ਨਵੀਂ ਦਿੱਲੀ–ਇੰਸਟੈਂਟ ਮੈਸੇਜਿੰਗ ਐਪ ਵਟਸਐਪ ਕੰਪਨੀ ਦੀ ਇੱਕ ਨਵੀਂ ਰਿਪੋਰਟ ਅਨੁਸਾਰ ਦਸੰਬਰ 2021 ’ਚ 20 ਲੱਖ ਤੋਂ ਜ਼ਿਆਦਾ ਭਾਰਤੀਆਂ ਦੇ ਅਕਾਊਂਟ ਬੈਨ ਕਰ ਦਿੱਤੇ ਹਨ। ਵਟਸਐਪ ਅਨੁਸਾਰ ਦਸੰਬਰ ਮਹੀਨੇ ’ਚ 2,079,000 ਭਾਰਤੀ ਯੂਜ਼ਰਸ ਦੇ ਅਕਾਊਂਟ ਬੈਨ ਕੀਤੇ ਹਨ। ਨਵੇਂ ਆਈ.ਟੀ. ਨਿਯਮਾਂ 2021 ਅਨੁਸਾਰ ਕੰਪਨੀ ਨੂੰ ਫੇਕ ਅਕਾਊਂਟ ਲਈ 528 ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ’ਚੋਂ 24 ’ਤੇ ਉਸੇ ਮਹੀਨੇ ਐਕਸ਼ਨ ਲਿਆ ਗਿਆ ਸੀ। ਬੁਲਾਰੇ ਦੇ ਕਹੇ ਮੁਤਾਬਿਕ ਆਈ ਟੀ ਨਿਯਮਾਂ 2021 ਤਹਿਤ ਵਟਸਐਪ ਨੇ ਆਪਣੀ ਸੱਤਵੀਂ ਅਨੁਪਾਲਨ ਰਿਪੋਰਟ ਪੇਸ਼ ਕੀਤੀ ਅਤੇ ਇਸ ਰਿਪੋਰਟ ਮੁਤਾਬਕ, ਵਟਸਐਪ ਨੇ ਦਸੰਬਰ ਮਹੀਨੇ ’ਚ 20 ਲੱਖ ਤੋਂ ਜ਼ਿਆਦਾ ਵਟਸਐਪ ਅਕਾਊਂਟ ਬੈਨ ਕੀਤੇ ਹਨ। ਰਿਪੋਰਟ ਦੇ ਮੁਤਾਬਕ, ਭਾਰਤੀ ਯੂਜ਼ਰਸ ਫਰਜ਼ੀ ਡਾਟਾ ਲੋਕਾਂ ਤਕ ਫੈਲਾ ਰਹੇ ਹਨ, ਜਿਸ ਨਾਲ ਕਾਫੀ ਲੋਕਾਂ ਨੂੰ ਠੱਗੀ ਤੋਂ ਲੈ ਕੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸਤੋਂ ਇਲਾਵਾ ‘ਮੇਟਾ’ ਨੇ ਦੱਸਿਆ ਕਿ ਉਨ੍ਹਾਂ ਨੂੰ ਫੇਸਬੁੱਕ ’ਤੇ 13 ਕੈਟਾਗਰੀ ’ਚ 19.3 ਮਿਲੀਅਨ ਤੋਂ ਜ਼ਿਆਦਾ ਖ਼ਰਾਬ ਕੰਟੈਂਟ ਵੇਖਣ ਨੂੰ ਮਿਲੇ। ਉਥੇ ਹੀ 12 ਕੈਟਾਗਰੀ ’ਚ 2.4 ਮਿਲੀਅਨ ਦੇ ਕਰੀਬ ਇੰਸਟਾਗ੍ਰਾਮ ਨੇ ਦਸੰਬਰ ਮਹੀਨੇ ਦੀ ਖ਼ਰਾਬ ਕੰਟੈਂਟ ਦੀ ਅਨੁਪਾਲਨ ਰਿਪੋਰਟ ਪੇਸ਼ ਕੀਤੀ ਹੈ।
ਵਟਸਐਪ ਨੇ 20 ਲੱਖ ਤੋਂ ਜ਼ਿਆਦਾ ਭਾਰਤੀ ਅਕਾਊਂਟ ਕੀਤੇ ਬੈਨ

Comment here