19 ਸਾਲ ਤੋਂ ਵੱਧ ਉਮਰ ਦੇ ਪੁਰਸ਼ਾਂ ਨੂੰ 11 ਮਿਲੀਗ੍ਰਾਮ ਜ਼ਿੰਕ ਰੋਜ਼ਾਨਾ ਲੈਣਾ ਚਾਹੀਦਾ ਹੈ ਤੇ ਔਰਤਾਂ ਨੂੰ 8 ਮਿਲੀਗ੍ਰਾਮ ਲੈਣਾ ਚਾਹੀਦਾ ਹੈ। ਪ੍ਰੈਗਨੈਂਸੀ ਤੇ ਦੁੱਧ ਪਿਆਉਣ ਵੇਲੇ ਇਹ ਮਾਤਰਾ ਵਧ ਜਾਂਦੀ ਹੈ।

ਜ਼ਿੰਕ ਦੇ ਕੁਝ ਸਾਈਡ-ਇਫੈਕਟਸ

ਜ਼ਿਆਦਾ ਸਮੇਂ ਤਕ ਜ਼ਿੰਕ ਦਾ ਸੇਵਨ ਕਰਨ ਨਾਲ ਪੇਟ ਦਰਦ ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ। ਗੰਭੀਰ ਮਾਮਲਿਆਂ ‘ਚ ਇਸ ਨਾਲ ਗੈਸਟ੍ਰੋਇੰਟੈਸਟਾਈਨਲ ਬਲੀਡਿੰਗ ਸ਼ੁਰੂ ਹੋ ਸਕਦੀ ਹੈ।

ਲੋੜ ਤੋਂ ਜ਼ਿਆਦਾ ਜ਼ਿੰਕ ਦਾ ਸੇਵਨ ਕਾਪਰ ਤੇ ਆਇਰਨ ਦਾ ਅਵਸ਼ੋਸ਼ਣ ਘਟਾਉਂਦਾ ਹੈ।

 ਜ਼ਿੰਕ ਦਾ ਜ਼ਿਆਦਾ ਸੇਵਨ ਮੂੰਹ ਦਾ ਸਵਾਦ ਬਦਲ ਸਕਦਾ ਹੈ। ਤੁਹਾਨੂੰ ਜਾਂ ਤਾਂ ਖ਼ਰਾਬ ਜਾਂ ਫਿਰ ਮੁੰਹ ‘ਚ ਮੈਟਲ ਦਾ ਸਵਾਦ ਆਵੇਗਾ।

 ਜੀਅ ਘਬਰਾਉਣਾਂ ਜਾਂ ਉਲਟੀਆਂ ਸਰੀਰ ‘ਚ ਜ਼ਿੰਕ ਦੀ ਜ਼ਿਆਦਾ ਮਾਤਰਾ ਹੋ ਜਾਣ ਦੇ ਆਮ ਲੱਛਣ ਹਨ। ਜਦੋਂ ਵੀ ਅਜਿਹਾ ਹੋਵੇ ਤਾਂ ਤੁਹਾਨੂੰ ਫੌਰਨ ਮੈਡੀਕਲ ਮਦਦ ਲੈਣੀ ਚਾਹੀਦੀ ਹੈ।

ਸਰੀਰ ਵਿਚ ਜ਼ਿੰਕ ਦੀ ਮਾਤਰਾ ਜ਼ਿਆਦਾ ਹੋ ਜਾਣ ਨਾਲ ਫਲੂ ਵਰਗੇ ਲੱਛਣ ਹੋਣ ਲਗਦੇ ਹਨ ਜਿਵੇਂ ਬੁਖਾਰ, ਠੰਢ ਲੱਗਣਾ, ਖੰਘ, ਸਿਰਦਰਦ ਤੇ ਕਮਜ਼ੋਰੀ।

 

 

Comment here